ਬਰਨਾਲਾ ‘ਚ ਸ਼ੱਕੀ ਹਾਲਾਤਾਂ ਮਰੀ ਔਰਤ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਸੀ : ਸਿਵਲ ਸਰਜਨ ਬਰਨਾਲਾ

992

BREAKINGਮ੍ਰਿਤਕ ਔਰਤ ਦੀ ਰਿਪੋਰਟ ਨੈਗੇਟਿਵ ਆਈ
ਬਰਨਾਲਾ, 29 ਮਾਰਚ (ਜਗਸੀਰ ਸਿੰਘ ਸੰਧੂ) : ਰੇਲਵੇ ਸਟੇਸ਼ਨ ਬਰਨਾਲਾ ‘ਤੇ ਰਹਿੰਦੀ ਜਿਸ ਭਿਖਾਰੀ ਔਰਤ ਦੀ ਬੀਤੇ ਦਿਨ ਖੰਘ ਜ਼ੁਕਾਮ ਦੇ ਚਲਦਿਆਂ ਤੇਜ਼ ਬੁਖਾਰ ਕਾਰਨ ਸਿਵਲ ਹਸਪਤਾਲ ਬਰਨਾਲਾ ਇਲਾਜ ਦੌਰਾਨ ਮੌਤ ਹੋ ਗਈ ਸੀ, ਉਹ ਔਰਤ ਨੂੰ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਸੀ। ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਬੀਤੇ ਦਿਨ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਈ ਔਰਤ ਦੇ ਭੇਜੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਮਿ੍ਰਤਕ ਔਰਤ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਸੀ। ਇਹਤਿਆਤੀ ਤੌਰ ’ਤੇ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਜ਼ਿਲੇ ਵਿੱਚ ਕਰੋਨਾ ਵਾਇਰਸ ਦਾ ਕੋਈ ਵੀ ਪਾਜ਼ਿਟਿਵ ਕੇਸ ਨਹੀਂ ਹੈ।

Real Estate