ਕਰੋਨਾਵਾਇਰਸ ਤੋਂ ਪ੍ਰਭਾਵਿਤ ਹੋਈ ਨਰਸ ਨੂੰ ਜੈਨੀਫਰ ਅਨਿਸਟਨ ਨੇ ਲਾਈਵ ਸ਼ੋ ਵਿੱਚ 10 ਹਜ਼ਾਰ ਦਾ ਸਰਪ੍ਰਾਈਜ਼

2875

ਹਾਲੀਵੁੱਡ ਐਕਟ੍ਰੈਸ ਜੈਨੀਫਰ ਅਨਿਸਟਨ ਨੇ ਜਿੰਮੀ ਕਿਮੈਲ ਸੋ਼ ਵਿੱਚ ਵੀਡਿਓ ਕਾਲ ਦੇ ਜ਼ਰੀਏ ਹਿੱਸਾ ਲਿਆ । ਇਸ ਦੌਰਾਨ ਉਸਨੇ ਮਰੀਜਾਂ ਦੇ ਇਲਾਜ ਦੌਰਾਨ ਕੋਵਿਡ19 ਦਾ ਸਿ਼ਕਾਰ ਹੋਈ ਨਰਸ ਨੂੰ 10 ਹਜ਼ਾਰ ਡਾਲਰ ਦਾ ਤੋਹਫਾ ਦਿੱਤਾ। ਇਸ ਦੌਰਾਨ ਜੈਨੀਫਰ ਨੇ ਆਪਣੇ ਖਾਲੀ ਸਮੇਂ ਦੇ ਬਾਰੇ ਵੀ ਦੱਸਿਆ । ਇਸ ਤੋਂ ਪਹਿਲਾਂ ਗਾਇਕ ਟੇਲਰ ਸਿਵਫਟ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਆਪਣੇ ਫੈਨਸ ਨੂੰ 3000 ਡਾਲਰ ਦਾ ਸਹਿਯੋਗ ਦਿੱਤਾ ।
ਪੀੜਤ ਨਰਸ ਕਿੰਬਲ , ਫੇਅਰਬੈਂਕਸ ਹਸਪਤਾਲ ਵਿੱਚ ਕਰੋਨਾ ਵਾਇਰਸ ਮਰੀਜ਼ਾਂ ਵਿੱਚ ਡਿਊਟੀ ਦੇ ਰਹੀ ਸੀ । ਇਸ ਦੌਰਾਨ ਉਹ ਵੀ ਇਸਦਾ ਸਿ਼ਕਾਰ ਹੋ ਗਈ । ਫਿਲਹਾਲ ਕਿੰਬਲ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ। ਉਸਨੇ ਜਿੰਮੀ ਦੇ ਸ਼ੋਅ ਵਿੱਚ ਆਪਣੀ ਆਈਸੋਲੇਸ਼ਨ ਦੇ ਸਮੇਂ ਨੂੰ ਸ਼ੇਅਰ ਕੀਤਾ ਸੀ । ਉਸਨੇ ਦੱਸਿਆ ਕਿ ਪ੍ਰਭਾਵਿਤ ਹੋਣ ਕਾਰਨ ਹਸਪਤਾਲ ਨਹੀਂ ਜਾ ਸਕਦੀ । ਇਸ ਕਾਰਨ ਉਹ ਆਪਣੀਆਂ ਦੋਵੇ ਬੇਟੀਆਂ ਤੋਂ ਵੀ ਦੂਰ ਹੈ।
ਅਦਾਕਾਰਾ ਅਨਿਸਟਨ ਨੇ ਕਿਹਾ ਕਿ ਉਹ ਕਿੰਬਲ ਦੇ ਫਿਲੋਰ ਤੇ ਮੋਜੂਦ ਆਈਲੇਸ਼ਨ ‘ਚ ਰਹਿੰਦੀਆਂ ਸਾਰੀਆਂ ਨਰਸਾਂ ਦੀ ਮੱਦਦ ਕਰੇਗੀ। ਨਰਸ ਦੀ ਤਾਰੀਫ਼ ਵਿੱਚ ਉਸਨੇ ਕਿਹਾ ਮੈਂ ਨਹੀਂ ਜਾਣਦੀ ਤੇਰਾ ਕਿਵੇਂ ਧੰਨਵਾਦ ਕਰਾਂ। ਤੁਸੀ ਆਪਣੀ ਜਾਨ ਜੋਖਿ਼ਮ ਵਿੱਚ ਪਾ ਕੇ ਇਹ ਕੰਮ ਕਰ ਰਹੀਆਂ ਹੋ, ਲਾਜਵਾਬ ਹੋ ਤੁਸੀ ।
ਕਿੰਬਲ, ਇਸ ਅਦਾਕਾਰਾ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਨਾਲ ਬਹੁਤ ਖੁਸ਼ ਨਜ਼ਰ ਆਈ ।

Real Estate