ਵਾਇਰਸ ਫੈਲਾਉਣ ਦੀ ਪੋਸਟ ਪਾਉਣ ਇੰਜੀਨੀਅਰ ਵਾਲੇ ਨੂੰ ਇਂਫੋਸਿਸ ਨੇ ਨੌਕਰੀ ਤੋ ਕੱਢਿਆ ਅਤੇ ਪੁਲੀਸ ਨੇ ਕੀਤਾ ਗ੍ਰਿਫ਼ਤਾਰ

1028

ਬੈਗਲਰੂ – ਆਈਟੀ ਕੰਪਨੀ ਇੰਫੋਸਿਸ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ ਫੇਸਬੁੱਕ ‘ਤੇ ਸ਼ਰਾਰਤੀ ਪੋਸਟ ਪਾਉਣ ਵਾਲੇ ਇੰਜੀਨੀਅਰ ਮੁਜੀਬ ਮੁਹੰਮਦ ਨੂੰ ਨੌਕਰੀ ਤੋਂ ਕੱਢ ਦਿੱਤਾ। ਮੁਜੀਬ ਨੇ ਪੋਸਟ ਕੀਤਾ ਸੀ , “ ਆਈਓ ਹਮ ਸਾਥ ਆਏਂ, ਲੋਗੋਂ ਕੇ ਬੀਚ ਜਾਕਰ ਛੀਂਕੇਂ । ਵਾਇਰਸ ਫੈਲਾਏਂ।”
ਇਸ ਮਗਰੋਂ ਮੁਜੀਬ ਦੀ ਸ਼ਨਾਖ਼ਤ ਇੰਫੋਸਿਸ ਕਰਮਚਾਰੀ ਦੇ ਰੂਪ ਵਿੱਚ ਹੋਈ ਤਾਂ ਕੰਪਨੀ ਨੇ ਉਸਦੇ ਖਿਲਾਫ਼ ਕਾਰਵਾਈ ਕੀਤੀ ।
ਸੋਸ਼ਲ ਮੀਡੀਆ ‘ਤੇ ਇਨਫੈਕਸ਼ਨ ਫੈਲਾਉਣ ਦਾ ਪ੍ਰਚਾਰ ਕਰਨ ਦੇ ਮਾਮਲੇ ‘ਚ ਉਸਦੀ ਗ੍ਰਿਫ਼ਤਾਰੀ ਵੀ ਹੋ ਗਈ ।
ਇੰਫੋਸਿਸ ਨੇ ਟਵੀਟ ਕੀਤਾ – ਅਸੀਂ ਇੱਕ ਕਰਮਚਾਰੀ ਦੀ ਪੋਸਟ ਦੀ ਜਾਂਚ ਕਰ ਲਈ ਹੈ। ਸਾਨੂੰ ਲੱਗਦਾ ਕਿ ਇਹ ਗਲਤ ਪਛਾਣ ਦਾ ਮਾਮਲਾ ਨਹੀਂ । ਕਰਮਚਾਰੀ ਦੀ ਪੋਸਟ ਕੰਪਨੀ ਦੇ ਨਿਯਮਾਂ ਅਤੇ ਸਮਾਜਿਕ ਮਾਪਦੰਡਾਂ ਦੇ ਵਿਰੁੱਧ ਹੈ। ਅਜਿਹੀਆਂ ਗਤੀਵਿਧੀਆਂ ਨੂੰ ਼ ਲੈ ਕੇ ਸਾਡੀ ਜੀਰੋ ਟੌਲਰੈਂਸ ਪਾਲਿਸੀ ਹੈ। ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

Real Estate