ਲੜਾਈ ਇੰਜ ਵੀ ਲੜੀ ਜਾਂਦੀ – ਸਾਇੰਸਦਾਨ ਬੀਬੀ ਨੇ ਧੀ ਨੂੰ ਜਨਮ ਦੇਣ ਤੋਂ ਚਾਰ ਘੰਟੇ ਪਹਿਲਾਂ ਤਿਆਰ ਕੀਤੀ ਸਵਦੇਸੀ ਟੈਸਟਿੰਗ ਕਿੱਟ

1439

ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਅਤੇ ਦੇਸ਼ ਲਈ ਰਾਹਤ ਵਾਲੀ ਖ਼ਬਰ ਹੈ ਕਿ ਭਾਰਤ ਵਿੱਚ ਆਪਣੀ ਜਾਂਚ ਕਿੱਟ ਤਿਆਰ ਹੋ ਗਈ ਹੈ। ਇਸ ਕਿੱਟ ਨੂੰ ਇੱਕ ਮਹਿਲਾ ਵਾਇਰੋਲਾਜਿਸਟ ਮੀਨਲ ਦਖਾਵੇ ਭੋਂਸਲੇ ਨੇ ਤਿਆਰ ਕੀਤਾ । ਉਹ ਵੀ ਉਦੋ , ਜਦੋਂ ਉਸਦੀ ਡਿਲੀਵਰੀ ਹੋਣ ਵਾਲੀ ਸੀ ।
ਮੀਨਲ, ਉਸ ਮਾਇਲੈਬ ਡਿਸਕਵਰੀ ਦੀ ਰਿਸਰਚ ਅਤੇ ਡਿਪੈਲਟਮੈਂਟ ਮੁਖੀ ਹੈ , ਜਿਸ ਨੂੰ ਭਾਰਤ ਵਿੱਚ ਪਹਿਲੀ ਕਰੋਨਾ ਟੈਸਟਿੰਗ ਕਿੱਟ ਤਿਆਰ ਕੀਤੀ ਹੈ।
ਉਸਨੇ ਗਰਭਵਤੀ ਹੁੰਦੇ ਹੋਏ ਫ਼ਰਵਰੀ ਵਿੱਚ ਟੈਸਟਿੰਗ ਕਿੱਟ ਪ੍ਰੋਜੈਕਟ ‘ਤੇ ਕੰਮ ਕਰਨਾ ਸੁਰੂ ਕੀਤਾ ਸੀ । 2 ਦਿਨ ਪਹਿਲਾਂ ਹੀ ਮਾਇਲੈਬ ਡਿਸਕਵਰੀ ਨੂੰ ਟੈਸਟਿੰਗ ਕਿੱਟ ਤਿਆਰ ਕਰਕੇ ਉਸਦੀ ਵਿਕਰੀ ਕਰਨ ਦੀ ਆਗਿਆ ਮਿਲੀ ਹੈ। ਇਸ ਦੇਸ਼ ਦੀ ਪਹਿਲੀ ਫਰਮ ਹੈ ਜੋ ਇਸ ਕਿੱਟ ਨੂੰ ਵੇਚੇਗੀ । ਇਸ ਦੀ ਕੀਮਤ 1200 ਰੁਪਏ ਹੈ । ਇੱਕ ਕਿੱਟ ਨਾਲ 100 ਸੈਂਪਲ ਦੀ ਜਾਂਚ ਹੋ ਸਕੇਗੀ । ਮਤਲਬ ਇੱਕ ਸੈਂਪਲ ਦਾ ਖਰਚ 12 ਰੁਪਏ ਜਦਕਿ ਵਿਦੇਸ਼ੀ ਕਿੱਟ ਦੀ ਕੀਮਤ 4500 ਰੁਪਏ ਹੈ।
ਬੀਬੀਸੀ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਮੀਨਲ ਨੇ ਦੱਸਿਆ ਕਿ ਉਸਨੇ 18 ਮਾਰਚ ਨੂੰ ਟੈਸਟਿੰਗ ਕਿੱਟ ਨੂੰ ਪਰਖ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ( ਐਨਆਈਵੀ) ਨੂੰ ਭੇਜਿਆ ਸੀ । ਉਸੇ ਦਿਨ ਆਥਣੇ ਹਸਪਤਾਲ ਜਾਣ ਤੋਂ ਪਹਿਲਾਂ , ਉਹਨਾਂ ਨੇ ਇਸ ਕਿੱਟ ਪ੍ਰਸਤਾਵ ਭਾਰਤ ਦੇ ਫੂਡ ਐਂਡ ਡਰੱਗਸ ਕੰਟਰੋਲ ਅਥਾਰਿਟੀ ) ਸੀਡੀਐਸਸੀਓ) ਕੋਲ ਵਪਾਰਕ ਵਿਕਰੀ ਲਈ ਭੇਜਿਆ ਸੀ । ਇਸੇ ਦਿਨ ਹੀ ਰਾਤ ਨੂੰ ਉਸਨੇ ਇੱਕ ਬੇਟੀ ਨੂੰ ਜਨਮ ਦਿੱਤਾ।
ਮੀਨਲ ਮੁਤਾਬਿਕ , ਸਾਡੀ ਕਿੱਟ ਕਰੋਨਾ ਵਾਇਰਸ ਦੀ ਜਾਂਚ ਸਿਰਫ਼ ਢਾਈ ਘੰਟੇ ਵਿੱਚ ਕਰ ਲੈਂਦੀ ਹੈ, ਜਦਕਿ ਵਿਦੇਸ਼ੀ ਕਿੱਟ ਨਾਲ 6 ਤੋਂ 7 ਘੰਟੇ ਦਾ ਸਮਾਂ ਲੱਗਦਾ ਹੈ। ਇਹ ਕਿੱਟ ਬਹੁਤ ਛੇਤੀ ਤਿਆਰ ਹੋਈ ਹੈ , ਆਮ ਤੌਰ ‘ਤੇ ਅਜਿਹੀ ਕਿੱਟ ਨੂੰ ਤਿਆਰ ਕਰਨ ਲਈ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ।
ਮੌਜੂਦਾ ਹਾਲਾਤ ਵਿੱਚ ਸਾਡੇ ਕੋਲ ਸਮਾਂ ਵੀ ਬਹੁਤ ਥੋੜਾ ਸੀ । ਸਾਡੀ ਟੀਮ ਨੇ ਇਸਨੂੰ ਚੁਣੌਤੀ ਦੇ ਰੂਪ ਵਿੱਚ ਲਿਆ ਅਤੇ 6 ਹਫ਼ਤਿਆਂ ਵਿੱਚ ਇਸਨੂੰ ਤਿਆਰ ਕੀਤਾ ।
ਕੇਂਦਰ ਸਰਕਾਰ ਵੱਲੋਂ ਵਿਕਰੀ ਦੀ ਮਨਜੂਰੀ ਮਿਲਣ ਮਗਰੋਂ ਇਸਦੀ ਸਪਲਾਈ ਸੁਰੂ ਕਰ ਦਿੱਤੀ ਗਈ ਹੈ। ਫਰਮ ਦੇ ਮੈਡੀਕਲ ਮਾਮਲਿਆਂ ਦੇ ਨਿਰਦੇਸ਼ਕ ਡਾ: ਗੌਤਮ ਵਾਨਖੇੜੇ ਨੇ ਦੱਸਿਆ ਕਿ ਹਾਲੇ ਪੁਣੇ, ਮੁੰਬਈ , ਦਿੱਲੀ, ਗੋਆ ਅਤੇ ਬੈਂਗਲਰੂ ਵਿੱਚ 150 ਕਿੱਟ ਦੀ ਸਪਲਾਈ ਦਿੱਤੀ ਗਈ ਹੈ। ਟੀਮ ਹੁਣ ਜਿ਼ਆਦਾ ਤੋਂ ਜਿ਼ਆਦਾ ਕਿੱਟ ਤਿਆਰ ਕਰਨ ਵਿੱਚ ਜੁੱਟ ਗਈ ਹੈ। ਸੋਮਵਾਰ ਤੱਕ ਵੱਡੀ ਸੰਖਿਆ ਵਿੱਚ ਇਸਦੀ ਸਪਲਾਈ ਹੋ ਜਾਵੇਗੀ।
ਕੰਪਨੀ ਦਾ ਦਾਅਵਾ ਹੈ ਕਿ ਅਸੀਂ ਇੱਕ ਹਫ਼ਤੇ ਵਿੱਚ ਇੱਕ ਲੱਖ ਕਰੋਨਾਵਾਇਰਸ ਟੈਸਟ ਕਿੱਟ ਤਿਆਰ ਕਰਕੇ ਸਪਲਾਈ ਦੇ ਦਿਆਂਗੇ। ਜਰੂਰਤ ਜਿ਼ਆਦਾ ਹੋਈ ਤਾਂ ਹਫ਼ਤੇ ਵਿੱਚ ਦੋ ਲੱਖ ਕਿੱਟ ਵੀ ਤਿਆਰ ਹੋ ਸਕਦੀਆਂ ਹਨ।
ਕੋਵਿਡ -19 ਟੈਸਟਿੰਗ ਕਿੱਟ ਨੂੰ ਇੰਡੀਅਨ ਕਾਊਸਿਲ ਆਫ਼ ਮੈਡੀਕਲ ਰਿਸਰਚ ਵੱਲੋਂ ਪਰਖਣ ਤੋਂ ਪਹਿਲਾਂ ਮੀਨਲ ਅਤੇ ਉਸਦੀ ਟੀਮ ਨੇ ਇਸ ਨੂੰ ਕਈ ਵਾਰ ਪਰਖਿਆ ਤਾਂ ਜੋ ਨਤੀਜੇ ਸਹੀ ਨਿਕਲਣ ।
ਮੀਨਲ ਨੇ ਦੱਸਿਆ ਕਿ ਜੇ ਤੁਸੀ ਕਿਸੇ ਦੇ 10 ਟੈਸਟ ਕਰਨੇ ਹਨ ਤਾਂ ਜਰੂਰੀ ਹੈ ਕਿ ਸਾਰੇ ਨਤੀਜੇ ਇੱਕੋ ਜਿਹੇ ਆਉਣ ।
ਇੰਡੀਅਨ ਕਾਊਸਿਲ ਆਫ਼ ਮੈਡੀਕਲ ਰਿਸਰਚ ਨੇ ਭਾਰਤ ਵਿੱਚ ਬਣੀ ਇਸ ਕਿੱਟ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ 100 ਫੀਸਦੀ ਸਹੀ ਹੈ।

Real Estate