ਪੰਜਾਬ ਸਿਉਂ ਕੁਝ ਨਹੀਂ ਕਰ ਸਕਿਆ

1798

ਸੁਖਨੈਬ ਸਿੰਘ ਸਿੱਧੂ
ਸਵੇਰੇ ਜਦੋਂ ਬਠਿੰਡਾ ਦੇ ਡੌਲਫਿ਼ਨ ਚੌਂਕ ਤੋਂ ਗੱਡੀ ਡੱਬਵਾਲੀ ਰੋਡ ਤੇ ਮੋੜੀ ਤਾਂ ਰਾਜਸਥਾਨੀ ਪਹਿਰਾਵੇ ਵਾਲੇ ਕੁਝ ਪਰਿਵਾਰ ਪੈਦਲ ਤੁਰੇ ਜਾ ਰਹੇ ਸੀ । ਰਾਜਸਥਾਨੀ ਊਂ ਤਾਂ ਬਥੇਰਾ ਪੈਦਲ ਤੁਰਦੇ ਪਰ ਕਰਫਿਊ ‘ਚ ਬਾਹਰ ਕਿਵੇਂ ਨਿਕਲੇ ਇਹ ਸਵਾਲ ਸੀ , ਪਰ ਮੇਰੇ ਸਲੋ ਸਪੀਡ ਸੋਚਣ ਨਾਲੋਂ ਗੱਡੀ ਜਿ਼ਆਦਾ ਤੇਜ਼ ਸੀ , ਅੱਗੇ ਨਿਕਲ ਗਿਆ , ਸੋਚਿਆ ਮੁੜ ਕੇ ਗੱਲ ਕਰਦਾਂ ਇਹਨਾ ਨਾਲ

ਅੱਗੇ ਵਧਿਆ ਤਾਂ ਮੋਢਿਆਂ ਤੇ ਬੈਗ ਟੰਗੀ ਕਿਤੇ 2 ਕਿਤੇ 4 ਵਿਅਕਤੀ ਤੁਰੇ ਜਾ ਰਹੇ ਹਨ, ਉਹ ਹਰੇਕ ਲੰਘਦੀ ਗੱਡੀ ਨੂੰ ਹੱਥ ਦਿੰਦੇ , ਪਰ ਕੋਈ ਲਿਫਟ ਨਹੀਂ ਦਿੰਦਾ । ਮੈਂ ਵੀ ਘੇਸਲ ਮਾਰ ਲੰਘ ਜਾਨਾ , ਗੱਡੀ ‘ਚ 3 ਬੰਦੇ ਸੌਖੇ ਬਹਿ ਸਕਦੇ ਸੀ । ਹਰੇਕ ਨੂੰ ਕਰੋਨਾ ਦੀ ਲਾਗ ਲੱਗਣ ਦਾ ਹਊਆ ।
ਮੈਂ ਡਿਊਟੀ ਭਗਤਾਅ ਕਿ ਵਾਪਿਸ ਮੁੜਦਾ ਤਾਂ ਸੰਗਤ ਵਾਲੇ ਨਾਕੇ ਤੋਂ ਪਿੱਛੇ 4 ਮੁੰਡੇ ਮਿਲੇ , ਮੈਂ ਗੱਲ ਕਰਦਾਂ। ਉਹ ਮਹਿੰਦਰਗੜ੍ਹ ਜਿਲ੍ਹੇ ਦੇ , ਹਰਿਆਣੇ ‘ਚ ਤੁਰ ਕੇ ਜਾ ਰਹੇ ਕਹਿੰਦੇ, ‘ 300 ਕਿਲੋਮੀਟਰ ਦੂਰ ਹੈ ਘਰ, ਬਠਿੰਡੇ ਖਾਣ ਪੀਣ ਦਾ ਸਮਾਨ ਨਹੀਂ ਮਿਲਦਾ ਸੀ’ । ਦੁੱਖ ਤਾਂ ਹੁੰਦਾ ਪੰਜਾਬ ਵਿੱਚੋਂ ਜਾ ਰਹੇ , ਪਰ ਮੈਂ ਕਰ ਕੀ ਸਕਦਾ ।
ਸੜਕ ‘ਤੇ ਦੋ -ਦੋ ਚਾਰ ਲੋਕ ਇਸ ਤਰ੍ਹਾਂ ਤੁਰੇ ਜਾ ਰਹੇ , ਮੰਜਿਲ ਕਿੱਥੇ ਉਹ ਜਾਣਦੇ ।

ਬਠਿੰਡੇ ਵੜਨ ਹੀ ਲੱਗਦਾ ਤਾਂ ਉਹੀ ਰਾਜਸਥਾਨੀ ਪਰਿਵਾਰ ਮਿਲ ਜਾਂਦੇ ਹਨ। ਇੱਕ ਵੀਲ੍ਹ ਚੇਅਰ ‘ਤੇ 15-16 ਸਾਲ ਦੀ ਕੁੜੀ , ਬਾਕੀ ਲੁੰਗ ਲਾਣਾ ਨਾਲ । ਕੋਈ 20-25 ਜਣੇ ਹੋਣਗੇ। ਕਹਿੰਦੇ , ‘ਅਸੀਂ ਮੰਗਣ ਆਏ ਸੀ ਪੰਜਾਬ ‘ਚ, ਹੁਣ ਕਰਫਿਊ ਲੱਗ ਗਿਆ , ਜੈਸਲਮੇਰ ਨੂੰ ਵਾਪਸ ਮੁੜੇ ਹਾਂ। ‘
ਊਂ ਤਾਂ ਅਸੀਂ ਸਿੱਧੂ ਹਾਂ, ਸਿੱਧੂ ਗਾਹਾਂ ਸਾਡੀ ਅਗਲੀ ਪੀੜੀ ਬਰਾੜ , ਸਾਰੇ ਰਾਜਪੂਤ ਸੀ , ਰਾਜਸਥਾਨੀ ਹਾਂ। ਪਹਿਲਾਂ ਭੱਟੀ , ਉਹੀ ਦੁੱਲੇ ਭੱਟੀ ਦਾ ਖਾਨਦਾਨ, ਰਾਜਪੂਤਾਂ ਦੇ ਕਈ ਗੋਤ ਹੋਏ , ਪਰ ਕੁਝ ਰਾਜਪੂਤ ਬਰਾੜਾਂ ਵਾਂਗੂੰ ਨਜ਼ਾਇਜ਼ ਫੀਲਿੰਗ ਵੀ ਲੈਂਦੇ । ਪਰ ਦੇਖੋ ਕਰਾਮਾਤ ਅੱਜ ਕੋਈ ਸਾਡੇ ਘਰੋਂ ਂ ਭੁੱਖੇ ਰਹਿਣ ਦੇ ਡਰੋਂ ਵਾਪਸ ਮੁੜ ਗਿਆ ਤੇਂ ਪੰਜਾਬ ਸਿਉਂ ਕੁਝ ਨਹੀਂ ਕਰ ਸਕਿਆ

Real Estate