ਕਰੋਨਾ ਨਾਲ ਹੁਣ ਤੱਕ ਦੇਸ਼ ਵਿੱਚ 28 ਮੌਤਾਂ – ਦੋ ਜਾਨਾਂ ਅੱਜ ਗਈਆਂ

489

ਭਾਰਤ ਵਿੱਚ ਕਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਐਤਵਾਰ ਨੂੰ 2 ਹੋਰ ਮੌਤਾਂ ਦੀ ਖ਼ਬਰ ਮਿਲੀ ਹੈ। ਅਹਿਮਦਾਬਾਦ ਵਿੱਚ 45 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਉਹ ਪਹਿਲਾਂ ਸੂਗਰ ਤੋਂ ਪੀੜਤ ਸੀ । ਹੁਣ ਕਰੋਨਾ ਕਾਰਨ ਗੁਜਰਾਤ ਵਿੱਚ ਮ੍ਰਿਤਕਾਂ ਦਾ ਅੰਕੜਾ 5 ਹੋ ਗਿਆ ਹੈ। ਉੱਧਰ ਜੰਮੂ –ਕਸ਼ਮੀਰ ਵਿੱਚ ਕਰੋਨਾ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ।
ਮੁੰਬਈ ਵਿੱਚ ਸ਼ਨੀਵਾਰ ਨੂੰ ਕਰੋਨਾ ਨਾਲ ਅੱਠਵੀ ਮੌਤ ਦੀ ਪੁਸ਼ਟੀ ਹੋਈ ਹੈ। ਇੱਥੇ 85 ਸਾਲ ਦੇ ਇੱਕ ਸਰਜਨ ਦੀ ਮੌਤ ਹੋਈ ਹੈ। ਡਾਕਟਰ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਸੀ ਜਿਸਦੀ ਰਿਪੋਰਟ ਸ਼ਨੀਵਾਰ ਨੂੰ ਮਿਲੀ ਜਿਸ ਵਿੱਚ ਉਹ ਕਰੋਨਾ ਤੋਂ ਪੀੜਤ ਪਾਇਆ ਗਿਆ। ਜਿਹੜੇ ਹਸਪਤਾਲ ਵਿੱਚ ਇਹ ਡਾਕਟਰ , ਸਰਜਰੀ ਕਰਦਾ ਸੀ ਉਸਨੂੰ ਸੀਲ ਕਰ ਦਿੱਤਾ ਗਿਆ । ਦੇਸ਼ ਵਿੱਚ ਹੁਣ ਤੱਕ ਸਭ ਤੋਂ ਵੱਧ ਮੌਤਾਂ ਮੁੰਬਈ ਵਿੱਚ ਹੀ ਹੋਈਆਂ ਹਨ।

Real Estate