ਸ਼ਰਾਬ ਭੁਲੇਖੇ ਸੈਨੇਟਾਈਜ਼ਰ ਪੀਣ ਨਾਲ ਦੋ ਮੌਤਾਂ

2138

ਜਿੱਥੇ ਵਿੱਚ ਕਰੋਨਾ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਸਾਹਮਣੇ ਆ ਰਿਹਾ ਉੱਥੇ ਕਰੋਨਾ ਵਾਇਰਸ ਤੋਂ ਬਚਣ ਲਈ ਵਰਤੇ ਜਾਂਦੇ ਸੈਨੇਟਾਈਜ਼ਰ ਨੂੰ ਪੀ ਕੇ ਦੋ ਵਿਅਕਤੀਆਂ ਨੇ ਜਾਨ ਦੇ ਦਿੱਤੀ ।
ਉਤਰ ਪ੍ਰਦੇਸ਼ ਦੇ ਮੋਹਾਬ ਸ਼ਹਿਰ ਦੇ ਭੀਤਰ ਕੋਟ ਦੇ ਆਲੋਕ ਕੁਮਾਰ ਅਹੀਰਵਰ ਨੇ ਰਾਤ ਘਰ ‘ਚ ਰੱਖੇ ਸੈਨੇਟਾਈਜ਼ਰ ਨੂੰ ਸ਼ਰਾਬ ਸਮਝ ਕੇ ਪੀ ਲਿਆ। ਥੋੜੀ ਦੇਰੀ ਬਾਅਦ ਉਹਦੀ ਤਬੀਅਤ ਖ਼ਰਾਬ ਹੋ ਗਈ । ਜਦੋਂ ਡਾਕਟਰ ਲਿਜਾਇਆ ਗਿਆ ਤਾਂ ਉਸਦੀ ਮੌਤ ਹੋ ਗਈ ।
ਦੂਜੀ ਖ਼ਬਰ ਕੇਰਲ ਤੋਂ ਹੈ, ਇੱਥੇ ਸ਼ਰਾਬ ਦੇ ਭੁਲੇਖੇ ਸੈਨੇਟਾਈਜ਼ਰ ਪੀਣ ਨਾਲ ਜੇਲ੍ਹ ‘ਚ ਬੰਦ ਰਮਨਕੱਟੀ ਦੀ ਮੌਤ ਹੋ ਗਈ ।
ਜੇਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਉਸ ਨੇ ਇੱਕ ਬੋਤਲ ‘ਚ ਭਰੀ ਸੈਨੇਟਾਈਜ਼ਰ ਪੀਤੀ, ਜੋ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜੇਲ ਅੰਦਰ ਕੈਦੀਆਂ ਵੱਲੋਂ ਬਣਾਈ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਰਾਤ ਨੂੰ ਠੀਕ-ਠਾਕ ਸੀ ਪਰ ਅਗਲੀ ਸਵੇਰ 10:30 ਵਜੇ ਬੇਹੋਸ਼ ਹੋ ਗਿਆ।

Real Estate