ਕਨਿਕਾ ਕਪੂਰ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਮਿਲਣ ਲਈ ਹੋਈ ਬੇਤਾਬ , ਪੋਸਟ ਪਾ ਕੇ ਕਿਹਾ –ਮੈਂ ਹੁਣ ਠੀਕ ਹਾਂ

1589

‘ਬੇਬੀ ਡਾਲ’ ਨਾਲ ਮਸ਼ਹੂਰ ਅਤੇ ਕਰੋਨਾ ਪਾਜਿ਼ਟਿਵ ਹੋਣ ਨਾਲ ਬਦਨਾਮ ਹੋਈ ਕਨਿਕਾ ਕਪੂਰ ਦਾ ਚੌਥਾ ਕਰੋਨਾ ਵਾਇਰਸ ਟੈਸਟ ਵੀ ਪਾਜਿਟਿਵ ਆਇਆ , ਪਰ ਹਾਲ ਵਿੱਚ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਸਨੇ ਲਿਖਿਆ, ‘ ਮੈਂ ਠੀਕ ਹਾਂ ਅਤੇ ਆਸ਼ਾ ਕਰਦੀ ਹਾਂ ਕਿ ਮੇਰਾ ਅਗਲਾ ਕਰੋਨਾ ਟੈਸਟ ਨੈਗੇਟਿਵ ਆਵੇ।’
ਇਸਦੇ ਨਾਲ ਹੀ ਉਸਨੇ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਮਿਲਣ ਦਾ ਬੇਸਬਰੀ ਜਿ਼ਕਰ ਵੀ ਕੀਤਾ ਹੈ।
ਕਨਿਕਾ ਨੇ ਆਪਣੇ ਅਕਾਊਂਟ ਵਿੱਚ ਇੱਕ ਘੜੀ ਦੀ ਫੋਟੋ ਵੀ ਸਾਂਝੀ ਕੀਤੀ ਹੈ , ਜਿਸ ਵਿੱਚ ਲਿਖਿਆ ਸੀ ਕਿ ਜਿੰਦਗੀ ਸਾਨੂੰ ਸਮੇਂ ਦਾ ਸਦਉਪਯੋਗ ਕਰਨਾ ਸਿਖਾਉਂਦੀ ਹੈ। ਪਰ ਸਮਾਂ ਸਾਨੂੰ ਜਿੰਦਗੀ ਦਾ ਮਹੱਤਵ ਦੱਸਦਾ ਹਾਂ। ਧੰਨਵਾਦ ਸਭ ਦਾ, ਹੁਣ ਮੈਂ ਆਈਸੀਯੂ ਵਿੱਚ ਨਹੀਂ ਹਾਂ, ਮੈਂ ਠੀਕ ਹਾਂ, ਮੈਨੂੰ ਉਮੀਦ ਹੈ ਅਗਲਾ ਆਵੇਗਾ , ਆਪਣੇ ਬੱਚਿਆਂ ਅਤੇ ਪਰਿਵਾਰ ਦੇ ਲਈ ਘਰ ਜਾਣ ਦਾ ਇੰਤਜ਼ਾਰ ਕਰ ਰਹੀ ਹਾਂ।’
ਕਨਿਕਾ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿੱਚ ਭਰਤੀ ਹੈ। 9 ਮਾਰਚ ਲੰਡਨ ਤੋਂ ਵਾਪਸ ਆਈ ਕਨਿਕਾ ਕਪੂਰ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਸਿਆਸਤ ਇਕੱਤਰ ਹੋਏ ਸਨ। ਜਿੰਨ੍ਹਾਂ ਵਿੱਚ 60 ਦੇ ਟੈਸਟ ਕੀਤੇ ਗਏ ਜੋ ਨੈਗੇਟਿਵ ਆਏ ਹਨ।
ਉਸ ਖਿਲਾਫ਼ ਲਖਨਊ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਲਈ ਯੂਪੀ ਵਿੱਚ ਤਿੰਨ ਐਫਆਈਆਰਜ਼ ਦਰਜ ਕੀਤੀਆਂ ਗਈਆਂ ।

Real Estate