ਚੀਨ ਗਰਾਊਂਡ ਰਿਪੋਰਟ – 80 % ਬਿਜਨਸ ਸੈਂਟਰ , ਫਲਾਈਟ ਵਿੱਚ ਯਾਤਰੀ ਦੀ ਗਿਣਤੀ ‘ਚ ਵਾਧਾ

2180

ਬੀਜਿੰਗ – ਚੀਨ ਕਰੋਨਾ ਦੇ ਕਹਿਰ ਵਿੱਚ ਨਿਕਲਣ ਲੱਗਾ ਹੈ। ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਇਹ ਵਾਇਰਸ ਦੁਨੀਆ ਭਰ ਵਿੱਚ ਫੈਲਿਆ ਸੀ ਹੁਣ ਸ਼ਨੀਵਾਰ ਨੂੰ ਇੱਥੇ ਸਬ-ਵੇ ਸਰਵਿਸ ਹੋ ਰਹੀ । ਬਾਜ਼ਾਰ ਖੁੱਲ੍ਹ ਚੁੱਕੇ ਹਨ ਅਤੇ ਲੋਕ ਬਾਹਰ ਨਿਕਲਣ ਲੱਗੇ ਹਨ। 9 ਹਫ਼ਤੇ ਮਗਰੋਂ ਹੁਬੇਈ ਵਿੱਚ ਲਾਕਡਾਊਨ ਹਟਾ ਲਿਆ ਗਿਆ। ਇੱਥੇ 50 ਫੀਸਦੀ ਵੱਡੀਆਂ ਕੰਪਨੀਆਂ ਨੇ ਕੰਮ ਕਰਨਾ ਸੁਰੂ ਕਰ ਦਿੱਤਾ ਹੈ, ਜਦਕਿ ਪੂਰੇ ਚੀਨ ਵਿੱਚ 90 ਫੀਸਦੀ ਵੱਡੀਆਂ ਕੰਪਨੀਆਂ ਨੇ ਉਤਪਾਦਨ ਸੁਰੂ ਕਰ ਦਿੱਤਾ ਹੈ। ਹਾਲਾਂਕਿ ਛੋਟੀਆਂ ਅਤੇ ਵਿਚਕਾਰਲੇ ਪੱਧਰ ਦੀਆਂ ਕੰਪਨੀਆਂ ਹਾਲੇ ਸੰਘਰਸ਼ ਕਰ ਰਹੀਆਂ ਹਨ। ਚੀਨ ਦੇ 80% ਬਿਜਨਸ ਸੈਂਟਰ ਖੁੱਲ੍ਹ ਚੁੱਕੇ ਹਨ ਲਗਜਰੀ ਬ੍ਰਾਂਡ ਦੇ ਸਟੋਰਜ਼ ਦੇ ਬਾਹਰ ਵੀ ਭੀੜ ਲੱਗਣ ਲੱਗੀ ਹੈ। ਰੈਸਤਰਾਂ , ਹੋਟਲ , ਪਾਰਕ ਅਤੇ ਜਿਮ ਵਿੱਚ ਵੀ ਜਿੰਦਗੀ ਪ੍ਰਤਣ ਲੱਗੀ ਹੈ।
ਸ਼ੱਕਰਵਾਰ ਨੂੰ ਸ਼ੰਘਾਈ ਦੇ 200 ਤੋਂ ਵੱਧ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ । ਪਰ ਇਸ ਵਿੱਚ ਕੁਝ ਦੇਰ ਮਗਰੋਂ ਚੀਨ ਦੇ ਨੈਸ਼ਨਲ ਫਿਲਮ ਬਿਊਰੋ ਨੇ ਦੇਸ਼ ਭਰ ਦੇ ਸਿਨੇਮਾਘਰਾਂ ਨੂੰ ਹੁਕਮ ਦਿੱਤਾ ਕਿ ਸਿਨੇਮਾਘਰ ਬੰਦ ਰੱਖੋ। ਹਾਲਾਂਕਿ ਇਸਦਾ ਕੋਈ ਕਾਰਨ ਨਹੀਂ ਦੱਸਿਆ ਗਿਆ।
ਕਰੋਨਾ ਵਾਇਰਸ ਨੂੰ ਦੂਜੀ ਵਾਰ ਫੈਲਣ ਤੋਂ ਰੋਕਣ ਲਈ ਚੀਨ ਵਿੱਚ ਵਿਦੇਸ਼ੀਆਂ ਦਾ ਦਾਖਲਾ ਰੋਕ ਦਿੱਤਾ ਹੈ।
ਜਿਸ ਕੋਲ ਚੀਨ ਦਾ ਵੀਜ਼ਾ ਜਾਂ ਰੈਜੀਡੈਂਟ ਪਰਮਿਟ ਪਹਿਲਾਂ ਤੋਂ ਹੈ, ਉਸਨੂੰ ਚੀਨ ਵਿੱਚ ਦਾਖਲ ਹੋਣ ਲਈ ਨਵੀਂ ਅਰਜ਼ੀ ਦੇਣੀ ਪਵੇਗੀ। ਅਜਿਹਾ ਇਸ ਲਈ ਕੀਤਾ ਗਿਆ ਕਿ ਇਹਨਾਂ ਵਿੱਚ ਚੀਨ ਤੋਂ ਵਾਪਸ ਆਏ 500 ਲੋਕ ਪਾਜਿ਼ਟਿਵ ਮਿਲੇ ਹਨ। ਜਿੰਨ੍ਹਾਂ ਵਿੱਚ 90 ਫੀਸਦੀ ਚੀਨੀ ਨਾਗਰਿਕ ਹਨ।
ਚੀਨ ਦੇ ਸਕੂਲ ਫਿਰ ਖੁੱਲ੍ਹਣ ਲੱਗੇ ਹਨ। ਸਭ ਤੋਂ ਪਹਿਲਾਂ ਕੀਂਗਹਾਈ ਪ੍ਰੋਵਿਸ ਵਿੱਚ 9 ਮਾਰਚ ਨੂੰ ਸਕੂਲ ਖੁੱਲ੍ਹੇ ਸਨ । ਇਸ ਮਗਰੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਕੁਲ ਵਿੱਚ ਦਾਖਲੇ ਦੇ ਨਾਲ ਹੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਆ ਦੇ ਉਪਾਅ ਸਿਖਾਏ ਜਾ ਰਹੇ ਹਨ। ਸਕੂਲ ਵਿੱਚ ਰੋਜ਼ਾਨਾ ਉਹਨਾ ਦਾ ਤਾਪ ਚੈੱਕ ਕੀਤਾ ਜਾਂਦਾ ਹੈ।
ਇੰਟਰਨੈਸ਼ਨਲ ਏਅਰਟ੍ਰਾਂਸਪੋਰਟ ਐਸੋਸੀਏਸ਼ਨ ਦੇ ਮੁਤਾਬਿਕ 23 ਜਨਵਰੀ ਨੂੰ ਜਦੋਂ ਵੁਹਾਨ ਲੌਕਡਾਊਨ ਹੋਇਆ ਸੀ , ਉਦੋਂ ਚੀਨ ਦੀ ਐਵੀਏਸ਼ਨ ਇੰਡਸਟਰੀ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖਣ ਵਿੱਚ ਆਈ ਸੀ । ਮਾਰਚ ਅੱਧ ਤੱਕ 5 ਲੱਖ ਉਡਾਣਾਂ ਰੱਦ ਹੋਈ ਸੀ । ਲੋਡ ਫੈਕਟਰ 40 % ਤੱਕ ਰਹਿ ਗਿਆ ਸੀ , ਜੋ ਹੁਣ 60 ਫੀਸਦੀ ਹੋ ਗਿਆ ਹੈ ਹੁਣ ਯਾਤਰੀ 50% ਵੱਧ ਗਏ ਹਨ। 29 ਮਾਰਚ ਤੋਂ ਹਰ ਹਫ਼ਤੇ ਕਿਸੇ ਦੇਸ਼ ਲਈ ਇੱਕ ਹੀ ਫਲਾਈਟ ਹੋਵੇਗੀ।
ਚੀਨ ਵਿੱਚ ਹੈਲਥ ਐਪ ਤੋਂ ਬਿਨਾ ਕੋਈ ਬਾਹਰ ਨਹੀਂ ਨਿਕਲ ਸਕਦਾ। ਮਾਲ ਹੋਵੇ ਜਾਂ ਦੁਕਾਨ ਜਾਂ ਦਫ਼ਤਾਰ ਜਦੋਂ ਤੱਕ ਐਪ ਉਪਰ ਕਿਊ ਆਰ ਕੋਡ ਸਕੈਨ ਨਹੀਂ ਹੋਵੇਗਾ, ਦਾਖਲ ਨਹੀਂ ਹੋ ਸਕੋਗੇ। ਟ੍ਰੇਨ , ਟੈਕਸੀ ਅਤੇ ਬੱਸ ਵਿੱਚ ਵੀ ਇਸਤੋਂ ਬਿਨਾ ਯਾਤਰਾ ਨਹੀਂ ਹੋ ਸਕੇਗੀ। ਬੁਖਾਰ ਜਿ਼ਆਦਾ ਹੋਣ ਕਾਰਨ ਐਪ ਵਿੱਚ ਚੇਤਾਵਨੀ ਆ ਜਾਵੇਗੀ।

Real Estate