ਕਰੋ ਮੁਆਫ਼ੀ ਮੰਗਣ ਦੀ ਤਿਆਰੀ – ਆਪ ਵਿਧਾਇਕ ਖਿਲਾਫ਼ ਅਫਵਾਹ ਫੈਲਾਉਣ ਦਾ ਮਾਮਲਾ ਦਰਜ

776

ਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਰਾਘਵ ਚੱਢਾ ਦੇ ਖਿਲਾਫ਼ ਅਫਵਾਹ ਫੈਲਾਉਣ ਦੇ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਚੱਢਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਉਪਰ ਦੋਸ਼ ਲਾਇਆ ਸੀ ਕਿ ਉਹ ਦਿੱਲੀ ਤੋਂ ਪਲਾਇਨ ਕਰਕੇ ਯੂਪੀ ਜਾ ਰਹੇ ਲੋਕਾਂ ਨੂੰ ਕੁੱਟਵਾ ਰਹੇ ਹਨ।
ਸਿ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਘਵ ਚੱਢਾ ਨੇ ਟਵੀਟ ਕਰਕੇ ਇਹ ਦੋਸ਼ ਲਾਏ ਸਨ। ਸਿ਼ਕਾਇਤ ਮਿਲਣ ਮਗਰੋਂ ਨੋਇਡਾ ਪੁਲੀਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਐਫਆਈਆਰ ਵਿੱਚ ਕਿਹਾ ਕਿ ਦਿੱਲੀ ਦੇ ਆਪ ਵਿਧਾਇਕ ਨੇ ਟਵੀਟ ਕਕਰੇ ਲਿਖਿਆ ਸੀ , ‘ਸੂਤਰਾਂ ਮੁਤਾਬਿਕ ਯੋਗੀ ਜੀ ਦਿੱਲੀ ਤੋਂ ਯੂਪੀ ਵੱਲ ਰਹੇ ਲੋਕਾਂ ਨੂੰ ਕੁੱਟਵਾ ਰਹੇ ਹਨ , ਯੋਗੀ ਜੀ ਕਹਿ ਰਹੇ ਹਨ ਕਿ ਤੁਸੀ ਦਿੱਲੀ ਕਿਉਂ ਗਏ ਸੀ – ਹੁਣ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ।’
ਸਿ਼ਕਾਇਤ ਵਿੱਚ ਕਿਹਾ ਗਿਆ ਚੱਢਾ ਦੀ ਇਹ ਟਿੱਪਣੀ ਸਿਰਫ਼ ਕਾਨੂੰਨ ਵਿਵਸਥਾ ਦੇ ਲਈ ਖਤਰਾ ਹੀ ਨਹੀ ਹੈ ਬਲਕਿ ਕਰੋਨਾ ਵਾਇਰਸ ਕਰਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਲੋਕਾਂ ਵਿੱਚ ਅਫ਼ਰਾਤਫਰੀ ਵੀ ਖੜੀ ਕਰੇਗਾ।
ਇਸ ਤੋਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਵੀ ਬੀਜੇਪੀ ਨੇਤਾਵਾਂ ਉਪਰ ਪਲਾਇਨ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਸੀ । ਉਹਨਾਂ ਨੇ ਲਿਖਿਆ ਸੀ , “ਮੈਨੂੰ ਬਹੁਤ ਦੁੱਖ ਹੈ ਕਿ ਕਰੋਨਾ ਮਹਾਮਾਰੀ ਦੇ ਵਿੱਚ ਬੀਜੇਪੀ ਨੇਤਾ ਟੁੱਚੀ ਰਾਜਨੀਤੀ ‘ਤੇ ਉੱਤਰ ਆਏ ਹਨ। ਯੋਗੀ ਅਦਿੱਤਿਆਨਾਥ ਦੀ ਸਰਕਾਰ ਦਾ ਦੋਸ਼ ਹੈ ਕਿ ਕੇਜਰੀਵਾਲ ਸਰਕਾਰ ਨੇ ਬਿਜਲੀ ਪਾਣੀ ਬੰਦ ਕਰ ਦਿੱਤਾ ਇਸ ਲਈ ਲੋਕ ਦਿੱਲੀ ਤੋਂ ਜਾ ਰਹੇ ਹਨ । ਇਹ ਗੰਭੀਰਤਾ ਵਿੱਚ ਇੱਕ ਹੋ ਕੇ ਦੇਸ਼ ਨੂੰ ਬਚਾਉਣ ਦਾ ਸਮਾ ਹੈ, ਘਟੀਆ ਰਾਜਨੀਤੀ ਦਾ ਨਹੀਂ ।”
ਜਿ਼ਕਰਯੋਗ ਹੈ ਕਿ ਦਿੱਲੀ ਲੌਕਡਾਊਨ ਹੋਣ ਕਾਰਨ ਪ੍ਰਵਾਸੀ ਮਜਦੂਰ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ।

Real Estate