ਨਿਊਜੀਲੈਂਡ – ਦੋ ਮਸਜਿਦਾਂ ‘ਤੇ ਹਮਲਾ ਕਰਨ ਵਾਲਾ 51 ਲੋਕਾਂ ਦੀ ਹੱਤਿਆ ਦਾ ਦੋਸ਼ੀ ਕਰਾਰ

2637

ਵੇਲਿੰਗਟਨ – ਨਿਊਜੀਲੈਂਡ ਦੇ ਕਰਾਈਸਟਚਰਚ ਵਿੱਚ ਦੋ ਮਸਜਿਦਾਂ ਅਲ-ਨੂਰ ਅਤੇ ਲਿਨਵੁੱਡ ਉਪਰ ਹਮਲਾ ਕਰਨੇ ਮੁਲਜਿ਼ਮ ਆਸਟਰੇਲੀਅਨ ਨਾਗਰਿਕ ਬ੍ਰੇਂਟਨ ਹੈਰੀਸਨ ਟੈਰੇਂਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸਨੂੰ 51 ਲੋਕਾਂ ਦੀ ਹੱਤਿਆ, 40 ਲੋਕਾਂ ਦੀ ਹੱਤਿਆ ਦੀ ਕੋਸਿ਼ਸ਼ ਅਤੇ ਅਤਿਵਾਦ ਫੈਲਾਉਣ ਦਾ ਦੋਸ਼ੀ ਠਹਿਰਾਇਆ ਗਿਆ। ਟੈਰੇਂਟ ਨੂੰ ਹਾਲੇ ਸਜ਼ਾ ਨਹੀਂ ਸੁਣਾਈ ਗਈ । ਪਿਛਲੇ ਸਾਲ ਉਸਨੇ ਹਮਲਾ ਕਰਕੇ 51 ਲੋਕਾਂ ਦੀ ਜਾਨ ਲਈ ਸੀ ਜਿਸ ਵਿੱਚ 8 ਭਾਰਤੀ ਵੀ ਸ਼ਾਮਿਲ ਸਨ।
15 ਮਾਰਚ 2019 ਨੂੰ 28 ਸਾਲ ਦੇ ਬ੍ਰੇਂਟਨ ਨੇ ਦੋ ਮਸਜਿਦਾਂ ਵਿੱਚ ਨਮਾਜ ਪੜ੍ਹ ਰਹੇ ਲੋਕਾਂ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆ ਸਨ। ਹਮਲੇ ਦੇ 21 ਮਿੰਟ ਬਾਅਦ ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ । ਹਤਿਆਰੇ ਨੇ ਇਸ ਸਮੂਹਿਕ ਕਤਲੇਆਮ ਨੂੰ ਆਪਣੇ ਫੇਸਬੁੱਕ ਤੋਂ ਲਾਈਵ ਵੀ ਕੀਤਾ ਸੀ ।
ਉਸਨੂੰ ਜਦੋਂ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਮੁਸਕਰਾ ਰਿਹਾ ਸੀ । ਕੁਝ ਦੇਰ ਬਾਅਦ ਉਸਨੇ ਮੀਡੀਆ ਸਾਮਹਣੇ ਵੀ ਹੱ ਸਕੇ ਸਭ ਕੁਝ ਠੀਕ ਹੋਣ ਦਾ ਇਸ਼ਾਰਾ ਕੀਤਾ ਸੀ । ਉਸਨੇ ਆਪਣੀ ਜ਼ਮਾਨਤ ਲਈ ਕੋਈ ਵੀ ਯਤਨ ਨਹੀਂ ਕੀਤਾ।

Real Estate