ਬਰਨਾਲਾ ‘ਚ ਇੱਕ ਔਰਤ ਦੀ ਸ਼ੱਕੀ ਹਾਲਤਾਂ ‘ਚ ਮੌਤ

748

ਸੋਮਵਾਰ ਤੱਕ ਆਵੇਗੀ ਸਹੀ ਰਿਪੋਰਟ
ਬਰਨਾਲਾ, 29 ਮਾਰਚ (ਜਗਸੀਰ ਸਿੰਘ ਸੰਧੂ) : ਰੇਲਵੇ ਸਟੇਸ਼ਨ ਬਰਨਾਲਾ ‘ਤੇ ਰਹਿੰਦੀ ਇੱਕ ਭਿਖਾਰੀ ਔਰਤ ਨੂੰ ਸ਼ਨੀਵਾਰ ਦੇਰ ਰਾਤ ਖੰਘ ਜ਼ੁਕਾਮ ਦੇ ਚਲਦਿਆਂ ਤੇਜ਼ ਬੁਖਾਰ ਕਾਰਨ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਹੀ ਉਕਤ ਔਰਤ ਦੀ ਮੌਤ ਹੋ ਗਈ। ਐਸ.ਐਮ.ਓ ਬਰਨਾਲਾ ਡਾਕਟਰ ਤਪਿੰਦਰ ਜੋਤ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਵਰਗੀਆਂ ਅਲਾਮਤਾਂ ਨਾਲ ਪੀੜਤ ਸੱਠ ਕੁ ਸਾਲਾ ਇਸ ਔਰਤ ਮਰੀਜ ਨੂੰ ਛਾਤੀ ਵਿੱਚ ਬਹੁਤ ਜਿਆਦਾ ਇਨਫੈਕਸ਼ਨ ਵਧੀ ਹੋਈ ਸੀ, ਜਿਸ ਦੀ ਦੌਰਾਨੇ ਇਲਾਜ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਡਾਕਟਰਾਂ ਨੇ ਉਸਦੇ ਸੈਂਪਲ ਲੈ ਕੇ ਜਾਂਚ ਲਈ ਰਜਿੰਦਰਾ ਹਸਪਤਾਲ ਭੇਜ ਦਿੱਤੇ ਹਨ। ਸੋਮਵਾਰ ਤੱਕ ਉਸ ਦੀ ਰਿਪੋਰਟ ਵੀ ਆਉਣ ਦੀ ਸੰਭਾਵਨਾ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੀ ਵਜ੍ਹਾ ਬਣੀ ਬੀਮਾਰੀ ਦਾ ਪਤਾ ਲੱਗ ਸਕੇਗਾ। ਉਹਨਾਂ ਕਿਹਾ ਹੈ ਕਿ ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਉਸ ਨੂੰ ਕੋਰੋਨਾ ਦੀ ਵਜ੍ਹਾ ਨਾਲ ਹੋਈ ਮੌਤ ਕਹਿਣਾ ਪੂਰੀ ਤਰਾਂ ਠੀਕ ਨਹੀ ਹੈ। ਉੱਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭੈਅ ਭੀਤ ਹੋਣ ਦੀ ਬਜ਼ਾਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਵਾਸੀ ਔਰਤ ਆਪਣੇ ਪਤੀ ਸਮੇਤ ਭਿਖਾਰੀਆਂ ਦੇ ਝੁੰਡ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹੀ ਰਹਿੰਦੀ ਸੀ

Real Estate