ਇਟਲੀ – ਕਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਆਪਬੀਤੀ -2

3122

ਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਈ ਲੋਕ ਖੁਦ ਅੱਗੇ ਆ ਰਹੇ ਹਨ, 33 ਸਾਲ ਦੇ ਪਲਾਸਟਿਕ ਸਰਜਨ ਐਂਡਰੀਆ ਦੀ ਕਹਾਣੀ ਇਸਦੀ ਉਦਾਹਰਨ ਹੈ। ਕਰੋਨਾਵਾਇਰਸ ਦਾ ਗ੍ਰਾਫ਼ ਜਦੋਂ ਵੱਧਣ ਲੱਗਾ ਤਾਂ ਉਹਨਾ ਨੇ ਆਪਣਾ ਨਿੱਜੀ ਸਟੂਡਿਓ ਬੰਦ ਕਰਕੇ ਲੋਕਾਂ ਦੀ ਮੱਦਦ ਕਰਨ ਦਾ ਤਰੀਕੇ ਖੋਜਣੇ ਸੁਰੂ ਕੀਤੇ । ਉਹ ਕਹਿੰਦੇ ਹਨ , ‘ ਮੈਨੂੰ ਇਸ ਮਹਾਮਾਰੀ ਨਾਲ ਲੜਨ ਦਾ ਕੋਈ ਤਜ਼ਰਬਾ ਨਹੀਂ ਸੀ । ਪਰ ਕਿਉਂਕਿ ਮੈਂ ਇੱਕ ਡਾਕਟਰ ਹਾਂ ਤਾਂ ਮੈਂ ਚਾਹੁੰਦਾ ਹਾਂ ਕਿ ਇਸ ਸਮੇਂ ਲੋਕਾਂ ਦੀ ਮੱਦਦ ਕਰ ਸਕਾਂ ।’ ਉਸਨੇ ਬਰਗਾਮੋ ਵਿੱਚ ਆਪਣੇ ਇੱਕ ਸਾਥੀ ਡਾਕਟਰ ਨਾਲ ਇਸ ਬਾਰੇ ਗੱਲ ਕੀਤੀ । ਬਰਗਾਮੋ , ਇਟਲੀ ਦੇ ਉਹਨਾਂ ਸ਼ਹਿਰਾਂ ਵਿੱਚੋਂ ਹੈ ਜਿੱਥੇ ਇਸ ਮਹਾਮਾਰੀ ਸਭ ਤੋਂ ਵੱਧ ਫੈਲੀ ਹੋਈ ।
ਐਂਡਰੀਆ ਦੱਸਦੇ ਹਨ , ‘ ਮੈਨੂੰ ਮਰੀਜ਼ਾਂ ਦਾ ਡਾਟਾ ਇਕੱਠਾ ਕਰਨ ਅਤੇ ਸਟੱਡੀ ਕਰਨ ਦਾ ਕੰਮ ਮਿਲਿਆ ।ਅਤੇ ਹੁਣ ਜਦੋਂ ਮੈਂ ਕੰਮ ਕਰ ਰਿਹਾ ਹਾਂ ਤਾਂ ਕਈ ਸਵਾਲ ਸਾਹਮਣੇ ਹਨ। ਜਿੱਥੋਂ ਪਤਾ ਨਹੀਂ ਚੱਲਦਾ ਹੈ ਕਿ ਔਰਤਾਂ ਅਤੇ ਬੱਚਿਆਂ ਨਾਲੋਂ ਵੱਧ ਮਰਦ ਇਸ ਬਿਮਾਰੀ ਤੋਂ ਵੱਧ ਪ੍ਰਭਾਵਿਤ ਕਿਉਂ ਹਨ। ਮਰਦਾਂ ਵਿੱਚ ਇਹ ਤੇਜ਼ੀ ਨਾਲ ਫੈਲਦਾ ਹੈ ਅਤੇ ਛੇਤੀ ਮੌਤ ਹੋ ਜਾਂਦੀ ਹੈ।
ਉਹ ਆਪਣਾ ਜਿ਼ਆਦਾ ਸਮਾਂ ਫੇਸਬੁੱਕ ‘ਤੇ ਬਿਤਾਉਂਦੇ ਹਨ। ਉਸਨੇ ਇੱਕ ਪੇਜ ਵੀ ਬਣਾਇਆ ਜਿੱਥੇ ਇਟਲੀ ਦੇ ਡਾਕਟਰਾਂ ਵੱਲੋਂ ਮਹਾਮਾਰੀ ਨਾਲ ਜੁੜੇ ਤੱਥ ਅਤੇ ਜਾਣਕਾਰੀਆਂ ਸਾਝੀਆਂ ਕੀਤੀਆਂ ਜਾਂਦੀਆਂ ਹਨ ਤਾਂਕਿ ਇਸ ਨਾਲ ਨਿਪਟਣ ਲਈ ਮੱਦਦ ਮਿਲ ਸਕੇ।
ਐਂਡਰੀਆ ਦੱਸਦੇ ਹਨ, ‘ ਮੈਂ ਰਾਤ ਦੇ 4 ਵਜੇ ਤੱਕ ਕਰੋਨਾਵਾਇਰ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਡਾਕਟਰਾਂ ਦੇ ਕੂਮੈਂਟ ਪੜ੍ਹਦਾ ਰਹਿੰਦਾ ਹਾਂ। ਹਸਪਤਾਲਾਂ ਵਿੱਚ ਡਰ ਦਾ ਮਾਹੌਲ ਹੈ , ਪਰ ਸਕਾਰਾਤਮਕ ਤਰੀਕੇ ਨਾਲ ਕਰਨ ਦਾ ਮੌਕਾ ਹੋਣਾ ਬਹੁਤ ਜਰੂਰੀ ਹੈ। ’

Real Estate