ਕਾਬੁਲ – ਗੁਰੁਦਵਾਰੇ ‘ਤੇ ਹਮਲਾਵਰਾਂ ਵਿੱਚ ਕੇਰਲਾ ਦਾ ਸਾਜਿਦ ਵੀ ਸ਼ਾਮਿਲ

2633

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਵਿੱਚ ਆਤਮਘਾਤੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅਤਿਵਾਦੀਆਂ ਵਿੱਚੋਂ ਇੱਕ ਕੇਰਲ ਦਾ ਸੀ । ਦੋ ਦਿਨ ਪਹਿਲਾਂ ਹੋਏ ਹਮਲੇ ਵਿੱਚ 24 ਸਿੱਖ ਮਾਰੇ ਗਏ। ਹਮਲੇ ਦੀ ਜਿੰਮੇਵਾਰੀ ਆਈਐਸ ਨੇ ਲਈ ਸੀ । ਹੁਣ ਖ਼ਬਰਾਂ ਆ ਰਹੀਆਂ ਕਿ ਆਈਐਸ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਵਿੱਚ ਸ਼ਾਮਿਲ ਇੱਕ ਅਤਿਵਾਦੀ ਅਬੂ ਖਾਲਿਦ ਅਲ-ਹਿੰਦੀ ਸੀ । ਜਾਂਚ ਏਜੰਸੀਆਂ ਨੇ ਸੁੱਕਰਵਾਰ ਨੂੰ ਉਸਦੀ ਪਛਾਣ ਕੇਰਲ ਦੇ ਕਾਸਰਗੋਡ ਨਿਵਾਸੀ ਮੁਹੰਮਦ ਸਾਜਿਸ ਕੁਤਿਰੂਮੱਲ (29) ਦੇ ਤੌਰ ‘ਤੇ ਕੀਤੀ ਹੈ।
ਆਈਐਸ ਨੇ ਆਪਣੀ ਮੈਗਜ਼ੀਨ ਅਲ ਨਵਾ ਵਿੱਚ ਹਮਲਾਵਰਾਂ ਦੀ ਤਸਵੀਰਾਂ ਵਿੱਚ ਨਾਂਮ ਛਾਪੇ ਸਨ । ਇਹਨਾਂ ਵਿੱਚ ਸਾਜਿਦ ਹੱਥ ਰਾਈਫਲ ਲਈ ਨਜ਼ਰ ਆ ਰਿਹਾ ਸੀ । ਖੂਫੀਆ ਏਜੰਸੀ ਦੇ ਸੂਤਰਾਂ ਮੁਤਾਬਿਕ , ਇਸ ਤਸਵੀਰ ਤੋਂ ਹੀ ਉਸਦੀ ਪਛਾਣ ਕੀਤੀ ਗਈ ਹੈ।
ਖੂਫੀਆ ਏਜੰਸੀਆਂ ਪਤਾ ਲਗਾ ਰਹੀਆਂ ਹਨ ਕਿ ਸਾਜਿਦ ਕਿਸ ਤਰ੍ਹਾ ਅਫ਼ਗਾਨਿਸਤਾਨ ਪਹੁੰਚਿਆ । ਭਾਰਤੀ ਜਾਂਚ ਏਜੰਸੀ ਐਨਆਈਏ ਨੇ ਇਸ ਤੋਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਸਾਜਿਦ ਨੂੰ ਆਈਐਸ ਵਿੱਚ ਅਬਦੁਲ ਰਾਸਿ਼ਦ ਅਬਦੁੱਲਾ ਚੰਦੇਰਾ ਨੇ ਸ਼ਾਮਿਲ ਕਰਾਇਆ ਸੀ । ਚੰਦੇਰਾ, ਪਿਛਲੇ ਸਾਲ ਅਫ਼ਗਾਨਿਸਤਾਨ ‘ਚ ਮਾਰਿਆ ਗਿਆ ਸੀ ।
ਸਾਜਿਦ, ਪਹਿਲਾਂ ਖਾੜੀ ਦੇਸ਼ ਦੀ ਕਿਸੇ ਦੁਕਾਨ ‘ਤੇ ਕੰਮ ਕਰਦਾ ਸੀ । ਉੱਥੋਂ ਵਾਪਸ ਆਉਣ ਮਗਰੋਂ 2016 ਵਿੱਚ ਆਈਐਸ ‘ਚ ਸ਼ਾਮਿਲ ਹੋਣ ਲਈ ਉਹ ਕੇਰਲ ਤੋਂ ਅਫ਼ਗਾਨਿਸਤਾਨ ਦੇ ਖੁਰਾਸਾਨ ਸੂਬੇ ‘ਚ ਪਹੁੰਚਿਆ ਸੀ । ਉਹਦੇ ਨਾਲ 13 ਹੋਰ ਵਿਅਕਤੀ ਵੀ ਸਨ। ਸਾਜਿਦ ਦੇ ਆਈਐਸ ਵਿੱਚ ਸ਼ਾਮਿਲ ਹੋਣ ਤੋਂ ਮਗਰੋਂ ਉਸਦੇ ਪਿਤਾ ਮਹਿਮੂਦ ਨੇ ਪੁਲੀਸ ਨੂੰ ਸਿ਼ਕਾਇਤ ਕੀਤੀ ਸੀ । ਇਸ ਸਬੰਧ ਵਿੱਚ ਕੇਰਲ ਦੇ ਚੇਂਦਰਾ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ । ਉਸਨੇ ਨਾਲ ਅਫ਼ਗਾਨਿਸਤਾਨ ਗਈ ਆਇਸ਼ਾ ਉਰਫ਼ ਸੋਨੀਆ ਸੇਬੇਸਿਟਅਨ ਅਤੇ ਫਾਤਿਮਾ ਉਰਫ਼ ਨਿਮਿਸ਼ਾ ਨੇ ਵਾਪਸ ਦੇਸ਼ ਆਉਣ ਦੀ ਇੱਛਾ ਪ੍ਰਗਟ ਕੀਤੀ ਸੀ । ਹਾਲਾਕਿ, ਇਹਨਾਂ ਵਿੱਚ ਹਾਲੇ ਤੱਕ ਕੋਈ ੜੀ ਵਾਪਸ ਨਹੀਂ ਆਇਆ।
ਕੇਰਲ ਵਿੱਚੋਂ 4 ਸਾਲ ਪਹਿਲਾਂ ਆਈਐਸ ਵਿੱਚ ਸ਼ਾਮਿਲ ਹੋਣ ਗਏ ਇਹਨਾਂ 14 ਲੋਕਾਂ ਵਿੱਚ 7 ਦੀ ਮੌਤ ਹੋ ਚੁੱਕੀ ਹੈ।

Real Estate