ਪਾਕਿਸਤਾਨ- ਲੌਕਡਾਊਨ ਕੀਤਾ ਤਾਂ ਮੁਲਕ ਤਬਾਹ ਹੋ ਜਾਵੇਗਾ- ਇਮਰਾਨ

2793

ਪਾਕਿਸਤਾਨ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦਾ ਅੰਕੜਾ ਬੁੱਧਵਾਰ ਨੂੰ ਇੱਕ ਹਜ਼ਾਰ ਤੋਂ ਪਾਰ ਹੋ ਗਿਆ । ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ , ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਲਕ ਨੂੰ ਲਾਕਡਾਊਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਮਰਾਨ ਖਾਨ ਨੇ ਕਿਹਾ , ‘ ਪਾਕਿਸਤਾਨ ਵਰਗੇ ਦੇਸ਼ ਵਿੱਚ ਲਾਕਡਾਊਨ ਵਰਗੇ ਸਖ਼ਤ ਕਦਮ ਨਹੀਂ ਚੁੱਕੇ ਜਾ ਸਕਦੇ । ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ ।
ਪ੍ਰਧਾਨ ਮੰਤਰੀ ਨੇ ਸਾਂਸਦ ਮੈਂਬਰਾਂ ਨਾਲ ਮੀਟਿੰਗ ਮਗਰੋਂ ਕਿਹਾ , ‘ ਪਾਕਿਸਤਾਨ ਵਿੱਚ ਲੌਕਡਾਊਨ ਕਰਨਾ ਜਿ਼ਆਦਤੀ ਹੈ ਅਤੇ ਨਾਮੁਮਕਿਨ ਕੰਮ ਹੈ।। ਅਸੀ ਜਨਤਾ ਇਸਨੂੰ ਕਰਫਿਊ ਮੰਨੇਗੀ । ਮੰਨ ਲਵੋ ਅਸੀਂ ਲੌਕਡਾਊਨ ਕਰ ਵੀ ਦਿੰਦੇ ਹਾਂ ਤਾਂ ਇਸ ਨਾਲ ਮੁਲਕ ਤਬਾਹ ਹੋ ਜਾਵੇਗਾ। ਸਾਡੀ ਅਰਥ ਵਿਵਸਥਾ ਖਤਮ ਹੋ ਜਾਵੇਗੀ। ਜਰੂਰੀ ਸਮਾਨ ਦੀ ਕਿੱਲਤ ਇੱਕ ਦਿਨ ਵਿੱਚ ਹੀ ਦਿਸਣ ਲੱਗ ਜਾਵੇਗੀ।’
ਇਮਰਾਨ ਖਾਨ ਨੇ ਕਿਹਾ, ‘ ਗਿਲਗਿਤ ਬਾਲਿਟਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਨਹੀਂ ਹੈ। ਕਰਾਚੀ ਪੋਰਟ ਬੰਦ ਹੈ। ਸਾਰੀ ਤਰ੍ਹਾਂ ਦੀ ਦਿੱਕਤਾਂ ਆ ਰਹੀਆਂ ਹਨ। ਪਾਕਿਸਤਾਨ ਸਰਕਾਰ ਇਕੱਲੇ ਕੋਈ ਪਲਾਨ ਕਾਮਯਾਬ ਨਹੀਂ ਬਣਾ ਸਕਦੀ । ਰਾਜ ਸਰਕਾਰਾਂ ਸਹਿਯੋਗ ਨਹੀਂ ਕਰ ਰਹੀਆਂ । ਕਰੋਨਾ ਤੋਂ ਛੁਟਕਾਰਾ ਪਾਉਣ ਲਈ ਮੁਲਕ ਨੂੰ ਇੱਕਜੁੱਟ ਹੋਣਾ ਪਵੇਗਾ।’
ਪਾਕਿਸਤਾਨ ਲਈ ਵੱਡੀ ਸਮੱਸਿਆ ਇਹ ਵੀ ਹੈ ਕਿ ਵਿਦੇਸ਼ਾਂ ਵਿੱਚੋਂ ਸਾਮਾਨ ਆ ਨਹੀਂ ਰਿਹਾ ਅਤੇ ਭਾਰਤ ਨਾਲ ਸਬੰਧ ਲਗਭਗ ਖ਼ਤਮ ਹੋ ਚੁੱਕੇ ਹਨ।
ਸੂਬਾ ਸਿੰਧ ਵਿੱਚ ਹੁਣ ਕਰੋਨਾ ਦੇ 414 ਮਾਮਲੇ ਸਾਹਮਣੇ ਆ ਚੁੱਕੇ ਹਨ । ਇੱਥੇ ਮੀਡੀਆ ਦੇ ਦਬਾਅ ਕਾਰਨ ਸਰਕਾਰ ਨੇ ਮੰਗਲਵਾਰ ਨੂੰ ਲੌਕਡਾਊਨ ਕੀਤਾ ਸੀ । ਪੀਓਕੇ ਵਿੱਚ 84 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਵੀ ਲੌਕਡਾਊਨ ਕੀਤਾ ਗਿਆ ਪਰ ਦੋਵੇ ਥਾਵਾਂ ‘ਤੇ ਬੁਰੀ ਤਰ੍ਹਾਂ ਅਸਫਲ ਰਿਹਾ ।

Real Estate