ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ 1200 – 32 ਮੌਤਾਂ, 95 ਠੀਕ ਹੋਏ

1257

ਰੋਨਾ ਵਾਇਰਸ ਦੇ ਅੱਜ 51 ਨਵੇ ਮਾਮਲੇ ਸਾਹਮਣੇ ਆਏ ਹਨ। ਤਾਮਿਲਨਾਡੂ ਵਿੱਚ 17, ਮਹਾਰਾਸ਼ਟਰ ਵਿੱਚ 12, ਮੱਧ ਪ੍ਰਦੇਸ਼ ਵਿੱਚ 8 , ਗੁਜਰਾਤ ਵਿੱਚ 6 , ਜੰਮੂ ਕਸ਼ਮੀਰ ਵਿੱਚ 3, ਆਂਧਰਾ ਪ੍ਰਦੇਸ਼ ਵਿੱਚ 2 ਜਦਕਿ ਰਾਜਸਥਾਨ, ਪੰਜਾਬ ਅਤੇ ਅੰਡੇਮਾਨ – ਨਿਕੋਬਾਰ ਵਿੱਚੋਂ 1-1 ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ 1024 ਮਰੀਜ਼ ਸਾਹਮਣੇ ਆਏ ਹਨ ਜਦਕਿ ਕੋਵਿਡ19ਇੰਡੀਆ ਮੁਤਾਬਿਕ ਇਹ ਅੰਕੜਾ 1200 ਹੋ ਗਿਆ ।
ਇਹਨਾ ਵਿੱਚੋਂ 95 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦੋ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ‘ਚ ਕਮੀ ਹੋਈ ਹੈ। ਸੋਮਵਾਰ ਨੂੰ 116 ਨਵੇ ਮਾਮਲੇ ਹਨ। ਸ਼ਨੀਵਾਰ ਨੂੰ 143 ਅਤੇ ਸ਼ੁੱਕਰਵਾਰ ਨੂੰ 151 ਲੋਕਾਂ ਦੀ ਰਿਪੋਰਟ ਪਾਜਿ਼ਟਿਵ ਆਈ ਸੀ ।

Real Estate