ਲੰਗਰ ਬਣਾਉਣ ਲਈ ਸੁੱਕੀ ਕਿੱਕਰ ਕੱਟਣ ਕਰਕੇ ਗਰੀਬ ਲੋਕਾਂ ‘ਤੇ ਵਰਿਆ ਪੁਲਸ ਦਾ ਡੰਡਾ

982

ਲੰਗਰ ਬਣਾਉਣ ਲਈ ਸੁੱਕੀ ਕਿੱਕਰ ਕੱਟਣ ਕਰਕੇ ਗਰੀਬ ਲੋਕਾਂ ‘ਤੇ ਵਰਿਆ ਪੁਲਸ ਦਾ ਡੰਡਾ
ਬਰਨਾਲਾ, 2 ਅਪ੍ਰੈਲ (ਜਗਸੀਰ ਸਿੰਘ ਸੰਧੂ) : ਤਪਾ ਵਿਖੇ ਲੰਗਰ ਪਕਾਉਣ ਲਈ ਜੰਗਲਾਤ ਵਿਭਾਗ ਦੀ ਸੁੱਕੀ ਕਿੱਕਰ ਕੱਟਣ ਤੋਂ ਬਾਅਦ ਪੁਲਸ ਅਤੇ ਲੋਕਾਂ ਦੀ ਝੜਪ ਹੋ ਗਈ, ਜਿਸ ਵਿੱਚ ਦੋਵੇਂ ਪਾਸਿਆਂ ਤੋਂ ਇੱਕ ਦੂਸਰੇ ਉਪਰ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਹੋਇਆ ਇਹ ਕਿ ਤਪਾ ਦੇ ਢਿੱਲਵਾਂ ਰੋਡ ‘ਤੇ ਇੱਕ ਗਰੀਬ ਬਸਤੀ ਦੇ ਲੋਕਾਂ ਵੱਲੋਂ ਲੰਗਰ ਪਕਾਉਣ ਲਈ ਜੰਗਲਾਤ ਵਿਭਾਗ ਦੀ ਇੱਕ ਸੁੱਕੀ ਹੋਈ ਕਿੱਕਰ ਕੱਟ ਲਈ, ਜਿਸ ਸਬੰਧੀ ਕਿਸੇ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ। ਇਸ ‘ਤੇ ਜੰਗਲਾਤ ਵਿਭਾਗ ਦਾ ਇੱਕ ਦਰੋਗਾ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪੁਹੰਚ ਗਿਆ ਅਤੇ ਉਸ ਨੇ ਕਿੱਕਰ ਕੱਟ ਕੇ ਲਿਜਾ ਰਹੇ ਲੋਕਾਂ ਨੂੰ ਰੋਕ ਲਿਆ। ਇਸ ਦੌਰਾਨ ਗਰੀਬ ਲੋਕਾਂ ਅਤੇ ਜੰਗਲਾਤ ਵਿਭਾਗ ਦੇ ਮੁਲਾਜਮਾਂ ਦਰਮਿਆਨ ਤੂੰ ਤੂੰ ਮੈਂ ਮੈਂ ਹੋ ਗਈ, ਜਿਸ ‘ਤੇ ਦਰੋਗਾ ਨੇ ਪੁਲਸ ਨੂੰ ਮੌਕੇ ‘ਤੇ ਬੁਲਾ ਲਿਆ। ਪੁਲਸ ਨੇ ਪੁੱਟੀ ਹੋਈ ਕਿੱਕਰ ਆਪਣੇ ਕਬਜੇ ਵਿੱਚ ਲੈ ਲਈ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਤਾਂ ਪੁਲਸ ਤੇ ਲੋਕਾਂ ਦਰਮਿਆਨ ਝੜਪ ਹੋ ਗਈ। ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਗਰੀਬ ਲੋਕਾਂ ਕੋਲ ਖਾਣਾ ਬਣਾਉਣ ਲਈ ਨਾ ਤਾਂ ਰਸੋਈ ਗੈਸ ਹੈ ਅਤੇ ਨਾ ਹੀ ਬਾਲਣ ਹੈ, ਇਸ ਲਈ ਉਹਨਾਂ ਨੇ ਚੁੱਲਾ ਬਾਲਣ ਲਈ ਉਕਤ ਸੁੱਕ ਚੁੱਕੀ ਕਿੱਕਰ ਨੂੰ ਕੱਟਿਆ ਸੀ, ਪਰ ਪੁਲਸ ਵੱਲੋਂ ਔਰਤਾਂ ਸਮੇਤ ਲੋਕਾਂ ‘ਤੇ ਲਾਠੀਚਾਰਜ ਕੀਤਾ ਗਿਆ ਹੈ ਅਤੇ ਕਾਲਾ ਐਮ.ਸੀ ਸਮੇਤ ਕੁਝ ਲੋਕਾਂ ਨੂੰ ਪੁਲਸ ਫੜ ਕੇ ਲੈ ਗਈ ਹੈ, ਪਰ ਦੂਸਰੇ ਪਾਸੇ ਤਪਾ ਪੁਲਸ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਉਹਨਾਂ ਉਪਰ ਇੱਟਾਂ ਰੋਡੇ ਚਲਾਏ ਗਏ ਹਨ, ਜਿਸ ਕਾਰਨ ਉਹਨਾਂ ਦੇ ਮੁਲਾਜਮ ਵੀ ਜਖਮੀ ਹੋਏ ਅਤੇ ਉਹਨਾਂ ਦੇ ਮੋਬਾਇਲ ਵੀ ਟੁੱਟ ਗਏ ਹਨ। ਇਸ ਦੌਰਾਨ ਕਾਫੀ ਗਿਣਤੀ ਵਿੱਚ ਇੱਕਠੇ ਲੋਕਾਂ ਲੋਕਾਂ ਵੱਲੋਂ ਪੁਲਸ ਤੇ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਕਰੋਨਾ ਵਾਇਰਸ ਕਰਕੇ ਲਗਾਏ ਗਏ ਕਰਫਿਊ ਦੌਰਾਨ ਜਿਥੇ ਜ਼ਿਲ•ਾ ਪ੍ਰਸਾਸ਼ਨ ਸਮੇਤ ਸਮੂਹ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਗਰੀਬ ਲੋਕਾਂ ਨੂੰ ਰਾਸ਼ਨ ਤੇ ਖਾਣਾ ਮਹੁੱਈਆ ਕਰਵਾਉਣ ਲੱਗੀਆਂ ਹੋਈਆਂ ਹਨ, ਉਥੇ ਸਿਰਫ ਸੁੱਕੀ ਕਿੱਕਰ ਦੇ ਬਾਲਣ ਕਾਰਨ ਗਰੀਬ ਲੋਕਾਂ ‘ਤੇ ਪੁਲਸ ਦੇ ਡੰਡੇ ਵਰ•ਨਾ ਕਈ ਤਰ•ਾਂ ਦੇ ਸਵਾਲ ਖੜੇ ਕਰ ਗਿਆ ਹੈ।

Real Estate