ਸਾਬਕਾ ਮੁੱਖ ਮੰਤਰੀਆਂ ਦੀ ਮਿਲਣ ਵਾਲੇ ਭੱਤੇ ਬੰਦ

1293

ਕੇਂਦਰ ਸਰਕਾਰ ਵੱਲੋਂ ਜੰਮੂ –ਕਸ਼ਮੀਰ ਦੇ 138 ਕਾਨੂੰਨਾਂ ਵਿੱਚ ਬਦਲਾਅ ਕੀਤੇ ਜਾਣ ਮਗਰੋਂ ਰਾਜ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਮਿਲਣ ਵਾਲੇ ਭੱਤੇ ਬੰਦ ਕਰ ਦਿੱਤੇ ਗਏ ਹਨ ।
ਬੁੱਧਵਾਰ ਨੂੰ ਜਾਰੀ ਗਜ਼ਟ ਨੋਟੀਫਿਕੇਸ਼ਨ ਦੇ ਮੁਤਾਬਿਕ , ਕੇਂਦਰ ਸਰਕਾਰ ਨੇ ਜੰਮੂ –ਕਸ਼ਮੀਰ ਰਾਜ ਵਿਧਾਨ ਸਭਾ ਮੈਂਬਰ ਪੈਨਸ਼ਨ ਕਾਨੂੰ ਵਿੱਚ ਸੋਧ ਕਰਕੇ ਪੈਨਸ਼ਨ ਦੀ ਰਾਸ਼ੀ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ।
ਕਾਨੂੰਨ ਦੇ ਪ੍ਰਾਵਧਾਨ 3-ਸੀ , ਜਿਸ ਤਹਿਤ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਮਿਲਣ ਵਾਲੇ ਭੱਤਿਆਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ।
ਇਸ ਸੋਧ ਤੋਂ ਬਾਅਦ ਸਾਬਕਾ ਮੁੱਖ ਮੰਤਰੀਆਂ ਨੂੰ ਹੁਣ ਬਿਨਾ ਕਿਰਾਏ ਦੇ ਮਕਾਨ, ਰਿਹਾਇਸ਼ ਦੀ ਸਜਾਵਟ ਉਪਰ 35 ਹਜ਼ਾਰ ਪ੍ਰਤੀ ਸਾਲ ਖਰਚ, 48000 ਰੁਪਏ ਸਲਾਨਾ ਟੈਲੀਫੋਨ ਕਾਲ , 1500 ਰੁਪਏ ਮਹੀਨਾਵਾਰ ਮੁਫ਼ਤ ਬਿਜਲੀ , ਕਾਰ ਪੈਟਰੋਲ , ਮੈਡੀਕਲ ਸਹੂਲਤਾਂ , ਡਰਾਈਵਰ ਅਤੇ ਨਿੱਜੀ ਸਹਾਇਕ ਆਦਿ ਨਹੀਂ ਮਿਲਣਗੀਆਂ ।
ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ , ਗੁਲਾਮ ਨਬੀ ਆਜ਼ਾਦ , ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਫਿਲਹਾਲ ਕੇਂਦਰ ਵੱਲੋਂ ਸੁਰੱਖਿਆ ਮਿਲੀ ਹੋਈ ਹੈ।
ਨਵੇਂ ਕਾਨੂੰਨ ਤਹਿਤ ਮੁੱਖ ਮੰਤਰੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਸੁਰੱਖਿਆ ਨਹੀਂ ਕਰਾਈ ਜਾਵੇਗੀ ।
ਧਾਰਾ 370 ਖਤਮ ਕਰਨ ਮਗਰੋਂ ਜੰਮੂ-ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਮਗਰੋ ਇੱਥੇ ਕੋਈ ਮੁੱਖ ਮੰਤਰੀ ਨਹੀਂ ਹੈ।
ਜੰਮੂ- ਕਸ਼ਮੀਰ ਮੰਤਰੀ ਅਤੇ ਰਾਜ ਮੰਤਰੀ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ। ਹੁਣ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੇ ਸਾਡੇ ਮੰਤਰੀ ਨੂੰ ਮਿਲਣ ਵਾਲੇ ਵੇਤਨ ਉਪਰ ਟੈਕਸ ਨਹੀਂ ਲੱਗੇਗਾ।
ਮੰਤਰੀ ਨੂੰ ਮੁਫ਼ਤ ਇਲਾਜ ਸੁਵਿਧਾ ਮੁਹੱਈਆ ਕਰਵਾਉਣ ਵਾਲੇ ਕਾਨੂੰਨ ਸਮਾਪਤ ਕਰ ਦਿੱਤਾ ਗਿਆ ਹੈ।

Real Estate