ਭਾਰਤ- ਕਰੋਨਾ ਕਰਕੇ ਅੱਜ 3 ਹੋਰ ਮੌਤਾਂ

1063

ਦੇਸ਼ ਵਿੱਚ ਕਰੋਨਾ ਵਾਇਰਸ ਦਾ ਅਸਰ 25 ਰਾਜਾਂ ਵਿੱਚ ਪਹੁੰਚ ਚੁੱਕਾ ਹੈ। ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 650 ਨੂੰ ਪਾਰ ਕਰ ਗਿਆ ਹੈ। 16 ਦਿਨਾਂ ਵਿੱਚ 16 ਮਰੀਜ਼ਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਵੀਰਵਾਰ ਨੂੰ ਜੰਮੂ –ਕਸ਼ਮੀਰ ਦੇ ਸ੍ਰੀਨਗਰ ਵਿੱਚ 65 ਸਾਲ ਦੇ ਬਜੁਰਗ ਨੇ ਦਮ ਤੋੜ ਦਿੱਤਾ । ਜਦਕਿ ਮਹਾਰਾਸ਼ਟਰ ਦੇ ਮੁੰਬਈ ਵਿੱਚ 65 ਸਾਲ ਦੀ ਔਰਤ ਦੀ ਮੌਤ ਹੋਣ ਦੀ ਖ਼ਬਰ ਹੈ। ਭਾਵਨਗਰ (ਗੁਜਰਾਤ) ਵਿੱਚ 70 ਸਾਲ ਦੇ ਬਜੁਰਗ ਦੀ ਮੌਤ ਹੋਣ ਦੀ ਖ਼ਬਰ ਹੈ।
ਮਹਾਰਾਸ਼ਟਰ ਵਿੱਚ ਹੁਣ ਤੱਕ 4 ਮੌਤਾਂ ਹੋ ਚੁੱਕੀਆਂ ਹਨ ਅਤੇ ਸਾਰੇ ਮਾਮਲੇ ਮੁੰਬਈ ਦੇ ਹਨ।

Real Estate