ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਨੇ ਸਾਰੇ ਪੰਥ ਨੂੰ ਗਮਗੀਨ ਕੀਤਾ

1057

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜੁ ਮਲਿਆ
(ਜਗਸੀਰ ਸਿੰਘ ਸੰਧੂ)
ਦੁਨੀਆਂ ਭਰ ‘ਚ ਫੈਲ ਚੁੱਕੇ ਕਰੋਨਾ ਵਾਇਰਸ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ ਅਤੇ ਪੰਜਾਬ ਵਿੱਚ ਕਰੋਨਾ ਵਾਇਰਸ ਨੇ ਪੰਜਵੀਂ ਜਾਨ ਪੰਥ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦੀ ਲੈ ਲਈ ਹੈ। ਅਜ਼ਾਦੀ ਕਹੀਏ ਜਾਂ ਦੇਸ਼ ਦੀ ਵੰਡ ਕਹੀਏ 1947 ਵਿੱਚ ਪਾਕਿਸਤਾਨੋਂ ਉਜੜ ਕੇ ਜ਼ਿਲ•ਾ ਫਰੀਦਕੋਟ ਦੇ ਪਿੰਡ ਭੀਮੇਸ਼ਾਹ ਜੰਡਵਾਲ ਵਿੱਚ ਵਸੇ ਸ੍ਰ: ਚੰਨਣ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਅਪ੍ਰੈਲ 1952 ਜਨਮੇ ਭਾਈ ਨਿਰਮਲ ਸਿੰਘ ਦੇ ਪਰਵਾਰ ਨੂੰ ਕਈ ਵਾਰ ਉਜੜਨਾ ਪਿਆ। ਇਹ ਪਰਵਾਰ ਪਹਿਲਾਂ ਲੋਹੀਆਂ ਖਾਸ ਦੇ ਨੇੜਲੇ ਪਿੰਡ ਮੰਡਾਲਾ ਅਤੇ ਫਿਰ 1988 ਵਿੱਚ ਪੰਜਾਬ ‘ਚ ਆਏ ਹੜ•ਾਂ ਦੀ ਮਾਰ ਹੇਠ ਆਉਣ ਕਰਕੇ ਪਿੰਡ ਮੰਡਾਲਾ ਉੱਜੜ ਕੇ ਲੋਹੀਆਂ ਖਾਸ ਜਾ ਵਸਿਆ। ਮੁੱਢਲੀ ਪੜਾਈ ਜੰਡਵਾਲਾ ਤੇ ਲੋਹੀਆਂ ਖਾਸ ਵਿਖੇ ਦਸਵੀਂ ਪਾਸ ਕਰਨ ਤੋਂ ਬਾਅਦ 1976 ਵਿੱਚ ਭਾਈ ਨਿਰਮਲ ਸਿੰਘ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਿਤ ਸੰਗੀਤ ਦਾ ਡਿਪਲੋਮਾ ਕੀਤਾ ਅਤੇ ਇੱਥੇ ਹੀ ਪ੍ਰੋ. ਅਵਤਾਰ ਸਿੰਘ ਨਾਜ਼ ਤੋਂ ਸੰਗੀਤ ਵਿੱਦਿਆ ਹਾਸਲ ਕਰਨ ਉਪਰੰਤ 1977 ਤੋਂ 1978 ਤੱਕ ਭਾਈ ਨਿਰਮਲ ਸਿੰਘ ਨੇ ਗੁਰਮਤਿ ਕਾਲਜ ਰਿਸ਼ੀਕੇਸ਼ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਗੁਰਮਤਿ ਸੰਗੀਤ ਦੇ ਅਧਿਆਪਕ ਵਜੋਂ ਸੇਵਾਵਾਂ ਵੀ ਨਿਭਾਈਆਂ। 1979 ਵਿਚ ਉਨਾਂ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਚ ਬਤੌਰ ਹਜੂਰ ਰਾਗੀ ਸੇਵਾ ਸ਼ੁਰੂ ਕੀਤੀ, 1980 ਤੋਂ 1987 ਤੱਕ ਭਾਈ ਨਿਰਮਲ ਸਿੰਘ ਖਾਲਸਾ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਕੀਰਤਨ ਸੇਵਾ ਕਰਦੇ ਰਹੇ, ਉਸਤੋਂ ਬਾਅਦ ਉਨਾਂ ਨੇ ਆਪਣਾ ਵੱਖਰਾ ਜਥਾ ਬਣਾਇਆ ਅਤੇ ਲਗਾਤਾਰ ਹਜ਼ੂਰੀ ਪਦ ‘ਤੇ ਸੇਵਾ ਨਿਭਾਈ। ਇਸ ਤੋਂ ਇਲਾਵਾ ਉਹ ਪੰਜੇ ਤਖਤ ਉਤੇ ਵੀ ਬਤੌਰ ਰਾਗੀ ਸੇਵਾਵਾਂ ਨਿਭਾ ਚੁੱਕੇ ਹਨ।ਭਾਈ ਖਲਾਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ 31 ਰਾਗਾਂ ‘ਚ ਕੀਰਤਨ ਕਰਨ ਦੀ ਮੁਹਾਰਤ ਹਾਸਲ ਸੀ । ਆਪਣੀ ਇਸੇ ਮੁਹਾਰਤ ਕਾਰਨ ਉਹ ਹੁਣ ਤੱਕ 71 ਦੇਸ਼ਾਂ ਦੇ ਵੱਖ-ਵੱਖ ਇਤਿਹਾਸਕ ਗੁਰੂਘਰ ਚ ਵੀ ਕੀਰਤਨ ਕਰ ਚੁੱਕੇ ਹਨ। ਸੇਵਾ ਮੁਕਤ ਹੋਣ ਤੋਂ ਬਾਅਦ ਵੀ ਹੁਣ ਤੱਕ ਲਗਾਤਾਰ ਭਾਈ ਨਿਰਮਲ ਸਿੰਘ ਖਾਲਸਾ ਖਾਸ ਮੌਕਿਆਂ ‘ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ ਸਨ।
ਜਿਕਰਯੋਗ ਹੈ ਭਾਈ ਨਿਰਮਲ ਸਿੰਘ ਖਾਲਸਾ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਪਰਤੇ ਸਨ ਅਤੇ ਉਦੋਂ ਤੋਂ ਹੀ ਉਨ•ਾਂ ਨੂੰ ਜੁਕਾਮ ਦੇ ਨਾਲ -ਨਾਲ ਉਨ•ਾਂ ਨੂੰ ਸਾਹ ਲੈਣ ਵਿਚ ਵੀ ਤਕਲੀਫ ਹੋ ਰਹੀ ਸੀ। ਜਦੋਂ ਛਾਤੀ ਵਿੱਚ ਦਰਦ ਵਧਣ ਕਰਕੇ ਹਾਲਤ ਕਾਫੀ ਖਰਾਬ ਹੋ ਗਈ ਤਾਂ ਉਹਨਾਂ ਨੇ ਖੁਦ ਹੀ ਹਸਪਤਾਲ ਨੂੰ ਸੂਚਿਤ ਕੀਤਾ ਅਤੇ ਇਲਾਜ ਲਈ ਉਹ ਹਸਪਤਾਲ ਵਿੱਚ ਭਰਤੀ ਹੋ ਗਏ, ਜਿੱਥੇ ਉਨ•ਾਂ ਦੇ ਸੈਂਪਲ ਲੈਣ ਤੋਂ ਉਹਨਾਂ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆ ਗਈ ਤਾਂ ਉਹਨਾਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਭਰਤੀ ਕੀਤਾ ਗਿਆ, ਜਿਥੇ ਅੱਜ ਸਵੇਰੇ 4 ਵਜੇ ਅੰਮ੍ਰਿਤ ਵੇਲੇ ਉਹ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਅਕਾਲ ਪੁਰਖ ਵਿੱਚ ਲੀਨ ਹੋ ਗਏ। ਵਰਨਣਯੋਗ ਹੈ ਕਿ ਸਿੱਖ ਕੌਮ ਲਈ ਨਿਭਾਈਆਂ ਮਹਾਨ ਸੇਵਾਵਾਂ ਬਦਲੇ ਭਾਈ ਨਿਰਮਲ ਸਿੰਘ ਨੂੰ 2009 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਸਭ ਤੋਂ ਵੱਡੇ ਚੌਥੇ ਅਵਾਰਡ ‘ਪਦਮਸ਼੍ਰੀ’ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਵਕਾਰੀ ਪੁਰਸਕਾਰ ਹਾਸਲ ਕਰਨ ਵਾਲੇ ਉਹ ਪਹਿਲੇ ਹਜੂਰੀ ਰਾਗੀ ਸਨ। ਅੱਜ ਉਹਨਾਂ ਦੀ ਮੌਤ ਨਾਲ ਜਿਥੇ ਸਮੁੱਚੀ ਸਿੱਖ ਕੌਮ ਗਮਗੀਨ ਹੈ, ਉਥੇ ਪੰਥ ਲਈ ਨਿਭਾਈਆਂ ਸੇਵਾਵਾਂ ਬਦਲੇ ਸਿੱਖ ਕੌਮ ਉਹਨਾਂ ਨੂੰ ਸਦਾ ਯਾਦ ਹੀ ਕਰਦੀ ਰਹੇਗੀ। ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਨੇ ਸਾਰੇ ਪੰਥ ਗਮਗੀਨ ਕੀਤਾ।

Real Estate