ਗੁਰਦੁਆਰਾ ਬਾਬਾ ਨਾਮਦੇਵ ਜੀ ਵੱਲੋਂ ਜਰੂਰਤਮੰਦ ਪਰਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਵੇਗਾ
ਬਰਨਾਲਾ, 1 ਅਪ੍ਰੈਲ (ਜਗਸੀਰ ਸਿੰਘ ਸੰਧੂ) : ਗੁਰਦੁਆਰਾ ਭਗਤ ਨਾਮਦੇਵ ਜੀ ਬਰਨਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਗਈ ਜੋ ਕਿ ਕੋਰੋਨਾ ਵਾਇਰਸ ਬੀਮਾਰੀ ਕਰਕੇ ਗਰੀਬ ਲੋੜਵੰਦ ਲੋਕਾਂ ਦੀ ਮਦਦ ਲਈ ਸੁੱਕੇ ਰਾਸ਼ਨ ਆਟਾ, ਦਾਲ, ਖੰਡ, ਚਾਹਪਤੀ, ਨਮਕ, ਮਿਰਚ, ਹਲਦੀ, ਸਾਬਨ ਅਤੇ ਹੋਰ ਘਰੇਲੂ ਸਮਾਨ ਦੀ ਜਰੂਰਤਮੰਦ ਘਰਾਂ ਵਿੱਚ ਸਪਲਾਈ ਕੀਤੀ ਜਾਵੇ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਕੈਂਥ, ਜਸਵੰਤ ਸਿੰਘ ਬੇਦੀ, ਰਾਮ ਕੁਮਾਰ ਬਰਨ,ਕੁਲਵਿੰਦਰ ਸਿੰਘ ਕਾਲਾ, ਸੰਤੋਖ ਸਿੰਘ, ਰਵਿੰਦਰ ਸਿੰਘ, ਦਵਿੰਦਰ ਸਿੰਘ ਦਾਰਾ, ਗੁਰਜੰਟ ਸਿੰਘ ਸੋਨਾ, ਭੁਪਿੰਦਰ ਸਿੰਘ ਗਰਚਾ, ਹਰਜੀਤ ਸਿੰਘ ਮਿੰਟੂ, ਮਲਕੀਤ ਸਿੰਘ, ਧਰਮਿੰਦਰ ਸਿੰਘ, ਨਾਮਧਾਰੀ ਪ੍ਰੀਤ ਅਰਟ, ਯਾਦਵਿੰਦਰ ਸਿੰਘ ਟੋਨੀ, ਕੌਰ ਸਿੰਘ ਉਪਲੀ, ਜਗਸੀਰ ਸਿੰਘ ਸੀਰਾ ਵੀਨਸ, ਸ਼ਰਨਜੀਤ ਸਿੰਘ ਬਰਨ, ਅਮਨਪ੍ਰੀਤ ਸਿੰਘ ਧੌਂਕਲ, ਰਜਿੰਦਰ ਸਿੰਘ ਬਾਬਰ, ਨਰਿੰਦਰ ਜੱਸਲ, ਚੰਨਪ੍ਰੀਤ ਸਿੰਘ, ਅਨਮੋਲ ਸਿੰਘ, ਭਾਈ ਗੁਰਮੀਤ ਸਿੰਘ ਅਤੇ ਸਮੂਹ ਟਾਂਕ ਕਸ਼ਤਰੀ ਬਰਾਦਰੀ ਅਤੇ ਹਾਜਰ ਸੰਗਤ ਨੇ ਇਸ ਫੈਸਲੇ ‘ਤੇ ਸਹਿਮਤੀ ਪ੍ਰਗਟ ਕੀਤੀ ਅਤੇ ਫੈਸਲਾ ਕੀਤਾ ਗਿਆ ਕਿ ਹਰ ਰੋਜ਼ ਵੱਖ-ਵੱਖ ਖੇਤਰਾਂ ਵਿੱਚ 60 ਲੋੜਵੰਦ ਪਰਵਾਰਾਂ ਨੂੰ ਕਮੇਟੀ ਦੇ ਸੇਵਾਦਾਰਾਂ ਵੱਲੋਂ ਘਰੋ ਘਰੀ ਰਾਸ਼ਨ ਪੁਹੰਚਾਉਣ ਦੀ ਸੇਵਾ ਕੀਤੀ ਜਾਵੇਗੀ।
ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵੱਲੋਂ ਜਰੂਰਤਮੰਦ ਪਰਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਵੇਗਾ
Real Estate