‘ਜਿਸਮ-2’ ਵਿੱਚ ਸੁੱਧ ਕਾਮੁਕਤਾ ਹੈ- ਪੂਜਾ ਭੱਟ

604

ਫਿਲਮ ਨਿਰਮਾਤਾ ਪੂਜਾ ਭੱਟ ਦਾ ਕਹਿਣਾ ਹੈ ਕਿ ਉਸਦੀ ਸੈ਼ਲੀ ਦੋ-ਅਰਥੀ ਨਹੀਂ ਹੈ ਅਤੇ ਉਸਦੀ ਫਿਲਮਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਭੱਦਾ ਮਜ਼ਾਕ ਨਹੀਂ ਹੋਵੇਗਾ।
ਅਭਿਨੇਤਰੀ ਤੋਂ ਫਿਲਮ ਨਿਰਦੇਸ਼ਕ ਬਣੀ ਪੂਜਾ ਭੱਟ ਨੇ ਆਪਣੀ ਫਿਲਮ ‘ਜਿਸਮ 2’ ਦੇ ਪ੍ਰਦਰਸ਼ਨ ਤੋਂ ਪਹਿਲਾਂ ਇਹ ਗੱਲ ਆਖੀ ਸੀ।
ਪੂਜਾ ਨੇ ਦੱਸਿਆ ਕਿ ਇੱਕ ਔਸਤ ਫਿਲਮ ਦਾ ਨਿਰਮਾਣ ਪੁਰਸ਼ ਦੇ ਨਜ਼ਰੀਏ ਤੋਂ ਕੀਤਾ ਜਾਂਦਾ ਹੈ ਅਤੇ ਉਹ ਪੁਰਸ਼ ਦਰਸ਼ਕਾਂ ਦੇ ਲਈ ਡਿਜ਼ਾਈਨ ਕੀਤੀ ਜਾਂਦੀ ਹੈ, ਪਰ ਮੈਂ ਸੁ਼ੱਧ , ਮਿਲਾਵਟ ਰਹਿਤ ਵਾਸਨਾ(ਕਾਮੁਕਤਾ ) ਦਿਖਾਉਣ ਜਾ ਰਹੀ ਹੈ , ਜਿਸਨੂੰ ਬਾਲਗਾਂ ਦੁਆਰਾ ਬਾਲਗਾਂ ਲਈ ਡਿਜ਼ਾਈਨ ਕੀਤਾ ਹੈ।
ਉਸਨੇ ਕਿਹਾ , ‘ ਭੱਦਾ ਮਜ਼ਾਕ ਮੇਰੀ ਸੈ਼ਲੀ ਨਹੀਂ ਹੈ , ਮੈਂ ਦੋ –ਅਰਥੀ ਚੀਜ਼ਾਂ ਅਤੇ ਭੱਦਾ ਮਜ਼ਾਕ ਹੋਰ ਫਿਲਮ ਨਿਰਮਾਤਾਵਾਂ ਲਈ ਛੱਡ ਦਿੱਤਾ ਹੈ।
ਪੂਜਾ ਨੇ 2004 ਵਿੱਚ ਜਾਨ ਇਬਰਾਹੀਮ ਅਤੇ ਉਦਿਤਾ ਗੋਸਵਾਮੀ ਅਭਿਨੀਤ ਨਾਲ ਫਿਲਮ ‘ਪਾਪ’ ਰਾਹੀਂ ਨਿਰਦੇਸ਼ਨ ਦੇ ਖੇਤਰ ‘ਚ ਕਦਮ ਰੱਖਿਆ ਸੀ । ਉਸ ਮਗਰੋਂ ਉਸਨੇ ‘ ਹੋਲੀਡੇ’, ‘ਧੋਖਾ,’ ‘ਕਜਰਾ ਰੇ’ ਦਾ ਨਿਰਦੇਸ਼ਨ ਕੀਤਾ ।

Real Estate