ਕਰੋਨਾ ਵਾਇਰਸ – ਪੰਜਾਬ ਦੇ 15 ਪਿੰਡ ਸੀਲ

1304

ਨਵਾਂਸ਼ਹਿਰ ( ਅਮਿਤ ਸ਼ਰਮਾ) ਲੌਕਡਾਊਨ ਅਤੇ ਕਰਫਿਊ ਦੌਰਾਨ ਜਿਲ੍ਹਾ ਨਵਾਂਸ਼ਹਿਰ ਦੇ 15 ਪਿੰਡਾਂ 25 ਹਜ਼ਾਰ ਲੋਕ ਕਰੋਨਾ ਕਰਕੇ ਪੂਰੀ ਦੁਨੀਆ ਨਾਲੋਂ ਟੁੱਟ ਗਏ ਹਨ। ਇੱਥੇ ਸੁੰਨਸਾਨ ਸੜਕਾਂ ਹਨ ਅਤੇ ਹਰੇਕ ਪਾਸੇ ਸਿਹਤ ਵਿਭਾਗ ਕਰਮਚਾਰੀ ਮਾਸਕ ਤੇ ਗਾਊਨ ਪਾ ਕੇ ਘੁੰਮਦੇ ਨਜ਼ਰ ਆਉਂਦੇ ਹਨ।
ਦਰਅਸਲ ਪੰਜਾਬ ਵਿੱਚ 33 ਮਾਮਲੇ ਪਾਜਿਟਿਵ ਆ ਚੁੱਕੇ ਹਨ ਅਤੇ ਇਹਨਾਂ ਵਿੱਚੋਂ 19 ਮਾਮਲੇ ਇਕੱਲੇ ਨਵਾਂਸ਼ਹਿਰ ਦੇ ਹਨ। ਇੱਥੇ ਦੇ ਪਠਲਾਵਾ ਦਾ ਵਸਨੀਕ ਬਲਦੇਵ ਸਿੰਘ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਸੀ ਜਿਸਤੋ ਅੱਗੇ ਇਹ ਵਾਇਰਸ 23 ਲੋਕਾਂ ਤੱਕ ਪਹੁੰਚ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਬਲਦੇਵ ਸਿੰਘ ਨੂੰ 94 ਲੋਕ ਤਾਂ ਸਿੱਧੇ ਹੀ ਮਿਲੇ ਸਨ। ਇੱਥੇ ਪੁਲੀਸ ਦੀ ਐਨੀ ਸਖਤੀ ਹੈ ਕਿ ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ , ਘਰ ਤੋਂ ਬਾਹਰ ਸਿਰਫ਼ ਉਹ ਹੀ ਜਾ ਰਿਹਾ ਜਿਸਨੂੰ ਸਿਹਤ ਵਿਭਾਗ ਦੀ ਟੀਮ ਬੁਲਾ ਰਹੀ ।
ਜਿਲ੍ਹੇ ਦੇ 15 ਪਿੰਡਾਂ ਦੇ ਬਾਹਰ ਪੁਲੀਸ ਤਾਇਨਾਤ ਹੈ ਅਤੇ ਸਿਰਫ਼ ਸਿਹਤ ਅਤੇ ਪੁਲੀਸ ਵਿਭਾਗ ਦੇ ਕਰਮਚਾਰੀ ਹੀ ਅੰਦਰ ਜਾ ਸਕਦੇ ਹਨ। ਇਸ ਤੋਂ ਬਿਨਾ ਹਰੇਕ ਨੂੰ ਪਿੰਡ ਦੀ ਹੱਦ ਤੋਂ ਵਾਪਸ ਮੋੜ ਦਿੱਤਾ ਜਾਂਦਾ ਹੈ। ਬੁੱਧਵਾਰ ਨੂੰ ਪਿੰਡ ਸੀਲ ਕਰਕੇ ਜਿਹੜੇ ਲੋਕ ਬਾਹਰ ਰਹਿ ਗਏ ਸਿਰਫ਼ ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ ਜਦਕਿ ਪਿੰਡਾਂ ਵਿੱਚ ਬਾਹਰ ਕੋਈ ਨਹੀਂ ਜਾ ਸਕਦਾ।
ਸਿਹਤ ਵਿਭਾਗ ਇਹਨਾ ਪਿੰਡਾਂ ਦੇ ਵਾਸੀਆਂ ਦੀ ਸਕਰੀਨਿੰਗ ਕਰ ਰਿਹਾ ਹੈ। ਸ਼ੱਕੀਆਂ ਦੇ ਸੈਂਪਲ ਲਏ ਜਾ ਰਹੇ । ਜਿਸਦੇ ਨਤੀਜੇ ਜਲਦੀ ਆਉਣ ਦੀ ਉਮੀਦ ਹੈ। ਜਿਸ ਮਗਰੋਂ ਹੀ ਤਹਿ ਹੋਵੇਗਾ ਕਿ ਪਿੰਡ ਵਾਸੀਆਂ ਨੂੰ ਬਾਹਰ ਜਾਣ ਦੀ ਛੂਟ ਮਿਲੇਗੀ ਜਾਂ ਨਹੀਂ।
ਪਿੰਡ ਪਠਲਾਵਾ ਦੇ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ‘ਚ ਆਉਣ ਵਾਲੇ ਬਾਹਰ ਦੇ 5 ਵਿਅਕਤੀ ਵੀ ਪਾਜਿ਼ਟਿਵ ਪਾਏ ਗਏ । ਉਹਨਾ ਕਰਕੇ ਵਾਇਰਸ ਜਲੰਧਰ ਅਤੇ ਹੁਸਿ਼ਆਰਪੁਰ ਤੱਕ ਪਹੁੰਚਿਆ। ਫਿਲੌਰ ( ਜਲੰਧਰ) ਵਿੱਚ ਮ੍ਰਿਤਕ ਦੇ ਰਿਸ਼ਤੇਦਾਰ ਦੇ ਤਿੰਨੇ ਮੈਂਬਰ ਪਾਜਿ਼ਟਿਵ ਆਏ ਹਨ। ਇਸ ਦੇ ਨਾਲ ਹੀ ਹੁਸਿ਼ਆਰਪੁਰ ਵਿੱਚ ਇੱਕ ਹੋਰ ਗ੍ਰੰਥੀ ਸਿੰਘ ਦਾ ਦੋਸਤ ਅਤੇ ਦੋਸਤ ਦਾ ਬੇਟਾ ਵੀ ਕਰੋਨਾ ਵਾਇਰਸ ਤੋਂ ਗ੍ਰਸਤ ਹੋਇਆ ਹੈ। ਇਸ ਤਰ੍ਹਾਂ ਇੱਕ ਵਿਅਕਤੀ ਤੋਂ ਤੁਰਿਆ ਕਰੋਨਾ ਵਾਇਰਸ 23 ਵਿਅਕਤੀ ਤੱਕ ਪਹੁੰਚ ਚੁੱਕਾ ਹੈ। ਇਸ ਚੇਨ ਨੂੰ ਤੋੜਨ ਲਈ 15 ਪਿੰਡ ਸੀਲ ਕੀਤੇ ਗਏ ਹਨ। ਇਹਨਾਂ ਵਿੱਚ ਲਧਾਣਾ ਉੱਚਾ, ਲਧਾਣਾ ਝਿੱਕਾ, ਮਾਹਿਲ ਗਹਿਲਾਂ , ਭੱਟੀ ਮਟਵਾਲੀ , ਬਾਹਲਾ ਆਦਿ ਸ਼ਾਮਿਲ ਹਨ।

Real Estate