ਇੰਦੌਰ ਵਿੱਚ ਸਿਹਤ ਵਿਭਾਗ ਦੀ ਟੀਮ ‘ਤੇ ਹਮਲਾ – ਕੀ ਕਿਹਾ ਰਾਹਤ ਇੰਦੌਰੀ ਨੇ

1178

ਇੰਦੌਰ- ਟਾਟਪੱਟੀ ਬਾਖਲ ਵਿੱਚ ਬੁੱਧਵਾਰ ਨੂੰ ਸਿਹਤ ਵਿਭਾਗ ਦੀ ਟੀਮ ਉਪਰ ਲੋਕਾਂ ਨੇ ਪਥਰਾਅ ਕੀਤਾ ਜਿਸ ਬਾਰੇ ‘ਕਿਸੀ ਕੇ ਬਾਪ ਕਾ ਹਿੰਦੋਸਤਾਨੀ ਥੋੜੇ ਹੈ’ ਵਰਗੀਆਂ ਰਚਨਾਵਾਂ ਲਈ ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਨੇ ਅਫਸੋਸ ਪ੍ਰਗਟ ਕੀਤਾ । ਉਹ ਕਹਿੰਦੇ ਹਨ ਭੀੜ ਨੇ ਬਹੁਤ ਗਲਤ ਕੰਮ ਕੀਤਾ । ਇੰਦੌਰੀ ਆਖਦੇ ਹਨ , ‘ ਕੱਲ੍ਹ ਰਾਤ 12 ਵਜੇ ਤੱਕ ਮੈਂ ਦੋਸਤਾਂ ਨੂੰ ਫੌਨ ‘ਤੇ ਪੁੱਛਦਾ ਰਿਹਾ ਉਹ ਘਰ ਕਿਸਦਾ ਹੈ, ਜਿੱਥੇ ਡਾਕਟਰਾਂ ਉਪਰ ਥੁੱਕਿਆ ਗਿਆ, ਤਾਂਕਿ ਮੈਂ ਉਹਨਾਂ ਦੇ ਪੈਰ ਫੜ ਕੇ ਮੱਥਾ ਰਗੜ ਕੇ ਉਹਨਾਂ ਨੂੰ ਆਖਾਂ ਕਿ ਖੁਦ ਉਪ , ਆਪਣੀ ਬਿਰਾਦਰੀ ਉਪਰ, ਆਪਣੇ ਮੁਲਕ ਅਤੇ ਇਨਸਾਨੀਅਤ ਉਪਰ ਰਹਿਮ ਖਾਓ। ਇਹ ਸਿਆਸੀ ਝਗੜਾ ਨਹੀਂ ,ਬਲਕਿ ਅਸਮਾਨੀ ਕਹਿਰ ਹੈ, ਜਿਸਦਾ ਮੁਕਾਬਲਾ ਅਸੀਂ ਮਿਲ ਨਹੀਂ ਕਰਾਂਗੇ ਤਾਂ ਹਾਰ ਜਾਵਾਂਗੇ। ਜਿ਼ਆਦਾ ਅਫ਼ਸੋਸ ਮੈਨੂੰ ਇਸ ਲਈ ਹੈ ਕਿ ਰਾਣੀਪੁਰਾ ਮੇਰਾ ਅਜ਼ੀਜ ਮੁਹੱਲਾ ਹੈ। ‘ਅਲਿਫ਼’ ਸੇ ‘ਯੇ’ ਤੱਕ ਮੈਨੂੰ ਉੱਥੋਂ ਹੀ ਸਿੱਖਿਆ ਹੈ। ਉਸਤਾਦ ਨਾਲ ਮੇਰੀਆਂ ਬੈਠਕਾਂ ਉੱਥੇ ਹੀ ਹੋਈਆਂ ਹਨ। ਮੈਂ ਬਜੁਰਗਾਂ ਹੀ ਨਹੀਂ ,ਬੱਚਿਆਂ ਦੇ ਅੱਗੇ ਵੀ ਪੱਲਾ ਫੈਲਾ ਕੇ ਭੀਖ਼ ਮੰਗ ਰਿਹਾ ਕਿ ਦੁਨੀਆ ਉਪਰ ਰਹਿਮ ਕਰੋ । ਡਾਕਟਰਾਂ ਦਾ ਸਹਿਯੋਗ ਕਰੋ । ਇਸ ਆਸਮਾਨੀ ਬਲਾ ਨੂੰ ਫਸਾਦ ਦਾ ਨਾਂਮ ਨਾ ਦਿਓ । ਇਨਸਾਨੀ ਬਰਾਦਰੀ ਖਤਮ ਹੋ ਜਾਵੇਗੀ । ਜਿੰਦਗੀ ਅੱਲਾਹ ਦੀ ਦਿੱਤੀ ਹੋਈ ਸਭ ਤੋਂ ਕੀਮਤੀ ਨਿਹਮਤ ਹੈ। ਇਸ ਤਰ੍ਹਾਂ ਕੁੱਲੀਆਂ ਵਿੱਚ , ਗਲੀਆਂ ਵਿੱਚ , ਮਵਾਲੀਆਂ ਦੀ ਤਰ੍ਹਾਂ ਇਸ ਨੂੰ ਗੁਜਾਰੋਗੇ ਤਾਂ ਤਾਰੀਖ ਅਤੇ ਖਾਸਕਾਰ ਕੇ ਇੰਦੌਰ ਦੀ ਤਾਰੀਖ ਜਿੱਥੇ ਸਿਰਫ਼ ਮੁਹੱਬਤਾਂ ਦੀ ਫਸਲ ਉਪਜੀ ਹੈ ਉਹ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ।
ਜਿ਼ਕਰਯੋਗ ਹੈ ਕਿ ਟਾਟਪੱਟੀ ਬਾਖਲ ਵਿੱਚ ਬੁੱਧਵਾਰ ਨੂੰ ਕਰੋਨਾ ਪੀੜਤਾਂ ਦੀ ਜਾਂਚ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਉਪਰ ਲੋਕਾਂ ਨੇ ਪਥਰਾਅ ਕੀਤਾ । ਟੀਮ ਜਾਨ ਬਚਾ ਮਸਾਂ ਆਈ । ਹਮਲਾਵਰਾਂ ਨੇ ਬੈਰੀਕੇਡਸ ਵੀ ਤੋੜ ਦਿੱਤੇ । ਪੁਲੀਸ ਨੇ ਇਹਨਾ ਖਿਲਾਫ਼ ਮਾਮਲਾ ਵੀ ਦਰਜ ਕੀਤਾ ਹੈ। ਇੱਥੇ ਇੱਕ ਮਰੀਜ਼ ਪਾਜਿਟਿਵ ਆਇਆ ਸੀ ਜਿਸਦੀ ਲਗਾਤਾਰ ਸਕਰੀਨਿੰਗ ਕੀਤੀ ਜਾ ਰਹੀ ਸੀ । ਇਸ ਦੌਰਾਨ ਸ਼ੱਕੀਆਂ ਦੀ ਜਾਂਚ ਕੀਤੀ ਜਾ ਰਹੀ ਜਦੋਂ ਲੋਕਾਂ ਨੇ ਪਥਰਾਅ ਸੁਰੂ ਕਰ ਦਿੱਤਾ।
ਸਿਹਤ ਵਿਭਾਗ ਦੀ ਇੱਕ ਮੁਲਾਜਿ਼ਮ ਨੇ ਪੁਲੀਸ ਨੂੰ ਦੱਸਿਆ ਕਿ ਪਾਜਿਟਿਵ ਕੇਸ ਦੇ ਸੰਪਰਕ ਹਿਸਟਰੀ ਮਿਲੀ ਸੀ , ਅਸੀਂ ਉਹਨਾਂ ਨੂੰ ਚੈੱਕ ਕਰਨ ਗਏ ਸੀ । ਜਦੋਂ ਹੀ ਅਸੀਂ ਉਹਨਾ ਬਾਰੇ ਪੁੱਛਣਾ ਸੁਰੂ ਕੀਤਾ ਤਾਂ ਉਹਨਾਂ ਨੇ ਅੱਗਿਓ ਪਥਰਾਅ ਕਰ ਦਿੱਤਾ ।

Real Estate