ਲੇਡੀ ਗਾਗਾ ਦਾ ਬਾਪ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਲੋਕਾਂ ਤੋਂ ਸਹਿਯੋਗ ਮੰਗ ਕੇ ਕਸੂਤਾ ਘਿਰਿਆ

3635

ਇੰਟਰਨੈਸ਼ਨਲ ਸਟਾਰ ਲੇਡੀ ਗਾਗਾ ਦੇ ਪਿਤਾ ਜੋਅ ਨੂੰ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਲੋਕਾਂ ਤੋਂ ਫੰਡ ਮੰਗਣਾ ਮਹਿੰਗਾ ਪੈ ਗਿਆ । ਹੁਣ ਉਸਨੂੰ ਸੋਸ਼ਲ ਮੀਡੀਆ ਦੇ ਵਰਤੋਕਾਰ ਰੱਜ ਕੇ ਗਾਲਾਂ ਕੱਢ ਰਹੇ ਹਨ। ਜੋ , ਨਿਊਯਾਰਕ ‘ਚ ਇੱਕ ਰੈਸਟੋਰੈਂਟ ਜੋਆਨ ਟੈਟੋਰਿਆ ਚਲਾਉਂਦੇ ਹਨ, ਜਿਹੜਾ ਕਰੋਨਾਵਾਇਰਸ ਕਰਕੇ ਬੰਦ ਪਿਆ ਹੈ। ਜਿਸ ਕਰਕੇ ਉਸਨੇ ਬੇਰੁਜਗਾਰ ਹੋਏ ਸਟਾਫ ਨੂੰ ਤਨਖਾਹ ਦੇਣ ਲਈ ਜੋ ਨੇ ਪਬਲਿਕ ਫੰਡ ਦੀ ਸੁਰੂਆਤ ਕੀਤੀ ।
ਅੰਗਰੇਜੀ ਵੈੱਬਸਾਈਟ ਨਿਊਜਸੀਕ ਦੇ ਮੁਤਾਬਿਕ ਉਹ ‘ਗੋ ਫੰਡ ਮੀ’ ਕੈਂਪੇਨ ਦੇ ਜ਼ਰੀਏ ਸਟਾਲ ਦੇ ਲੋਕਾਂ ਵਿਅਕਤੀਆਂ ਨੂੰ ਤਨਖਾਹ ਦੇਣ ਲਈ ਦਾਨ ਮੰਗ ਰਹੇ ਸਨ । ਹਾਲਾਂਕਿ ਹੁਣ ਇਹ ਕੈਂਪੇਨ ਬੰਦ ਹੋ ਚੁੱਕਾ ਹੈ।
ਲੇਡੀ ਗਾਗਾ ਦੇ ਪਿਤਾ ਨੇ ਟਵਿੱਟਰ ‘ਤੇ ਲਿਖਿਆ ਹੈ , ‘ ਮੈਂ ਆਪਣੀ ਵੱਲੋਂ ਪੂਰੀ ਕੋਸਿ਼ਸ਼ ਕਰ ਰਿਹਾ ਹਾਂ, ਪਰ ਰੈਸਟੋਰੈਂਟ ਨੂੰ ਇੱਕ ਮਹੀਨੇ ਲਈ ਬੰਦ ਕਰਨਾ ਪਵੇਗਾ। ਸਾਡੇ ਸਟਾਫ ਨੂੰ ਮੱਦਦ ਦੀ ਜਰੂਰਤ ਹੈ। ਸਾਡੇ ਕਰਮਚਾਰੀਆਂ ਦੀ ਕਿਸੇ ਵੀ ਮੱਦਦ ਲਈ ਧੰਨਵਾਦੀ ਹੋਵਾਂਗੇ।
ਲੋਕਾਂ ਦਾ ਕਹਿਣਾ ਹੈ , ਤੁਸੀ ਕੋਈ ਗਰੀਬ ਨਹੀਂ ਜਿਹੜੇ ਲੋਕਾਂ ਫੰਡ ਮੰਗ ਰਹੇ ਹੋ। ਜਿ਼ਕਰਯੋਗ ਹੈ ਕਿ ਸਿੰਗਰ ਲੇਡੀ ਗਾਗਾ ਦੀ ਨੈੱਟ ਵਰਥ 275 ਮਿਲੀਅਨ ਡਾਲਰ ਹੈ। ਲੰਬੇ ਸਮੇਂ ਤੋਂ ਗਾਇਕੀ ਦੇ ਖੇਤਰ ਵਿੱਚ ਆਈ ਗਾਗਾ ਦੇ ਬਹੁਤ ਸਾਰੇ ਗੀਤ ਸੁਪਰ ਹਿੱਟ ਹਨ।

Real Estate