ਲੌਕਡਾਊਨ ਦਾ ਫਾਇਦਾ ਵੀ – ਦੇਸ ਦੇ 104 ਸ਼ਹਿਰਾਂ ਦੀ ਹਵਾ ਹੋਈ ਸ਼ੁੱਧ

ਦੇਸ਼ ਵਿੱਚ ਲੌਕਡਾਊਨ ਦੇ ਕਾਰਨ 5 ਦਿਨਾਂ ਵਿੱਚ ਮਹਾਨਗਰਾਂ ਸਮੇਤ 104 ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ 25 ਫੀਸਟੀ ਤੱਕ ਘੱਟ ਗਿਆ । ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਾਅਵਾ ਕੀਤਾ ਕਿ ਲੌਕਡਾਊਨ ਕਾਰਨ ਗੱਡੀਆਂ ਅਤੇ ਕਾਰਖਾਨਿਆਂ ਵਿੱਚੋਂ ਨਿਕਲਣ ਵਾਲਾ ਕਾਰਬਨ ਘੱਟਦਾ ਹੈ । ਜਨਤਾ ਕਰਫਿਊ ਦੇ ਦਿਨ 22 ਮਾਰਚ ਤੋਂ ਵੀਰਵਾਰ ਤੱਕ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਈ ਹੈ।
ਏਅਰ ਕੁਆਲਿਟੀ ਇੰਡੈਕਸ ਤਸੱਲੀਬਖਸ਼ ਪੱਧਰ ‘ਤੇ ਪਹੁੰਚ ਗਈ ਹੈ। ਦਿੱਲੀ , ਮੁੰਬਈ , ਪੁਣੇ, ਅਹਿਮਦਾਬਾਦ, ਨੋਇਡਾ, ਚੰਡੀਗੜ੍ਹ , ਕਾਨਪੁਰ , ਕੋਚੀ , ਊਦੈਪੁਰ ਸ਼ਾਮਿਲ ਹਨ ਜਿੱਥੇ ਵਾਤਾਵਰਨ ਸਾਫ਼ ਹੋਇਆ ਹੈ।
ਵਾਰਾਣਸੀ ਅਤੇ ਗ੍ਰੇਟਰ ਨੋਇਡਾ ਸਮੇਤ 14 ਸ਼ਹਿਰਾਂ ਵਿੱਚ ਹਵਾ ਦੀ ਗੁਣਵੰਤਾ ਆਪ ਸ੍ਰ਼ੇਣੀ ਵਿੱਚ ਪਹੁੰਚ ਗਈ ਹੈ। ਸਿਰਫ਼ ਗੁਹਾਟੀ , ਕਲਿਆਣ ਅਤੇ ਮੁਜੱਫ਼ਰਪੁਰ ਵਿੱਚ ਹਵਾ ਹਾਲੇ ਵੀ ਪ੍ਰਦੂਸਿ਼ਤ ਹੈ। ਏਅਰ ਕੁਆਲਿਟੀ ਇੰਡੈਕਸ ਵਿੱਚ ਬਹੁਤ ਖ਼ਰਾਬ ਜਾਂ ਗੰਭੀਰ ਸ਼੍ਰੇਣੀ ਵਾਲਾ ਫਿਲਹਾਲ ਕੋਈ ਸ਼ਹਿਰ ਨਹੀਂ ।

Real Estate