ਕਰੋਨਾ ਵਾਇਰਸ ਨਾਲ ਮਰਨ ਦਾ ਖਤਰਾ ਕਿੰਨਾ ?

2998

ਰਾਬਰਟ ਕਫ਼ / ਬੀਬੀਸੀ
ਬ੍ਰਿਤਾਨੀ ਸਰਕਾਰ ਦੇ ਵਿਗਿਆਨਕ ਸਲਾਹਕਾਰਾਂ ਦਾ ਮੰਨਣਾ ਹੈ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਮਰਨ ਦਾ ਖ਼ਤਰਾ ਸਿਰਫ 0.5 ਫੀਸਦੀ ਤੋਂ 1 ਫੀਸਦੀ ਦੇ ਹੀ ਵਿੱਚ ਹੈ।
ਕਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਮੌਤ ਦੀ ਦਰ ਬਹੁਤ ਘੱਟ ਹੈ। ਵਿਸ਼ਵ ਸਿਹਤ ਸੰਸਥਾ ਦੇ ਮੁਤਾਬਿਕ ਦੁਨੀਆ ਭਰ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਦਰ 4 ਫੀਸਦੀ ਹੈ । ਮਾਰਚ ਦੀ 23 ਤਾਰੀਖ ਤੱਕ ਬ੍ਰਿਟੇਨ ਵਿੱਚ ਇਹ ਦਰ 5 ਫੀਸਦੀ ਤੱਕ ਸੀ ਕਿਉਂਕਿ ਇਹਦੇ ਪ੍ਰਭਾਵ ਦੇ ਸਾਰੇ ਮਾਮਲਿਆਂ ਦੀ ਪੁਸ਼ਟੀ ਨਹੀਂ ਹੋਈ ਸੀ ।
ਕਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਦੀ ਸਥਿਤੀ ਵਿੱਚ ਕਿਸਦਾ ਟੈਸਟ ਹੁੰਦਾ ਅਤੇ ਕਿਸਦਾ ਨਹੀਂ , ਇਸ ਨੂੰ ਲੈ ਕੇ ਕਈ ਦੇਸ਼ਾਂ ਵਿੱਚ ਅਲੱਗ- ਅਲੱਗ ਮਾਪਦੰਡ ਹਨ। ਇਸ ਕਾਰਨ ਅਲੱਗ –ਅਲੱਗ ਦੇਸ਼ਾਂ ਵਿੱਚ ਕਰੋਨਾ ਦੇ ਮਾਮਲੇ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਭੰਬਲਭੂਸਾ ਪਾਉਂਦੇ ਹਨ।
ਨਾਲ ਹੀ ਮੌਤ ਦੀ ਦਰ ਵਿਅਕਤੀ ਦੀ ਉਮਰ, ਸਿਹਤ ਅਤੇ ਸਿਹਤ ਸੇਵਾਵਾਂ ਤੱਕ ਉਸਦੀ ਪਹੁੰਚ ਉਪਰ ਵੀ ਨਿਰਭਰ ਕਰਦੀਆਂ ਹਨ।
ਕਰੋਨਾ ਨਾਲ ਮੇਰੀ ਜਾਨ ਨੂੰ ਕਿੰਨਾ ਖ਼ਤਰਾ ਹੈ ? ਜਾਣਕਾਰਾਂ ਦਾ ਕਹਿਣਾ ਕਿ ਕਰੋਨਾ ਕਾਰਨ ਉਹਨਾਂ ਲੋਕਾਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ ਜਿਹੜੇ ਬੁੱਢੇ ਹਨ ਅਤੇ ਜਿੰਨ੍ਹਾਂ ਨੂੰ ਪਹਿਲਾਂ ਹੀ ਹੋਰ ਬਿਮਾਰੀਆਂ ਨੇ ਘੇਰਿਆ ਹੋਇਆ।
ਲੰਦਨ ਦੇ ਇੰਮਪੀਰੀਅਲ ਕਾਲਜ ਦੇ ਤਾਜ਼ਾ ਅਧਿਐਨ ਮੁਤਾਬਿਕ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਔਸਤ ਮੌਤ ਦਰ 10 ਗੁਣਾ ਵੱਧ ਮੰਨੀ ਜਾਂਦੀ ਹੈ ਜਦਕਿ 40 ਤੋਂ ਘੱਟ ਉਮਰ ਵਾਲਿਆਂ ਲਈ ਇਹ ਬਹੁਤ ਘੱਟ ਹੈ।
ਬ੍ਰਿਟੇਨ ਸਰਕਾਰ ਦੇ ਮੁੱਖ ਇਲਾਜ ਸਲਾਹਕਾਰ , ਪ੍ਰੋ; ਕ੍ਰਿਸ ਵਹਿਟੀ ਕਹਿੰਦੇ ਹਨ ਕਿ ਬੇਸ਼ੱਕ ਬੁੱਢਿਆਂ ਦੇ ਲਈ ਇਹ ਦਰ ਅਧਿਕ ਹੈ, ‘ ਪਰ ਜਿ਼ਆਦਾਤਰ ਬੁੱਢਿਆਂ ਵਿੱਚ ਇਹ ਮਾਮੂਲੀ ਜਾਂ ਮੱਧ ਲੱਛਣਾਂ ਵਾਲੀ ਬਿਮਾਰੀ ਦਾ ਕਾਰਨ ਬਣਦਾ ਹੈ।’
ਉਹ ਚੇਤਾਵਨੀ ਦਿੰਦੇ ਹਨ ਕਿ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਇਸ ਪ੍ਰਭਾਵ ਨਾਲ ਨੌਜਵਾਨਾਂ ਨੂੰ ਖ਼ਤਰਾ ਘੱਟ ਹੈ ਕਈ ਨੌਜਵਾਨ ਵੀ ਇਸ ਵਾਇਰਸ ਕਾਰਨ ਆਈਸੀਯੂ ਵਿੱਚ ਪਹੁੰਚ ਚੁੱਕੇ ਹਨ।
ਉਹ ਕਹਿੰਦੇ ਹਨ ਕਿ ਕਰੋਨਾ ਦੇ ਖ਼ਤਰੇ ਨੂੰ ਸਿੱਧੇ ਤੌਰ ‘ਤੇ ਉਮਰ ਨਾਲ ਜੋੜ ਕੇ ਦੇਖਣਾ ਸਹੀ ਨਹੀਂ ਹੈ।
ਪਹਿਲੀ ਵਾਰ ਚੀਨ ਵਿੱਚ ਕਰੋਨਾ ਵਾਇਰਸ ਤੋਂ ਪੀੜਤ 44 ਹਜ਼ਾਰ ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਵਿੱਚ ਪਾਇਆ ਗਿਆ ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸੂਗਰ, ਹਾਈ ਬਲੱਡ ਪ੍ਰੈਸ਼ਰ , ਦਿਲ ਜਾਂ ਸਾਹ ਦੀ ਬਿਮਾਰੀ ਸੀ , ਉਹਨਾਂ ਦੀ ਮੌਤ ਦਰ ਘੱਟੋ –ਘੱਟ 5 ਗੁਣਾ ਵੱਧ ਸੀ ।
ਇਹ ਹੀ ਸਾਰੇ ਕਾਰਕ ਹੀ ਇਨਸਾਨ ਦੇ ਸਰੀਰ ਵਿੱਚ ਕੰਮ ਕਰਦੇ ਹਨ। ਹੁਣ ਤੱਕ ਸਾਡੇ ਲੋਕ ਜਾਣਕਾਰੀ ਨਹੀਂ ਕਿ ਦੁਨੀਆ ਦੇ ਅਲੱਗ –ਅਲੱਗ ਹਿੱਸਿਆ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਲੋਕਾਂ ਵਿੱਚ ਇਸ ਵਾਇਰਸ ਕਾਰਨ ਇਸ ਤਰ੍ਹਾਂ ਦਾ ਖ਼ਤਰਾ ਹੈ।
ਵਾਇਰਸ ਦੇ ਜਿ਼ਆਦਾਤਰ ਮਾਮਲਿਆਂ ਵਿੱਚ ਵਿਅਕਤੀ ਵਿੱਚ ਮਾਮੂਲੀ ਲੱਛਣ ਦੇਖਣ ਨੂੰ ਮਿਲਦੇ ਹਨ ਅਤੇ ਇਸਦੇ ਕਾਰਨ ਉਹ ਡਾਕਟਰਾਂ ਦੇ ਕੋਲ ਨਹੀਂ ਜਾਂਦੇ , ਅਜਿਹੇ ਵਿੱਚ ਸਪੱਸ਼ਟ ਕਿਹਾ ਜਾ ਸਕਦਾ ਹੈ ਕਿ ਇਨਫੈਕਸ਼ਨ ਦੇ ਜਿ਼ਆਦਾਤਰ ਮਾਮਲੇ ਦਰਜ ਨਹੀਂ ਹੋ ਪਾਉਂਦੇ ।
ਇਸ ਸਾਲ ਮਾਰਚ 17 ਨੂੰ ਬ੍ਰਿਟੇਨ ਦੇ ਮੁੱਖ ਵਿਗਿਆਨੀ ਸਲਾਹਕਾਰ ਸਰ ਪੈਟ੍ਰਿਕ ਵਾਲੇਂਸ ਨੇ ਅੰਦਾਜ਼ਾ ਲਗਾਇਆ ਕਿ ਦੇਸ਼ ਵਿੱਚ ਕਰੋਨਾ ਦੇ ਲਗਭਗ 55 ਹਜ਼ਾਰ ਮਾਮਲੇ ਹੋ ਸਕਦੇ ਹਨ, ਹਾਲਾਂਕਿ ਹੁਣ ਤੱਕ ਸਿਰਫ਼ 2000 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਕਰੋਨਾ ਕਾਰਨ ਹੋਈਆਂ ਮੌਤਾਂ ਨੂੰ ਜੇ 2,000 ਦੇ ਹਿਸਾਬ ਨਾਲ ਵੰਡ ਕੇ ਅੰਕੜਾ ਪ੍ਰਾਪਤ ਕਰੋਗੇ ਤਾਂ ਉਹ ਕਿਤੇ ਜਿ਼ਆਦਾ ਵੱਧ ਹੋਵੇਗਾ ਜਦੋਂ ਤੁਸੀ 50 ਹਜ਼ਾਰ ਮਰੀਜ਼ਾਂ ਦੇ ਅੰਕੜੇ ਨਾਲ ਮੌਤਾਂ ਦੀ ਵੰਡ ਕਰੋਗੇ।
ਵਿਸ਼ਵ ਸਿਹਤ ਸੰਸਥਾ ਦੇ ਮੁਤਾਬਿਕ ਬ੍ਰਿਟੇਨ ਵਿੱਚ ਹੁਣ ਤੱਕ ਕਰੋਨਾ ਦੇ 6600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇੱਥੇ ਹੁਣ ਤੱਕ 335 ਮੌਤਾਂ ਹੋ ਚੁੱਕੀਆਂ ਹਨ।
ਇੰਮਪੀਰੀਅਲ ਕਾਲਜ ਵੱਲੋਂ ਜਾਰੀ ਖੋਜ਼ ਵਿੱਚ ਕਿਹਾ ਗਿਆ ਕਿ ਮਾਮੂਲੀ ਤੋਂ ਮਾਮੂਲੀ ਲੱਛਣਾਂ ਨੂੰ ਪਹਿਚਾਣਨ ਵਿੱਚ ਅਲੱਗ- ਅਲੱਗ ਦੇਸਾਂ ਦੀ ਆਪਣੀ –ਆਪਣੀ ਕਾਬਲੀਅਤ ਹੋ ਸਕਦੀ ਹੈ।
ਵਾਇਰਸ ਦੇ ਟੈਸਟ ਲਈ ਕੀਤੇ ਗਏ ਅਲੱਗ –ਅਲੱਗ ਟੈਸਟ ,ਅੱਡ –ਅੱਡ ਦੇਸ਼ਾਂ ਵਿੱਚ ਅੱਡ –ਅੱਡ ਸਮਰੱਥਾ ਨੂੰ ਦਰਸਾਉਂਦੇ ਹਨ।

Real Estate