ਕਰੋਨਾ ਵਾਇਰਸ ਖਿਲਾਫ ਮੂਹਰਲੀਆਂ ਸਫਾਂ ‘ਚ ਲੜ ਰਹੇ ਸਿਹਤ ਤੇ ਪੁਲਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 50-50 ਲੱਖ ਰੁਪਏ ਦਾ ਬੀਮਾ ਕਵਰ ਦੇਣ ਦਾ ਐਲਾਨ

ਖ਼ਰੀਦ ਕਮੇਟੀ ਨੂੰ ਕੋਵਿਡ-19 ਨਾਲ ਨਿਪਟਣ ਲਈ ਸਾਜੋ-ਸਾਮਾਨ ਨਾਲ ਸਬੰਧਤ ਸਾਰੀਆਂ ਖ਼ਰੀਦਦਾਰੀਆਂ ਕਰਨ ਦੇ ਅਧਿਕਾਰ ਵੀ ਦਿੱਤੇ

4 ਅਪ੍ਰੈਲ 2020 (ਜਗਸੀਰ ਸਿੰਘ ਸੰਧੂ)
ਕਰੋਨਾ ਵਾਇਰਸ ਖਿਲਾਫ ਮੂਹਰਲੀਆਂ ਸਫਾਂ ਲੜਾਈ ਲੜਨ ਵਾਲੇ ਸਿਹਤ ਕਰਮੀਆਂ ਤੇ ਪੁਲਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ 50-50 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਦੇਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਵਿਡ-19 ਵਿਰੁੱਧ ਲੜਾਈ ਵਿੱਚ ਮੂਹਰੇ ਹੋ ਕੇ ਲੜ ਰਹੇ ਪੁਲੀਸ ਮੁਲਾਜ਼ਮਾਂ ਅਤੇ ਸੈਨੀਟੇਸ਼ਨ ਵਰਕਰਾਂ ਪੰਜਾਬ ਸਰਕਾਰ ਵੱਲੋਂ ਲਈ 50-50 ਲੱਖ ਰੁਪਏ ਦਾ ਵਿਸ਼ੇਸ਼ ਸਿਹਤ ਬੀਮਾ ਕਵਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਸਿਹਤ ਕਾਮਿਆਂ ਲਈ ਕੀਤੇ ਐਲਾਨ ਦੀ ਲੀਹ ‘ਤੇ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੌਮੀ ਆਫ਼ਤ ਪ੍ਰਬੰਧਨ ਐਕਟ-2005 ਤਹਿਤ ਹੰਗਾਮੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ ਖ਼ਰੀਦ ਕਮੇਟੀ ਨੂੰ ਕੋਵਿਡ-19 ਨਾਲ ਨਿਪਟਣ ਲਈ ਸਾਜੋ-ਸਾਮਾਨ ਨਾਲ ਸਬੰਧਤ ਸਾਰੀਆਂ ਖ਼ਰੀਦਦਾਰੀਆਂ ਕਰਨ ਦੇ ਅਧਿਕਾਰ ਵੀ ਦੇ ਦਿੱਤੇ ਹਨ।
ਮੰਤਰੀ ਮੰਡਲ ਨੇ ਸਾਰੇ ਅੜਿੱਕੇ ਦੂਰ ਕਰਦਿਆਂ ਖ਼ਰੀਦ ਕਮੇਟੀ ਨੂੰ ਪ੍ਰਚਲਿਤ ਮਾਰਕੀਟ ਕੀਮਤਾਂ ‘ਤੇ ਜ਼ਰੂਰੀ ਅਤੇ ਫੌਰੀ ਮੈਡੀਕਲ ਵਸਤਾਂ ਖਰੀਦਣ ਦੀ ਆਗਿਆ ਦੇ ਦਿੱਤੀ ਕਿਉਂਕਿ ਕੋਵਿਡ-19 ਨਾਲ ਨਿਪਟਣ ਲਈ ਇਨ•ਾਂ ਵਸਤਾਂ ਦੀ ਮੰਗ ਵੱਡੀ ਪੱਧਰ ‘ਤੇ ਵਧੀ ਚੁੱਕੀ ਹੈ। ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੀਆਂ ਸੇਵਾਵਾਂ ਬੰਦ ਕਰਨ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਕਰਾਰ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਦਿਆਂ ਅਜਿਹੇ ਹਸਪਤਾਲਾਂ ਖਿਲਾਫ਼ ਕਾਰਵਾਈ ਕਰਨ ਸਖ਼ਤ ਕਰਨ ਦਾ ਫੈਸਲਾ ਲਿਆ ਹੈ ਅਤੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਇਲਾਜ ਤੋਂ ਕਰਨ ਤੋਂ ਇਨਕਾਰ ਕਰਨ ਵਾਲੇ ਹਸਪਤਾਲਾਂ ਦੇ ਲਾਇਸੰਸ ਰੱਦ ਕਰ ਦਿੱਤੇ। ਮੰਤਰੀ ਮੰਡਲ ਨੂੰ ਸਿਹਤ ਵਿਭਾਗ ਨੇ ਨਿਜ਼ਾਮੂਦੀਨ ਤੋਂ ਪਰਤੇ 255 ਵਿਅਕਤੀਆਂ ਦੀ ਸੂਚੀ ਵਿੱਚੋਂ 192 ਵਿਅਕਤੀਆਂ ਦੀ ਜਾਂਚ ਕਰਕੇ ਇਕਾਂਤਵਾਸ ਵਿੱਚ ਰੱਖ ਕੇ ਇਲਾਜ ਕਰਨ ਸਬੰਧੀ ਅਤੇ ਇਹਨਾਂ ਵਿਅਕਤੀਆਂ ਦੇ ਸੰਪਰਕ ‘ਚ ਆਉਣ ਵਾਲਿਆਂ ਦਾ ਤੇਜ਼ੀ ਨਾਲ ਥਹੁ-ਪਤਾ ਲਾਏ ਜਾਣ ਦੀ ਭਰੋਸਾ ਦਿੱਤਾ ਹੈ।

Real Estate