ਤੇਲੰਗਾਨਾ- ਜੇ ਲੌਕ ਡਾਊਨ ਦਾ ਹੁਕਮ ਨਾ ਮੰਨਿਆ ਤਾਂ ਦੇਖਦੇ ਹੀ ਗੋਲੀ ਮਾਰਨ ਦੀ ਆਗਿਆ ਵੀ ਦੇਣੀ ਪੈ ਸਕਦੀ – ਮੁੱਖ ਮੰਤਰੀੇ

851

ਦੇਸ਼ ਦੇ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਰੋਨਾ ਦੀ ਲਪੇਟ ਵਿੱਚ ਹਨ। ਅੱਜ ਕਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ 567 ਹੋ ਗਿਆ ਹੈ , ਹੁਣ ਤੱਕ 11 ਮੌਤਾਂ ਹੋ ਚੁੱਕੀਆਂ ਹਨ। ਮੰਗਲਵਾਰ ਅੱਧੀ ਰਾਤ ਤੋਂ ਅਗਲੇ 21 ਦਿਨਾਂ ਲਈ ਸਾਰੇ ਰਾਜਾਂ ਵਿੱਚ ਲੌਕਡਾਊਨ ਰਹੇਗਾ । ਇਸ ਦੌਰਾਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵ ਨੇ ਕਿਹਾ ਕਿ ਲੋਕ ਡੌਨਡਾਊਨ ਦੀ ਉਲੰਘਣਾ ਨਾ ਕਰਨ । ਅਮਰੀਕਾ ਨੂੰ ਇਸਦੇ ਲਈ ਫੌਜ ਬੁਲਾਉਣੀ ਪਈ ਸੀ , ਜੇ ਸਾਡੇ ਇੱਥੇ ਹਾਲਾਤ ਕਾਬੂ ਵਿੱਚ ਨਾ ਆਏ ਤਾਂ ਨਿਯਮ ਤੋੜਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਵੀ ਦੇਣੇ ਪੈ ਸਕਦੇ ਹਨ ।
ਲੌਕਡਾਊਨ ਅਤੇ ਕਰਫਿਊ ਲਾਗੂ ਕਰਾਉਣ ਲਈ ਪੁਲੀਸ ਮੁਸਤੈਦ ਹੈ। ਗ੍ਰਹਿ ਮੰਤਰਾਲੇ ਦੇ ਮੁਤਾਬਿਕ ਲੌਕਡਾਊਨ ਦਾ ਨਿਯਮ ਤੋੜਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਵਿੱਚ ਇੱਕ ਤੋਂ ਦੋ ਸਾਲ ਦੀ ਜੇਲ੍ਹ ਤੋਂ ਬਿਨਾ ਕੁਝ ਮਾਮਲਿਆਂ ‘ਚ ਜੁਰਮਾਨੇ ਦਾ ਵੀ ਪ੍ਰਵਾਧਾਨ ਹੈ।

Real Estate