ਇਟਲੀ – ਕਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਆਪਬੀਤੀ

3127

ਮਿਸੇਜ਼ ਐਮ , ਮਿਲਾਨ ਵਿੱਚ ਰਹਿੰਦੀ ਹੈ। ਉਮਰ 70 ਸਾਲ ਅਤੇ ਉਹ ਕਰੋਨਾ ਤੋਂ ਪਾਜਿਟਿਵ ਹੈ। ਇਲਾਜ ਦੇ ਬਾਵਜੂਦ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਆਇਆ ਤਾਂ ਡਾਕਟਰ ਨੇ ਉਸਦੀ ਧੀ ਨੂੰ ਫੋਨ ਕਰਕੇ ਉਸਦੀ ਹਾਲਤ ਬਾਰੇ ਦੱਸਿਆ । ਬੇਟੀ ਨੇ ਫੋਨ ‘ਤੇ ਦੱਸਿਆ , ‘ਪਾਪਾ ਵੀ ਕਰੋਨਾ ਪਾਜਿਟਿਵ ਹਨ ਅਤੇ ਉਹਨਾਂ ਦਾ ਇਲਾਜ ਸ਼ਹਿਰ ਦੇ ਦੂਜੇ ਹਸਪਤਾਲ ‘ਚ ਚੱਲ ਰਿਹਾ ਹੈ। ਪਤੀ-ਪਤਨੀ ਇੱਕ –ਦੂਜੇ ਤੋਂ ਦੂਰ ਮਹਾਮਾਰੀ ਨਾਲ ਲੜ ਰਹੇ ਹਨ ਅਤੇ ਧੀ ਉਹਨਾ ਦੀ ਦੇਖ ਵੀ ਨਹੀਂ ਸਕਦੀ । ਇਹ ਸਿਰਫ਼ ਇੱਕ ਘਰ ਦੀ ਕਹਾਣੀ ਹੈ ,ਪਰ ਅਜਿਹੀਆਂ ਕਹਾਣੀਆਂ ਇਟਲੀ ਵਿੱਚ ਕਈ ਘਰਾਂ ‘ਚ ਦੇਖੀਆਂ ਜਾ ਰਹੀਆਂ ਹਨ। ਮਿਲਾਨ ਵਿੱਚ ਐਮਰਜੈਂਸੀ ਮੈਡੀਸਨ ਸ਼ਪੈਲਿਸ਼ਟ ਫੇਡਰਿਕਾ ( 34) ਅਜਿਹੇ ਬਹੁਤ ਕਿੱਸਿਆਂ ਦੀ ਗਵਾਹ ਹੈ।
ਜਦੋਂ ਤੋਂ ਇਟਲੀ ਵਿੱਚ ਮਹਾਮਾਰੀ ਆਪਣੇ ਮੁੱਢਲੇ ਦੌਰ ਵਿੱਚ ਸੀ , ਉਦੋਂ ਤੋਂ ਫੈਡਰਿਕਾ ਆਪਣੇ ਹਸਪਤਾਲ ਦੇ ਐਮਜਰੈਂਸੀ ਰੁੂਮ ਵਿੱਚ ਕਰੋਨਾ ਦੇ ਮਰੀਜ਼ਾ ਦਾ ਇਲਾਜ ਕਰ ਰਹੀ ਹੈ। ਫਿਲਹਾਲ ਘਰ ਵਿੱਚ ਕੌਰਨਟਾਈਨ ਟਾਈਮ ਕੱਟ ਰਹੀ ਹੈ, ਕਿਉਂਕਿ ਮਰੀਜ਼ਾ ਦੇ ਵਿੱਚ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਉਹ ਲਾਗ ਦੀ ਲਪੇਟ ਵਿੱਚ ਆ ਗਈ । ਉਹ ਬੀਤੇ ਦਿਨਾਂ ਨੂੰ ਯਾਦ ਕਰਕੇ ਹੋਏ ਦੱਸਦੀ ਹੈ ਕਿ , ‘ ਸੁਰੂਆਤ ਵਿੱਚ ਇਟਲੀ ਵਿੱਚ ਲੋਡੀ ਅਤੇ ਕੋਡੋਗ੍ਰੋ ਸ਼ਹਿਰ ਇਸ ਮਹਾਮਾਰੀ ਦੀ ਲਪੇਟ ਵਿੱਚ ਆਏ ਸਨ । ਇਹਨਾਂ ਸ਼ਹਿਰਾਂ ਦੇ ਹਾਲਾਤ ਤੋਂ ਅਸੀਂ ਬਹੁਤ ਕੁਝ ਸਿੱਖ ਚੁੱਕੇ ਸੀ । ਸਾਨੂੰ ਪਤਾ ਸੀ ਕਿ ਜਲਦੀ ਹੀ ਕਰੋਨਾ ਸਾਡੇ ਵੱਲ ਰੁਖ ਕਰੇਗਾ ਅਤੇ ਫਿਰ ਇੱਕ ਸੁਨਾਮੀ ਦੀ ਤਰ੍ਹਾਂ ਪਹਿਲੀ ਲਹਿਰ ਸਾਡੇ ਤੱਕ ਪਹੁੰਚ ਗਈ ।’
ਉਹ ਕਹਿੰਦੀ ਹੈ , ‘ ਕਰੋਨਾ ਦੇ ਫੈਲਾਵ ਨੂੰ ਦੇਖਦੇ ਹੋਏ ਹਸਪਤਾਲ ਦੇ ਐਮਰਜੈਂਸੀ ਕਮਰੇ ਦੋ ਹਿੱਸਿਆਂ ‘ਚ ਵੰਡ ਦਿੱਤੇ ਗਏ। ਇੱਕ ਵੱਡੇ ਹਿੱਸੇ ਉਹ ਲੋਕ ਹੁੰਦੇ ਸਨ , ਜਿੰਨ੍ਹਾਂ ਵਿੱਚ ਕਰੋਨਾ ਦਾ ਲੱਛਣ ਮਿਲ ਰਹੇ ਸਨ ਅਤੇ ਦੂਜੇ ਹਿੱਸੇ ਵਿੱਚ ਬਾਕੀ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ । ਫਿਰ ਮਰੀਜ਼ਾਂ ਦੀ ਸੰਖਿਆ ਵੱਧਣ ਲੱਗੀ । ਕਾਰਨ ਸਾਫ਼ ਸੀ-ਖੰਘ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ਼ । ਸਾਡੀ ਤਿਆਰੀ ਬਹੁਤ ਚੰਗੀ ਸੀ , ਪਰ ਇਸਦੇ ਬਾਵਜੂਦ ਹਰ ਦਿਨ ਹਸਪਤਾਲ ‘ਚ ਭੀੜ ਵੱਧਦੀ ਜਾ ਰਹੀ ਸੀ । ਸਾਡੇ ਕੋਲ ਥਾਂ ਘੱਟ ਹੋਣ ਲੱਗੀ । ਹਸਪਤਾਲ ਵਿੱਚ ਹੋਰ ਵਿਭਾਗਾਂ ਵਿੱਚ ਰੋਜ਼ਾਨਾ ਥਾਂ ਬਣਾਈ ਜਾਣ ਲੱਗੀ ।’
ਫੇਡਰਿਕਾ ਦੱਸਦੀ ਹੈ , ‘ ਮਾਮਲੇ ਵੱਧਦੇ ਗਏ ਅਤੇ ਐਮਰਜੈਂਸੀ ਰੂਮ ਸਿਫ਼ਟ ‘ਚ ਕੰਮ ਸੁਰੂ ਹੋ ਗਿਆ। ਇੱਕ –ਇੱਕ ਵਿਅਕਤੀ 12 -13 ਘੰਟੇ ਕੰਮ ਕਰ ਰਿਹਾ ਸੀ । ਐਮਰਜੈਂਸੀ ਰੂਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾ ਨੂੰ ਮਾਸਕ ਅਤੇ ਵਿਸ਼ੇਸ਼ ਤਰ੍ਹਾਂ ਦੀਆਂ ਐਨਕਾਂ ਦਿੱਤੀਆਂ ਜਾਂਦੀਆਂ । ਮਾਸਕ , ਜੋ ਐਮਰਜੈਂਸੀ ਰੂਮ ਵਿੱਚੋਂ ਬਾਹਰ ਆਉਣ ਸਾਰ ਹੀ ਨਸ਼ਟ ਕਰ ਦਿੱਤੇ ਜਾਂਦੇ , ਪਰ ਐਨਕਾਂ ਨੇ ਤਾਂ ਸਦਾ ਨਾਲ ਹੀ ਰੱਖਣੀਆਂ ਹੁੰਦੀਆਂ ਸਨ ।’
ਫੇਡਰਿਕਾ ਦੱਸਦੀ ਹੈ ਕਿ , “ ਬੁੱਢੇ, ਬਾਲਗ , ਨੌਜਵਾਨ ਅਤੇ ਬੱਚੇ ਵੀ ਇਸਦੀ ਜੱਦ ਵਿੱਚ ਹਨ । ਸਾਰਿਆਂ ਦੇ ਲੱਛਣ ਇਕੋ ਜਿਹੇ ਹਨ । ਕਈ ਮਰੀਜ਼ ਗੰਭੀਰ ਹੁੰਦੇ ਹਨ, ਇਹਨਾਂ ਵਿੱਚ ਕੁਝ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਘੱਟ ਆਕਸੀਜਨ ਲੈ ਰਹੇ ਹਨ।ਸਾਰੇ ਬਹੁਤ ਡਰੇ ਹੋਏ ਹੁੰਦੇ ਹਨ । ਉਹ ਜਾਣਦੇ ਹਨ ਕਿ ਇਸ ਸਮੇਂ ਬਿਮਾਰ ਹੋਣਾ ਬੜਾ ਜੋਖਿ਼ਮ ਹੈ, ਖਾਸਕਰ ਉਹ ਬੁੱਢੇ ਹਨ ਤਾਂ ਉਹ ਹੋਰ ਵੱਧ ਜਾਂਦਾ ਹੈ । ਜਦੋਂ ਉਹਨਾਂ ਨੂੰ ਤੁਸੀ ਦੱਸਦੇ ਹੋ ਤਾਂ ਉਹਨਾ ਵਿੱਚ ਕੁਝ ਰੋਣ ਲੱਗਦੇ ਹਨ , ਕੁਝ ਬਹੁਤ ਗੁੱਸਾ ਵੀ ਕਰਦੇ ਹਨ । ਮੇਰੀ ਇੱਕ ਹੀ ਕੋਸਿ਼ਸ਼ ਰਹੀ ਹੈ ਕਿ ਮੈਂ ਉਹਨਾਂ ਲੋਕਾਂ ਨੂੰ ਕੁਝ ਰਾਹਤ ਦੇ ਸਕਾਂ । ਮੈਂ ਉਹਨਾ ਨੂੰ ਦੱਸਦੀ ਸੀ ਕਿ ਉਹ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਸਮੇਂ ਤੁਸੀ ਹਸਪਤਾਲ ਵਿੱਚ ਹੋ ਤਾਂ ਤੁਹਾਡੇ ਕੋਲ ਆਕਸੀਜਨ ਸਹਾਇਕ ਹੈ। ”
ਮਾਰਚ ਦੇ ਪਹਿਲੇ ਹਫ਼ਤੇ ਵਿੱਚ ਹੀ ਫੇਡਰਿਕਾ ਨੇ 34 ਸਾਲ ਦੇ ਇੱਕ ਭਾਰਤੀ ਮਰੀਜ ਨੂੰ ਹਸਪਤਾਲ ਨੂੰ ਦੇਖਿਆ ਸੀ । ਉਹ ਦੱਸਦੀ ਹੈ ਕਿ , “ ਉਹ ਕਰੋਨਾ ਪਾਜਿਟਿਵ ਸੀ , ਬੁਖਾਰ ਵੀ ਤੇਜ ਸੀ । ਉਸਨੂੰ ਹਸਪਤਾਲ ਵਿੱਚ ਭਾਰਤੀ ਕੀਤਾ ਗਿਆ , ਲੇਕਿਨ ਉਸਦੀ ਹਾਲਤ ਜਿ਼ਆਦਾ ਖਰਾਬ ਨਹੀਂ ਸੀ । ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ। 3 ਦਿਨ ਬਾਅਦ ਫਿਰ ਮੈ ਉਸਨੂੰ ਐਮਰਜੈਂਸੀ ਰੂਮ ਵਿੱਚ ਆਕਸੀਜਨ ਸਪੋਰਟ ਦੇ ਨਾਲ ਦੇਖਿਆ ਸੀ । ਮੈਂ ਇਹੀ ਸੋਚ ਰਿਹਾ ਸੀ ਕਿ ਉਹ ਮੇਰੀ ਉਮਰ ਦਾ ਹੀ ਹੈ , ਲਗਭਗ ਠੀਕ ਹੋ ਚੁੱਕਾ ਸੀ ਫਿਰ ਉਹ ਐਨੀ ਬੁਰੀ ਹਾਲਤ ਵਿੱਚ ਕਿਵੇਂ ਪਹੁੰਚ ਗਿਆ ?
ਫੇਡਰਿਕਾ ਦੇ ਪਤੀ ਮਾਰਕ ਇੱਕ ਫੋਟੋਗਰਾਫਰ ਹੈ । 19 ਮਾਰਚ ਨੂੰ ਇਸਦੀ ਜਿੰਦਗੀ ਵਿੱਚ ਵੀ ਕਰੋਨਾਵਾਇਰਸ ਦੀ ਐਂਟਰੀ ਹੋ ਗਈ । ਪਹਿਲਾ ਲੱਛਣ ਮਿਲਦੇ ਹੀ ਜਦੋਂ ਫੇਡਰਿਕਾ ਦਾ ਟੈਸਟ ਹੋਇਆ ਤਾਂ ਨਤੀਜਾ ਖੁੂਨ ਜਮਾ ਦੇਣ ਵਾਲਾ ਸੀ । ਉਹ ਕਰੋਨਾ ਪਾਜਿ਼ਟਿਵ ਪਾਈ ਗਈ । ਉਸ ਦਿਨ ਉਸਦੇ ਪਤੀ ਵਿੱਚ ਵੀ ਲੱਛਣ ਮਿਲੇ ਸਨ। ਉਹ ਕਹਿੰਦੀ ਹੈ, ‘ ਮੈਂ ਹੀ ਉਸਨੂੰ ਕਰੋਨਾ ਪਾਜਿਟਿਵ ਕੀਤਾ । ਮੈਂ ਬਹੁਤ ਡਰੀ ਹੋਈ ਸੀ । ਉਹ ਦਿਨਾਂ ਵਿੱਚ ਮੈਂ ਤਣਾਅ ਵਿੱਚ ਸੀ , ਬਿਆਨ ਨਹੀਂ ਕਰ ਸਕਦੇ । ਅਸੀਂ ਹਾਲੇ ਕੌਰਨਟਾਈਨ ਵਿੱਚ ਹਾਂ। ਸਥਿਤੀ ਠੀਕ ਹੋਣ ਲੱਗੀ ਹੈ। ਜਿਵੇਂ ਹੀ ਇਹ ਪੀਰੀਅਡ ਖ਼ਤਮ ਹੋਵੇਗਾ , ਮੈਂ ਫਿਰ ਆਪਣੇ ਕੰਮ ‘ਤੇ ਚਲੀ ਜਾਵਾਂਗੀ ।
ਫੇਰਡਿਕਾ ਦੀ ਤਰ੍ਹਾਂ ਪਾਉਲਾ (50) ਵੀ ਜਲਦੀ ਹੀ ਕੰਮ ‘ਤੇ ਜਾਵੇਗੀ । ਪਾਉਲਾ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਹਨ। ਉਸਦੇ 2 ਬੱਚੇ ਹਨ ਅਤੇ 32 ਸਾਲ ਤੋਂ ਉਹ ਮਿਲਾਨ ਸ਼ਹਿਰ ਦੇ ਨੇੜੇ ਸਰਨੁਸਕੋ ਸੁਲ ਨੇਵੀਗਿਲਓ ਹਸਪਤਾਲ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲ ਹੈ। ਜਦੋਂ ਉਸਦੇ ਹਸਪਤਾਲ ‘ਚ ਪਹਿਲਾਂ ਕਰੋਨਾ ਸ਼ੱਕੀ ਮਰੀਜ਼ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਸਦਾ ਵੀ ਟੈਸਟ ਲਿਆ ਗਿਆ। 2 ਦਿਨਾਂ ਬਾਅਦ ਉਸਨੂੰ ਫੋਨ ‘ਤੇ ਦੱਸਿਆ ਕਿ ਉਹ ਕਰੋਨਾ ਪਾਜਿ਼ਟਿਵ ਹੈ। ਪਾਉਲਾ ਕਹਿੰਦੀ ਹੈ , ‘ ਮੈਂ ਖੁਦ ਦੇ ਲਈ ਅਤੇ ਆਪਣੇ ਪਰਿਵਾਰ ਲਈ ਬਹੁਤ ਡਰੀ ਹੋਈ ਸੀ । ਹਰ ਪਲ ਖੁਦ ਨੂੰ ਸ਼ਾਂਤ ਰੱਖਣ ਦੀ ਕੋਸਿ਼ਸ਼ ਕਰਦੀ ਹਾਂ ।’
ਪਾਜਿਟਿਵ ਹੋਣ ਮਗਰੋਂ ਉਸਨੂੰ ਪਰਿਵਾਰ ਤੋਂ ਅਲੱਗ ਕੀਤਾ ਗਿਆ ਹੈ। ਬਹੁਤ ਹੋਣ ਤੇ ਹੀ ਉਹ ਕਮਰੇ ਵਿੱਚੋਂ ਬਾਹਰ ਨਿਕਲਦੀ ਹੈ। ਅਤੇ ਇਸਦੇ ਬਾਅਦ ਉਹ ਜਿਸ ਵੀ ਚੀਜ਼ ਨੂੰ ਹੱਥ ਲਗਾਉਂਦੀ ਹੈ ਉਸਨੂੰ ਤੁਰੰਤ ਸੈਨੇਟਾਈਜ਼ ਕੀਤਾ ਜਾਂਦਾ ਹੈ।
ਪਾਉਲਾ ਦੀ ਬੇਟੀ ਕਿਆਰਾ (23) ਲਾ ਸਟੂਡੈਂਟ ਹੈ। ਉਹ ਦੱਸਦੀ ਹੈ ਿਕ , ‘ ਜਦੋਂ ਸਾਨੂੰ ਪਤਾ ਲੱਗਿਆ ਕਿ ਮੰਮੀ ਕਰੋਨਾ ਪਾਜਿਟਿਵ ਹੈ ਤਾਂ ਅਸੀਂ ਸਾਰੇ ਡਰੇ ਹੋਏ ਸੀ ।ਕਿਉਂਕਿ ਉਹ ਲੰਬੇ ਸਮੇਂ ਤੋਂ ਹਸਪਤਾਲ ‘ਚ ਕੰਮ ਕਰ ਰਹੀ ਸੀ ਅਤੇ ਹੋਰਾਂ ਦੇ ਮੁਕਾਬਲੇ ਉਹ ਬਿਹਤਰ ਤਰੀਕਾ ਨਾਲ ਇਸਨੂੰ ਸੰਭਾਲ ਰਹੀ ਸੀ ।
ਪਾਉਲਾ ਕਹਿੰਦੀ ਹੈ , ‘ ਮੈਂ ਕੰਮ ਉਪਰ ਫਿਰ ਤੋਂ ਜਾਣ ਨੂੰ ਲੈ ਕੇ ਥੋੜੀ ਡਰੀ ਹੋਈ ਹਾਂ । ਡਰ ਇਹ ਹੈ ਕਿ ਫਿਰ ਬਿਮਾਰ ਲੋਕਾਂ ਦੇ ਸੰਪਰਕ ਵਿੱਚ ਆ ਗਈ ਤਾਂ ਕੀ ਹੋਵੇਗਾ। ਕਿਤੇ ਕਰੋਨਾ ਦੀ ਲਾਗ ਮੈਂ ਘਰ ਵਿੱਚ ਨਾ ਲੈ ਆਵਾ । ਪਰ ਜਦੋਂ ਵੀ ਜਰੂਰਤ ਪਈ , ਮੈਂ ਕੰਮ ‘ਤੇ ਜਾਣ ਲਈ ਤਿਆਰ ਹਾਂ ।

Real Estate