ਆਟਾ ਚੱਕੀਆਂ ਨੂੰ 10 ਕਿਲੋ ਆਟਾ 50 ਜਾਂ 60 ਰੁਪਏ ਦਾ ਦੇਣ ਦੇ ਹੁਕਮ ਦਿੱਤੇ ਜਾਣ : ਬੀਬੀ ਗੁਰਜੀਤ ਕੌਰ ਖਾਲਸਾ

1012

ਕਣਕ ਦੇ ਭੰਡਾਰ ਖੋਲੇ ਕੇਂਦਰ ਅਤੇ ਸੂਬਾ ਸਰਕਾਰ
ਅੰਮ੍ਰਿਤਸਰ, 26 ਮਾਰਚ (ਹਰਪਾਲ ਸਿੰਘ) – ਕੋਰੋਨਾ ਵਾਇਰਸ ਦੀ ਆੜ ਵਿਚ ਦੁਕਾਨਾਂ ਤੇ ਮਹਿੰਗੇ ਭਾਅ ਦਾ ਆਟਾ ਵਿੱਕ ਰਿਹਾ ਹੈ। 14 ਐਪ੍ਰਲ ਤੱਕ ਠਲਾਕ ਡਾਊਨੂ ਦੇ ਆਦੇਸ਼ ਹੋਣ ਕਾਰਨ ਕਾਫੀ ਸਰਮਾਏਦਾਰਾਂ ਨੇ ਆਟਾ ਆਪਣੇ ਘਰ ਸਟੋਰ ਕਰ ਲਿਆ ਹੈ ਅਤੇ ਮਜ਼ਦੂਰ ਵਰਗ ਅਤੇ ਆਮ ਲੋਕ ਖਰੀਦਣ ਤੋਂ ਅਸਮਰਥ ਹਨ। ਗਰੀਬ ਵਰਗ ਰੋਟੀ ਖਾਣ ਤੋਂ ਮੌਹਤਾਜ ਬੈਠਾ ਹੈ।
ਉਪਰੋਕਤ ਵਿਚਾਰ ਉੱਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ। ਬੀਬੀ ਖਾਲਸਾ ਨੇ ਇਸ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਅਤੇ ਸੂਬਾ ਸਰਕਾਰਾਂ ਕੋਲ ਕਣਕ ਦਾ ਕਾਫੀ ਭੰਡਾਰ ਹੈ, ਜੋ ਅਜਿਹੇ ਗੰਭੀਰ ਹਾਲਾਤਾਂ ਲਈ ਸੰਭਾਲਿਆ ਹੁੰਦਾ ਹੈ। ਜੇਕਰ ਔਖੀ ਵੇਲੇ ਇਹ ਕਣਕ ਦੇ ਭੰਡਾਰ ਲੋਕਾਂ ਲਈ ਨਾ ਖੋਲੇ ਗਏ ਤਾਂ ਠਕੋਰੋਨਾੂ ਦੀ ਚਪੇਟ ਤੋਂ ਬਚਦੇ ਲੋਕ ਕਿਤੇ ਭੁੱਖ ਮਰੀ ਦਾ ਸ਼ਿਕਾਰ ਨਾ ਹੋ ਜਾਣ ਕਿਉਂਕਿ ਲੋਕਾਂ ਤੱਕ ਖਾਣ-ਪੀਣ ਲਈ ਸਰਕਾਰ ਵੱਲੋਂ ਕੋਈ ਰਾਹਤ ਸਮੱਗਰੀ ਨਹੀਂ ਪਹੁੰਚਾਈ ਜਾ ਰਹੀ । ਬੀਬੀ ਖਾਲਸਾ ਨੇ ਮੰਗ ਕੀਤੀ ਕਿ ਦੇਸ਼ ਅਤੇ ਸਮੂਹ ਸੂਬੇ ਦੀਆਂ ਆਟਾ ਮਿੱਲਾਂ ਨੂੰ ਤੁਰੰਤ ਕਣਕ ਦੀ ਸਪਲਾਈ ਜਾਰੀ ਕਰਕੇ ਕਰੀਬ 50-60 ਰੁਪਏ ਦੇ ਹਿਸਾਬ ਨਾਲ ਆਮ ਜਨਤਾ ਨੂੰ 10 ਕਿਲੋ ਆਟਾ ਦੇਣ ਆਦੇਸ਼ ਦਿੱਤੇ ਜਾਣ ਤਾਂ ਜੋ ਮਜ਼ਦੂਰ ਵਰਗ ਵੀ ਆਪਣੀ ਲੋੜ ਅਨੁਸਾਰ ਆਟਾ ਖਰੀਦ ਕੇ ਪਰਿਵਾਰ ਭਾਲ ਸਕਣ। ਉਨਾਂ ਮੁਹੱਲੇ ਵਿਚ ਆਟਾ ਚੱਕੀਆਂ ਨੂੰ ਬਿੰਨਾਂ ਕਿਸੇ ਰੋਕ ਟੋਕ ਦੇ ਚਲਾਉਣ ਅਤੇ ਸਸਤੇ ਭਾਅ ਦੀ ਕਣਕ ਜਾਰੀ ਕਰਨ ਦੇ ਹੁਕਮ ਦੇਣ ਤਾਂ ਜੋ ਲੋਕ ਸਸਤੇ ਆਟੇ ਦੀ ਖਰੀਦ ਕਰ ਸਕਣ।

Real Estate