ਟੈੱਸ ਹੋਲੀਡੇ – ਮੋਟਾਪੇ ਨੇ ਬਣਾਇਆ ਮਾਡਲ

2151

ਮੈਂ ਮੋਟੀ ਹਾਂ, ਲੋਕ ਮੈਨੂੰ ਪਲੱਸ ਸਾਈਜ ਕਹਿੰਦੇ ਹਨ। ਮੈਨੂੰ ਇਸ ‘ਤੇ ਗਰਵ ਹੈ । ਮੇਰਾ ਡਾਈਟਿੰਗ ਕਰਨ ਦਾ ਕੋਈ ਇਰਾਦਾ ਨਹੀਂ । ਅਮਕੀਰਨ ਮਾਡਲ ਟੈੱਸ ਹੌਲੀਡੇ ਜਿ਼ਆਦਾਤਰ ਇੰਟਰਵਿਊ ਵਿੱਚ ਆਪਣੀ ਜਾਣ- ਪਛਾਣ ਇਸੇ ਲਾਈਨ ਨਾਲ ਕਰਵਾਉਂਦੀ ਹੈ।ਉਹ ਕਹਿੰਦੀ ਹੈ , ਜਿਸ ਵਜ਼ਨ ਕਾਰਨ ਮੈਨੂੰ ਪਹਿਚਾਣ ਮਿਲੀ ਮੇਰੇ ਲਈ ਇਹੀ ਅਚੀਵਮੈਂਟ ਹੈ। ਪਲੱਸ ਸਾਈਜ ਕਰਕੇ ਹੀ ਮੈਨੂੰ ਮਾਡਲਿੰਗ ਦੇ ਆਫਰ ਮਿਲ ਰਹੇ ਹਨ। ਫੋਟੋ ਸੂਟ ਦੇ ਲਈ ਲੰਦਨ, ਨਿਊਯਾਰਕ ਅਤੇ ਦੂਜੇ ਸ਼ਹਿਰਾਂ ਵਿੱਚ ਘੁੰਮ ਰਹੀ ਹਾਂ। ਲਾਈਫ ਨੂੰ ਇਨਜੌਏ ਕਰਦੀ ਹਾਂ। 138 ਕਿਲੋ ਗ੍ਰਾਮ ਵਜ਼ੀਨ ਟੈੱਸ ਕਹਿੰਦੀ ਹੈ , ਜੋ ਮਾਡਲ ਪਲੱਸ ਸਾਈਜ ਹੈ, ਉਹਨਾਂ ਨੂੰ ਸ਼ਰਮਾਉਣ ਜਾਂ ਘਬਰਾਉਣ ਦੀ ਜਰੂਰਤ ਨਹੀਂ ਹੈ, ਬਲਕਿ ਉਹਨਾਂ ਨੂੰ ਗਰਵ ਕਰਨਾ ਚਾਹੀਦਾ ।
ਟੈੱਸ ਦਾ ਜਨਮ ਮਿਸਸਿਪੀ ਵਿੱਚ ਹੋਇਆ। ਬਚਪਨ ਵਿੱਚ ਮਾਤਾ- ਪਿਤਾ ਅਲੱਗ ਹੋ ਗਏ। ਇੱਕ ਦਿਨ ਗੁੱਸੇ ‘ਚ ਪਿਤਾ ਨੇ ਮਾਂ ਨੂੰ ਗੋਲੀ ਮਾਰੀ ਅਤੇ ਉਹ ਹਮੇਸਾ ਦੇ ਲਈ ਪੈਰਾਲਾਈਜਡ ਹੋ ਗਈ । 5 ਸਾਲ ਦੀ ਉਮਰ ਵਿੱਚ ਟੈੱਸ ਅਤੇ ਉਸਦੇ ਭਾਈ ਦੀ ਪਰਵਰਿਸ਼ ਦਾਦਾ- ਦਾਦੀ ਕੋਲ ਹੋਈ । 5ਵੀਂ ਜਮਾਤ ‘ਚ ਪੜ੍ਹਦੀ ਤਾਂ ਜਿ਼ਆਦਾ ਭਾਰ ਅਤੇ ਪੀਲੀ ਚਮੜੀ ਕਾਰਨ ਬੱਚਿਆਂ ਨੇ ਮਜ਼ਾਕ ੳੇੁਡਾਉਣਾ ਸੁਰੂ ਕੀਤਾ । ਵੱਧਦੀ ਦੀ ਉਮਰ ਨਾਲ ਪੈਸਿਆਂ ਦੀ ਤੰਗੀ ਵਧੀ । ਜਦੋਂ 17 ਸਾਲ ਦੀ ਹੋਈ ਤਾਂ ਮੌਤ ਦੀ ਧਮਕੀ ਮਿਲੀ । ਉਸਨੇ 11ਵੀਂ ਜਮਾਤ ‘ਚ ਸਕੂਲ ਛੱਡ ਦਿੱਤਾ ।
ਵਜ਼ਨ ਨੂੰ ਲੈ ਕੇ ਕਈ ਵਾਰ ਉਸਨੇ ਪਿਤਾ ਨੇ ਬਹੁਤ ਗਲਤ ਗੱਲਾਂ ਕਹੀਆਂ ਪਰ ਮਾਂ ਨੇ ਹਮੇਸ਼ਾ ਸਾਥ ਦਿੱਤਾ। ਮਾਂ ਚਾਹੁੰਦੀ ਸੀ ਟੈੱਸ ਮਾਡਲ ਬਣੇ । ਪਰ ਜਦੋਂ ਗਲੈਮਰ ਦੀ ਦੁਨੀਆ ਵਿੱਚ ਸੁਰੂਆਤ ਕੀਤੀ ਤਾਂ ਪਲੱਸ ਸਾਈਜ਼ ਮਾਡਲ ‘ਤੇ ਤੌਰ ਹੋਈ ਪਰ ਬਤੌਰ ਮੇਕਅੱਪ ਆਰਟਿਸਟ ਵੀ ਕੰਮ ਕੀਤਾ । 2015 ਵਿੱਚ ਨਿੱਕ ਹਾਲੀਡੇ ਨਾਲ ਵਿਆਹ ਹੋਇਆ ਅਤੇ ਬੱਚੇ ਦੀ ਡਿਲੀਵਰੀ ਲਈ ਮਿਸੀਸਿਪੀ ਪਹੁੰਚੀ । ਕੁਝ ਸਮਾਂ ਉੱਥੇ ਰਹਿ ਕੇ ਉਹ ਵਾਪਸ ਲਾਸ –ਏਜਲਸ ਆ ਗਈ । ਇਹ ਸਮਾਂ ਜਿੰਦਗੀ ਲਈ ਟਰਨਿੰਗ ਪੁਆਇੰਟ ਸੀ । ਉਸਨੂੰ ਟੀਵੀ ਸੀਰੀਜ ‘ਹੈਵੀ’ ਵਿੱਚ ਕੰਮ ਮਿਲਿਆ ਅਤੇ ਦੇਖਦੇ ਹੀ ਦੇਖਦੇ ਉਹ ਟੀਵੀ ਜਗਤੀ ਦੀ ਨਾਂਮੀ ਸਖਸ਼ੀਅਤ ਬਣੀ । ਡੇਂਟਿਸਟ ਕਲੀਨਿਕ ਵਿੱਚ ਆਪਣੀ ਪਾਰਟ ਟਾਈਮ ਨੌਕਰੀ ਛੱਡ ਕੇ ਫੁਲਟਾਈਮ ਮਾਡਲਿੰਗ ਨੂੰ ਕਰੀਅਰ ਬਣਾਇਆ।
ਉਹ ਦੱਸਦੀ ਹੈ , ‘ਮੈਂ ਬਚਪਨ ਵਿੱਚ ਮਾਡਲਿੰਗ ਨੂੰ ਲੈ ਕੇ ਲੋਕਾਂ ਦੇ ਤਾਅਨੇ ਸਹਾਰੇ। ਸੈਂਕੜੇ ਵਾਰ ਰਿਜੈਕਟ ਹੋਈ । ਪਰ ਹਾਰ ਨਹੀਂ ਮੰਨੀ । ਮੈਂ ਖੁਦ ਨੂੰ ਬਾਡੀ ਪਾਜਿਟਿਵ ਐਕਟੀਵਿਸਟ ਕਹਿੰਦੀ ਹਾਂ। 2013 ਵਿੱਚ ਮੈਂ ਬਾਡੀ ਸ਼ੇਮਿੰਗ ਨਾਲ ਜੂਝ ਰਹੀਆਂ ਔਰਤਾਂ ਵਿੱਚ ਜੋਸ਼ ਭਰਨ ਲਈ ਇੰਸਟਾਗ੍ਰਾਮ ਉਪਰ #effyourbeautystandards ਨਾਂਮ ਦੀ ਇੱਕ ਮੁਹਿੰਮ ਦੀ ਸੁਰੂਆਤ ਕੀਤੀ ਸੀ । ਜਿਸਦਾ ਟੀਚਾ ਦੁਨੀਆ ਭਰ ਵਿੱਚ ਇਹ ਸੰਦੇਸ਼ ਦੇਣਾ ਸੀ ਕਿ ਔਰਤਾਂ ਜੋ ਚਾਹੇ ਪਹਿਨ ਸਕਦੀਆਂ ਹਨ , ਇਸ ਵਿੱਚ ਉਹਨਾਂ ਦਾ ਭਾਰ ਅੜਿੱਕਾ ਨਹੀਂ ਬਣਦਾ । ਇਹ ਸੁਨੇਹਾ ਦੁਨੀਆ ਵਿੱਚ ਭੇਜਣ ਲਈ 6 ਟੀਮਾਂ ਬਣਾਈਆਂ ਗਈਆਂ । ਜਿਸਦੇ ਨਤੀਜੇ ਬਹੁਤ ਸਾਰਥਿਕ ਨਿਕਲੇ।

Real Estate