ਗੁਰੂਘਰ ‘ਤੇ ਅਤਿਵਾਦੀ ਹਮਲਾ-11 ਮੌਤਾਂ

2549

ਫ਼ਗਾਨਿਸਤਾਨ- ਪੁਰਾਣੇ ਕਾਬੁਲ ਸ਼ਹਿਰ ਦੇ ਇਲਾਕੇ ‘ਚ ਸਥਿਤ ਇੱਕ ਗੁਰਦੁਆਰੇ ਉਪਰ ਅਤਿਵਾਦੀ ਹਮਲਾ ਹੋਣ ਦਾ ਸਮਾਚਾਰ ਹੈ। ਪਤਾ ਲੱਗਿਆ ਕਿ ਹਮਲਾਵਰਾਂ ਨੇ ਸ਼ਰਧਾਲੂਆਂ ਨੂੰ ਬੰਦੀ ਵੀ ਬਣਾ ਹੋਇਆ , ਪ੍ਰੰਤੂ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਅਫ਼ਗਾਨਿਸਤਾਨ ਦੀਆਂ ਸਪੈਸ਼ਲ ਫੋਰਸਿਜ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ।
ਅਫ਼ਗਾਨਿਸਤਾਨ ‘ਚ ਸਿੱਖ ਮੈਂਬਰ ਪਾਰਲੀਮੈਂਟ ਅਨਾਰਕਲੀ ਕੌਰ ਨੇ ਦੱਸਿਆ ਕਿ ਲੋਕ ਅੰਦਰ ਲੁਕੇ ਹੋਏ ਅਤੇ ਉਹਨਾਂ ਨੇ ਫੋਨ ਵੀ ਬੰਦ ਕਰ ਲਈ ਹੈ ।
ਉਹਨਾਂ ਕਿਹਾ, ‘ਮੈਨੂੰ ਫਿਕਰ ਹੈ ਅੰਦਰ 150 ਦੇ ਕਰੀਬ ਲੋਕ ਫਸੇ ਹੋਏ ਹਨ। ਕੁਝ ਪਰਿਵਾਰ ਇੱਥੇ ਰਹਿੰਦੇ ਹਨ ਅਤੇ ਉਹ ਪਾਠ ਕਰਨ ਲਈ ਇਕੱਠੇ ਹੁੰਦੇ ਹਨ।’

ਅਫ਼ਗ਼ਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਇੱਕ ਸਿੱਖ ਸਾਥੀ ਦੀ ਕਾੱਲ ਆਈ ਹੈ ਤੇ ਉਨ੍ਹਾਂ ਹੀ ਇਸ ਹਮਲੇ ਬਾਰੇ ਜਾਣਕਾਰੀ ਦਿੱਤਾ ਹੈ। ਪੁਲਿਸ ਹੁਣ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਗੋਲੀਆਂ ਚਲਾ ਰਹੀ ਹੈ।
ਕਿਸੇ ਅੱਤਵਾਦੀ ਜੱਥੇਬੰਦੀ ਨੇ ਹਾਲੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਟਵੀਟ ਕਰ ਕੇ ਦੱਸਿਆ ਕਿ ਇਸ ਹਮਲੇ ਪਿੱਛੇ ਤਾਲਿਬਾਨ ਦਾ ਹੱਥ ਨਹੀਂ ਹੈ।
ਹੁਣ ਤੱਕ ਇਸ ਹਮਲੇ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ , ਪਰ ਮ੍ਰਿਤਕ ਕੌਣ ਹਨ ਇਹ ਪਤਾ ਨਹੀਂ ਲੱਗ ਸਕਿਆ।

Real Estate