ਕਰੋਨਾ ਦਾ ਕਹਿਰ – ਭਾਰਤ – 24 ਘੰਟਿਆਂ ‘ਚ 12 ਮੌਤਾਂ, 150 ਮਰੀਜ਼ ਠੀਕ ਹੋਏ

961

ਭਾਰਤ ਵਿੱਚ ਕਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ । ਵੀਰਵਾਰ ਸਵੇਰ ਤੱਕ ਮਰੀਜ਼ਾ ਦੀ ਗਿਣਤੀ 1965 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 50 ਤੱਕ ਪਹੁੰਚ ਗਿਆ ਹੈ। ਉੱਥੇ ਚੰਗੀ ਖ਼ਬਰ ਵੀ ਹੈ ਕਿ ਕਰੋਨਾ ਪ੍ਰਭਾਵਿਤ 151 ਲੋਕ ਠੀਕ ਹੋ ਚੁੱਕੇ ਹਨ।
24 ਘੰਟਿਆਂ ਵਿੱਚ 12 ਮੌਤਾਂ ਹੋ ਚੁੱਕੀਆਂ ਹਨ।
ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਦੇ ਸਾਬਕਾ ਹਜੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਦੀ ਸਵੇਰੇ 4:30 ਵਜੇ ਕਰੋਨਾ ਕਾਰਨ ਮੌਤ ਹੋ ਗਈ ਹੈ। ਉਹ 62 ਸਾਲ ਦੇ ਸਨ।
ਉਧਰ, ਰਾਜਸਥਾਨ ਦੇ ਅਲਵਰ ਵਿੱਚ ਰਹਿਣ ਵਾਲੇ 85 ਸਾਲ ਦੇ ਬਜੁਰਗ ਦੀ ਵੀ ਮੌਤ ਗਈ । ਕਰੋਨਾ ਪਾਜਿਟਿਵ ਮਿਲਣ ਦੇ ਬਾਅਦ ਉਹਨਾਂ ਨੂੰ ਐਸਐਮਐਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ । ਇਸ ਤਰ੍ਹਾਂ , ਗੁਜਰਾਤ ਦੇ ਵਡੋਦਰਾ ਵਿੱਚ 52 ਸਾਲ ਦੇ ਵਿਅਕਤੀ ਨੇ ਦਮ ਤੋੜ ਦਿੱਤਾ । ਉਸਦੀ ਵੀ ਟਰੈਵਲ ਹਿਸਟਰੀ ੀ ਮਲੀ ਸੀ। ਉਹ 19 ਮਾਰਚ ਵਿੱਚ ਸ੍ਰੀਲੰਕਾ ਵਿੱਚ ਭਾਰਤ ਵਾਪਸ ਆਇਆ ਸੀ । ਹੋਰ ਮਾਮਲਾ ਅੰਬਾਲਾ ਵਿੱਚ ਆਇਆ । ਇੱਥੇ 67 ਸਾਲ ਬਜੁਰਗ ਨੇ ਅੱਜ ਸਵੇਰੇ ਚੰਡੀਗੜ੍ਹ ਵਿੱਚ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿੱਚ ਆਖਿਰੀ ਸਾਹ ਲਿਆ । ਉਹ ਵੀ ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਤੋਂ ਪੀੜਤ ਸਨ ।
ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਇੰਦੌਰ ਵਿੱਚ ਇੱਕ ਮੌਤ ਹੋਈ ਸੀ। ਹੁਣ ਇੰਦੌਰ ਵਿੱਚ 6ਵੀਂ ਮੌਤ ਹੈ।
ਉੱਤਰ ਪ੍ਰਦੇਸ਼ – ਯੂਪੀ ਦੇ ਮੇਰਠ ਵਿੱਚ ਕਰੋਨਾ ਪ੍ਰਭਾਵਿਤ 72 ਸਾਲ ਦੇ ਵਿਅਕਤੀ ਨੇ ਦਮ ਤੋੜਿਆ । ਇਸ ਤੋਂ ਪਹਿਲਾਂ ਗੋਰਖਪੁਰ 25 ਸਾਲ ਦੇ ਗੱਭਰੂ ਦੀ ਮੌਤ ਹੋ ਗਈ ।
ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਚਾਰ ਮੌਤਾਂ ਦਾ ਸਿਲਸਿਲਾ ਰਿਹਾ । ਇੱਥੇ ਮੌਤਾਂ ਹੁਣ 12 ਮੌਤਾਂ ਹੋਈ ਹੈ।
ਤੇਲੰਗਾਨਾ ਵਿੱਚ ਬੁੱਧਵਾਰ ਨੂੰ 30 ਪਾਜਿਟਿਵ ਮਾਮਲੇ ਆਏ , ਜਿੱਥੇ ਤਿੰਨ ਵੀ ਹੋਈਆਂ । ਹੁਣ ਤੱਕ ਮ੍ਰਿਤਕਾਂ ਦਾ ਅੰਕੜਾ 9 ਹੋ ਗਿਆ ਹੈ। ਇਸ ਤੋਂ ਪਹਿਲਾਂ ਤਬਲੀਗੀ ਜਮਾਤ ਵਿੱਚ ਸ਼ਾਮਿਲ ਹੋਣ ਵਾਲੇ 6 ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ।
ਪੱਛਮੀ ਬੰਗਾਲ- ਸਿਹਤ ਵਿਭਾਗ ਮੁਤਾਬਿਕ , ਰਾਜ ਵਿੱਚ ਕਰੋਨਾ ਪੀੜਤ 3 ਲੋਕਾਂ ਨੇ ਦਮ ਤੋੜ ਦਿੱਤਾ । ਇਸ ਤਰ੍ਹਾਂ ਇੱਥੇ ਮਰਨ ਵਾਲਿਆਂ ਦਾ ਅੰਕੜਾ 7 ਹੋ ਗਿਆ ਹੈ। ਹਾਵੜਾ ਵਿੱਚ ਗੋਲਾਬਾੜੀ ਇਲਾਕੇ ਵਿੱਚ 57 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ । ਨਾਰਥ 24 ਪਰਗਨਾ ਵਿੱਚ ਇੱਕ ਮੌਤ ਦੀ ਖ਼ਬਰ ਹੈ ,ਉਹ ਸੂਗਰ ਦੇ ਮਰੀਜ਼ ਸਨ । ਸ਼ਾਮ ਨੂੰ ਕੋਲਕਾਤਾ ਵਿੱਚ 66 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

Real Estate