ਕਰੋਨਾ – ਦੁਨੀਆ ਵਿੱਚ 6 ਲੱਖ ਤੋਂ ਵੱਧ ਮਰੀਜ਼ , 27 ਹਜ਼ਾਰ ਮੌਤਾਂ

3064

ਦੁਨੀਆ ਦੇ ਸਾਰੇ 195 ਦੇਸ਼ ਕਰੋਨਾ ਦੀ ਲਪੇਟ ਵਿੱਚ ਹਨ। ਸ਼ਨੀਵਾਰ ਸ਼ਾਮ ਤੱਕ 6 ਲੱਖ 14 ਹਜ਼ਾਰ 393 ਪ੍ਰਭਾਵਿਤ ਲੋਕਾਂ ਦੀ ਪੁਸ਼ਟੀ ਹੋਈ ਹੈ।28,242 ਲੋਕ ਜਾਨ ਗਵਾ ਚੁੱਕੇ ਹਨ। ਇਸ ਦੌਰਾਨ ਇੱਕ ਲੱਖ 37 ਹਜ਼ਾਰ 729 ਵਿਅਕਤੀ ਸਿਹਤਮੰਦ ਹੋਏ ਹਨ। ਇਟਲੀ , ਸਪੇਨ ਅਤੇ ਫ੍ਰਾਂਸ ਸਭ ਤੋਂ ਜਿ਼ਆਦਾ ਪ੍ਰਭਾਵਿਤ ਹਨ। ਇਹਨਾਂ ਤਿੰਨ ਦੇਸ਼ਾਂ ਵਿਚ ਹੁਣ ਤੱਕ 16267 ਲੋਕ ਜਾਨ ਗਵਾ ਚੁੱਕੇ ਹਨ। ਸਪੇਨ ਵਿੱਚ ਬੀਤੇ 24 ਘੰਟੇ ਵਿੱਚ 832 ਲੋਕਾ ਨੇ ਦਮ ਤੋੜਿਆ । ਇੱਥੇ ਕੁੱਲ 5690 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਮਹਾਂਮਾਰੀ ਨਾਲ ਨਿਪਟਣ ਲਈ ਫੌਜ ਤਾਇਨਾਤ ਕਰ ਦਿੱਤੀ ਹੈ।

Real Estate