ਮਰਕਜ਼ ਅਤੇ ਤਬਲੀਗੀ ਜਮਾਤ ਕੀ ਹੈ ?

1188

ਦਿੱਲੀ ਦੇ ਨਿਮਾਜੂਦੀਨ ਇਲਾਕੇ ਵਿੱਚ ਮਰਕਜ਼ ਵਿੱਚੋਂ ਵਾਪਸ ਜਾਣ ਮਗਰੋਂ ਤਬਲੀਗੀ ਜਮਾਤ ਦੇ 7 ਵਿਅਕਤੀਆਂ ਦੀ ਮੌਤ ਅਤੇ ਵੱਡੀ ਗਿਣਤੀ ‘ਚ ਕਰੋਨਾ ਤੋਂ ਪੀੜਤ ਪਾਏ ਜਾਣ ਦੀ ਖ਼ਬਰ ਚਰਚਾ ਵਿੱਚ ਹੈ ।
ਇਹ ਤਬਲੀਗੀ ਜਮਾਤ ਅਤੇ ਮਰਕਜ਼ ਕੀ ਹੈ ?
ਮਰਕਜ, ਤਬਲੀਗੀ ਜਮਾਤ, ਤਿੰਨੇ ਸ਼ਬਦ ਅਲੱਗ ਅਲੱਗ ਹਨ। ਤਬਲੀਗੀ ਦਾ ਮਤਲਬ ਹੈ ‘ ਅੱਲਾਹ ਦੇ ਸੁਨੇਹਿਆਂ ਦਾ ਪ੍ਰਚਾਰਕ , ਜਮਾਤ ਦਾ ਭਾਵ ਸਮੂਹ ਅਤੇ ਮਰਕਜ ਦਾ ਅਰਥ ਹੁੰਦਾ ਹੈ ਇਕੱਤਰਤਾ ਲਈ ਥਾਂ। ਇਹਨਾਂ ਸ਼ਬਦਾਂ ਦਾ ਅਰਥ ਨਿਕਲਦਾ ਅੱਲਾਹ ਦੇ ਸੰਦੇਸ਼ਾਂ ਨੂੰ ਫੈਲਾਉਣ / ਪ੍ਰਚਾਰਣ ਵਾਲੇ ਸਮੂਹ ਦੀ ਮੀਟਿੰਗ ਦਾ ਥਾਂ ।
ਤਬਲੀਗੀ ਜਮਾਨ ਨਾਲ ਜੁੜੇ ਲੋਕ ਰਵਾਇਤੀ ਇਸਲਾਮ ਨੂੰ ਮੰਨਦੇ ਹਨ ਅਤੇ ਇਸਦਾ ਪ੍ਰਚਾਰ ਕਰਦੇ ਹਨ। ਇਸਦਾ ਮੁੱਖ ਦਫ਼ਤਰ ਦਿੱਲੀ ਦੇ ਨਿਜਾਮੂਦੀਨ ਇਲਾਕੇ ਵਿੱਚ ਹੈ । ਕਿਹਾ ਜਾਂਦਾ ਹੈ ਕਿ ਇਸ ਜਮਾਤ ਨਾਲ ਦੁਨੀਆ ਭਰ ਵਿੱਚੋਂ 15 ਕਰੋੜ ਲੋਕ ਜੁੜੇ ਹਨ। 20ਵੀਂ ਸਦੀ ਵਿੱਚ ਤਬਲੀਗੀ ਜਮਾਤ ਦਾ ਇੱਕ ਵੱਡਾ ਐ ਅਹਿਮ ਅੰਦੋਲਨ ਮੰਨਿਆ ਗਿਆ।

ਸੁਰੂਆਤ – ਕਿਹਾ ਜਾਂਦਾ ਹੈ ਕਿ ਤਬਲੀਗੀ ਜਮਾਤ ਦੀ ਸੁਰੂਆਤ ਮੁਸਲਮਾਨਾਂ ਨੂੰ ਆਪਣੇ ਧਰਮ ਬਣਾਈ ਰੱਖਣ ਅਤੇ ਇਸਲਾਮ ਦਾ ਪ੍ਰਚਾਰ-ਪ੍ਰਸਾਰ ਅਤਟ ਜਾਣਕਾਰੀ ਦੇਣ ਦੇ ਲਈ ਕੀਤੀ ਗਈ । ਇਸ ਪਿੱਛੇ ਅਹਿਮ ਕਾਰਨ ਸੀ ਕਿ ਮੁਗਲ ਕਾਲ ਵਿੱਚ ਬਹੁਤ ਲੋਕਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ , ਫਿਰ ਉਹ ਹਿੰਦੂ ਪਰੰਪਰਾ ਅਤੇ ਰੀਤੀ –ਰਿਵਾਜਾਂ ਵੱਲ ਮੁੜ ਰਹੇ ਸਨ। ਬ੍ਰਿਟਿਸ਼ ਕਾਲ ਦੇ ਭਾਰਤ ਵਿੱਚ ਆਰੀਆ ਸਮਾਜ ਨੇ ਉਹਨਾਂ ਨੂੰ ਦੋਬਾਰਾ ਹਿੰਦੂ ਬਣਾਉਣ ਲਈ ਸ਼ੁੱਧੀਕਰਨ ਮੁਹਿੰਮ ਤੋਰੀ ਸੀ । ਜਿਸ ਕਾਰਨ ਮੌਲਾਨਾ ਇਲਿਆਸ ਕਾਂਘਲਵੀ ਨੇ ਇਸਲਾਮ ਦੀ ਸਿੱਖਿਆ ਦੇਣ ਦਾ ਕੰਮ ਆਰੰਭਿਆ।
ਤਬਲੀਗੀ ਜਮਾਤ ਅੰਦੋਲਨ 1927 ਵਿੱਚ ਹੋਇਆ ਵਿੱਚ ਮੁਹੰਮਦ ਇਲਿਆਸ ਅਲ- ਕਾਂਘਲਵੀ ਨੇ ਹਰਿਆਣਾ ਦੇ ਨੂੰਹ ਜਿ਼ਲ੍ਹੇ ਤੋਂ ਸੁਰੂ ਕੀਤਾ । ਉਹਨਾ ਛੇ ਅਸੂਲ ਬਣਾਏ ( ਕਲਿਮਾ, ਸਲਾਤ, ਇਕਰਾਮ –ਏ-ਮੁਸਲਿਮ, ਦਾਵਤ-ਔ-ਤਬਲੀਗ) ਹਨ। ਤਬਲੀਗੀ ਜਮਾਤ ਦਾ ਕੰਮ ਅੱਜ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲ ਚੁੱਕਾ ਹੈ।

Real Estate