-ਕਾਰਿਆ ਪ੍ਰਭਜੋਤ ਕੌਰ –
ਸਮਾਂ ਸੀ ਕਦ ਰੁੱਕਿਆ-
ਬੀਤੇ ਪਲਾਂ ਦਾ
ਜਦ ਕੀਤਾ ਹਿਸਾਬ
ਮੈਂ ਹੀ ਨਿਕਲਿਆ
ਗੁਨਾਹਗਾਰ।
ਨਾ ਥੱਕਿਆ ਸਾ ਮੈਂ
ਨਾ ਚੱਕਰ, ਸਮੇਂ ਦਾ
ਬਸ ਘੇਰਾ
ਸੀ ਵੱਖਰਾ
ਵੱਖਰਾ ਖਿਆਲ।
ਜੋ ਦਿੱਤਾ ਖੁਦਾ ਨੇ
ਮੈਂ ਸਾਂਭ ਨਾ ਰੱਖਿਆ
ਜੋ ਲਿਆ ਮੈਂ ਉਸਤੋਂ
ਦੇ ਨਾ ਸਕੀਆ।
ਸੀ ਮੇਰੀ ਚਤੁਰਾਈ
ਤੇ ਮੇਰੀ ਸ਼ਰਾਰਤ
ਜੋ ਲਿਆ ਉਧਾਰੀ
ਯਾਦ ਨਾ ਰੱਖਿਆ।
ਸਮਾਂ ਬੀਤੀਆ
ਕੁਦਰਤ ਨੇ ਤੱਕਿਆ
ਮਨੁੱਖੀ ਮਨਮਾਨੀ
ਨੇ ਸਭ ਕੁਝ ਹੀ
“ਲੁੱਟਿਆ”।
ਉਸੇ ਇਕ ਪਲ’ਚ
ਲਿਆ ਸਭ ਵਾਪਸ
ਜੋ ਮਨੁੱਖੀ ਹਕੁਮਤ ਨੇ
ਸੀ ਕਬਜ਼ੇ’ ਚ ਕੀਤਾ।
ਵਕਤ ਹੀ ਆ
ਖਿਆਲ ਕਰੀ
ਨਾਜੁਕ ਤਾਂ ਹੈ
ਪਰ ਧਿਆਨ ਕਰ
ਰੂਹ ਤੋਂ ਪਿਆਰ ਕਰ
ਸ਼ਬਦਾਂ’ਚ ਦੁਆ ਧਰ
ਅੱਖਾਂ’ਚ ਕਾਇਨਾਤ ਭਰ
ਖੁਦਾ ਨੂੰ ਆਪਣੇ’ਚ
ਸਬਰ ਕਰਦਿਆਂ
ਅਰਦਾਸ ਕਰ
ਵਿਸ਼ਵਾਸ ਰੱਖ।
ਉਹ ਨਿਰਵੈਰ ਹੈ
“ਅਕਾਲ ਪੁਰਖ”
ਤੂੰ ਕਾਹੇ ਡੋਲਤ
ਫਿਰਤ ਹੈ
ਅਰਦਾਸ ਕਰ
ਹੱਥ ਜੋੜ ਕਰ
ਕੁਦਰਤ ਤੇ ਮੁੜ
ਵਿਚਾਰ ਕਰ
“ਪਵਨ ਗੁਰੂ
ਪਾਣੀ ਪਿਤਾ”
ਨੂੰ ਹਰ ਪਲ
ਹਰ ਦਿਨ
ਹੁਣ ਯਾਦ ਰੱਖ।
Real Estate