ਕਰੋਨਾ ਵਾਇਰਸ – ਅੰਤਿਮ ਸਸਕਾਰ ਸਮੇਂ ਜਰੂਰੀ ਸਮਾਨ ਦਾ ਹਿੱਸਾ ਬਣਿਆ ਹੈੱਡ ਸੈਨੀਟਾਈਜਰ

1332

ਕਰੋਨਾ -19 ਦੇ ਕਹਿਰ ਕਾਰਨ ਤ੍ਰਿਪੁਰਾ ਦੇ ਬਟਾਲਾ ਵਿੱਚ ਸਭ ਤੋਂ ਵੱਡੇ ਸ਼ਮਸ਼ਾਨ ਘਰ ਵਿੱਚ ਅੰਤਿਮ ਸਸਕਾਰ ਕਰਵਾਉਣ ਵਾਲੇ ਪੁਜਾਰੀ ਸੁਬੀਰ ਚੱਕਰਵਰਤੀ ਇੱਕ ਲਾਸ਼ ਦੇ ਕੋਲ ਬੈਠੇ ਹਨ ਅਤੇ ਅੰਤਿਮ ਸਸਕਾਰ ਵਿੱਚ ਤਿਆਰੀ ਕਰ ਰਹੇ ਹਨ। ਉਹ ਸਸਕਾਰ ਦੇ ਲਈ ਸਾਰਾ ਜਰੂਰੀ ਸਮਾਨ , ਜੂਟ ਦੀ ਰੱਸੀਆਂ, ਘੀ, ਤੁਲਸੀ ਦੇ ਪੱਤੇ, ਸਫੈਦ ਕੁੜਤਾ ਕੱਪੜਾ, ਅਗਰਬੱਤੀ , ਮਿੱਟੀ ਦੇ ਬਰਤਨ ਅਤੇ ਹੋਰ ਜਰੂਰੀ ਸਮੱਗਰੀ ਨੂੰ ਦੇਖ ਰਹੇ ਹਨ। ਜਰੂਰਤ ਦਾ ਸਾਰਾ ਸਮਾਨ ਦੇਖਣ ਤੋਂ ਬਾਅਦ ਉਹ ਬਰਤਨ ਵਿੱਚੋਂ ਸੈਨੀਟਾਈਜ਼ਰ ਕੱਢਦੇ ਹਨ, ਆਪਣੇ ਹੱਥਾਂ ਉਪਰ ਮਲਦੇ ਹਨਅਤੇ ਸ਼ੋਕ ਵਿੱਚ ਡੁੱਬੇ ਪਰਿਵਾਰ ਨੂੰ ਦੱਸਦੇ ਹਨ ਕਿ ਉਹ ਹੁਣ ਤਿਆਰ ਹਨ।
ਕਰੋਨਾ ਦਾ ਵਾਇਰਸ ਦੇ ਪ੍ਰਭਾਵ ਕਾਰਨ ਸੈਨੀਟਾਈਜ਼ਰ 46 ਸਾਲ ਦੇ ਪੁਜਾਰੀ ਦੇ ਜਰੁਰੀ ਸਮਾਨ ਦਾ ਹਿੱਸਾ ਹੋ ਗਿਆ। ਚੱਕਰਵਰਤੀ ਨੇ ਕਿਹਾ , ‘ ਛੇ ਤੋਂ ਅੱਠ ਲਾਸ਼ਾਂ ਸ਼ਮਸ਼ਾਨ ਗ੍ਰਹਿ ਵਿੱਚ ਰੋਜ਼ਾਨਾ ਲਿਆਂਦੇ ਜਾ ਰਹੇ ਹਨ। ਇਹਨਾਂ ਵਿੱਚ ਕੁਝ ਵੀ ਲਾਸ਼ਾਂ ਅਜਿਹੀਆਂ ਵੀ ਹੁੰਦੀਆਂ ਜੋ ਪੋਸਟਮਾਰਟਮ ਦੇ ਬਾਅਦ ਇੱਥੇ ਆਉਂਦੇ ਹਨ । ਅੰਤਿਮ ਸਸਕਾਰ ਵਿੱਚ ਸਫਾਈ , ਪ੍ਰਰਾਥਨਾ ਕਰਨਾ, ਮ੍ਰਿਤਕਾਂ ਦੀਆਂ ਅੱਖਾਂ ਉਪਰ ਤੁਲਸੀ ਪੱਤੀਆਂ ਰੱਖਣਾ ਸ਼ਾਮਿਲ ਹੈ। ਸਾਨੂੰ ਚੌਕਸ ਰਹਿਣਾ ਰਹਿਣਾ ਚਾਹੀਦਾ ਇਸ ਲਈ ਸੈਨੀਟਾਈਜਰ ਜਰੁਰੀ ਹੈ।
ਹਾਲਾਂਕਿ ਬਾਜ਼ਾਰ ਵਿੱਚ ਸੈਨੀਟਾਈਜਰ ਵਿੱਚ ਕਮੀ ਨੂੰ ਦੇਖਦੇ ਹੋਏ ਪੰਡਿਤ ਚੱਕਰਵਰਤੀਆ ਆਪਣਾ ਸੈਨੀਟਾਈਜਰ ਖੁਦ ਬਣਾ ਰਹੇ ਹਨ। ਉਹਨਾਂ ਨੇ ਕਿਹਾ , ‘ ਸਥਾਨਿਕ ਬਾਜ਼ਾਰ ਵਿੱਚ ਸੈਨੀਟਾਈਜਰ ਦੀ ਗੈਰ-ਮੌਜੂਦਗੀ ਨੂੰ ਦੇਖਦੇ ਹੋਏ ਮੈਂ ਇਸਦਾ ਵਿਕਲਪ ਦੀ ਤਲਾਸ਼ ਸੁਰੂ ਕੀਤੀ । ਇੰਟਰਨੈੱਟ ਉਪਰ ਦੇਖਦੇ ਹੋਏ ਮੈਨੂੰ ਇਸ ਘਰ ਵਿੱਚ ਬਣਾਉਣਦੀ ਵਿਧੀ ਸਿੱਖ ਲਈ ।’
ਬਟਾਲਾ ਮਹਾ ਸ਼ਮਸ਼ਾਨ ਘਾਟ ਵਿੱਚ ਪੁਜਾਰੀ ਨੇ ਦੱਸਿਆ , ‘ ਕੈਮਿਸਟ ਦੇ ਕੋਲੋਂ ਅਲਕੋਹਲ ਖਰੀਦਾ ਅਤੇ ਇੱਕ ਦੁਕਾਨ ਤੋਂ ਐਲੋਵੇਰਾ ਖਰੀਦ ਕਰ ਕੇ ਇਹਨਾਂ ਦੋਵਾਂ ਨੂੰ 70:39 ਦੇ ਅਨੁਪਾਤ ਮਿਲਾ ਕੇ ਸੈਨੀਟਾਈਜਰ ਬਣਾਉਣ ਦੀ ਵਿਧੀ ਸਿੱਖੀ । ਹੁਣ ਮੈਂ ਜਿੱਥੇ ਮਰਜ਼ੀ ਜਾਵਾਂ ਘਰ ਵਿੱਚ ਬਣੇ ਹੋਏ ਸੈਨੀਟਾਈਜਰ ਨੂੰ ਸਾਥ ਲੈ ਜਾਂਦਾ ਹਾਂ।’
ਇਸ ਸਮਸ਼ਾਨ ਘਾਟ ਵਿੱਚ ਦੋ ਪੁਜਾਰੀ ਹਨ ਅਤੇ ਉਹਨਾ ਦੋਵੇ ਇਸਨੂੰ ਸੈਨੀਟਾਈਜ਼ਰ ਦਾ ਇਸਤੇਮਾਲ ਕਰ ਰਹੇ ਹਨ।
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਹਾਲ ਵਿੱਚ ਹੀ ਇਹ ਸਵੀਕਾਰ ਕੀਤਾ ਕਿ ਬਾਜ਼ਾਰ ਵਿੱਚ ਸੈਨੀਟਾਈਜਰ ਅਤੇ ਮਾਸਕ ਦੀ ਕਮੀ ਹੈ। ਉਹਨਾਂ ਨੇ ਲੋਕਾਂ ਨੂੰ ਪਰਨਾ ਨਾਲ ਰੱਖਣ ਦੀ ਸਲਾਹ ਦਿੱਤੀ ਸੀ ਤਾਂ ਕਿ ਮਾਸਕ ਦੀ ਕਮੀ ਮਹਿਸੂਸ ਨਾ ਹੋਵੇ ਇਸ ਨਾਲ ਚਿਹਰਾ ਢੱਕ ਲਵੋ ।

Real Estate