ਖੁਸ਼ਖ਼ਬਰੀ – ਭਾਰਤ – ਦੇਸ਼ ਵਿੱਚ 42 ਲੋਕ ਪੂਰੀ ਤਰ੍ਹਾਂ ਸਿਹਤਯਾਬ ਹੋਏ

2311

ਦੁਨੀਆ ਵਿੱਚ ਜਿੱਥੇ ਕਰੋਨਾ ਦਾ ਕਹਿਰ ਹੈ , ਉੱਥੇ ਇਸ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਵੱਡਾ ਅੰਕੜਾ ਵੀ ਸਾਹਮਣੇ ਹੈ । ਹੁਣ ਤੱਕ ਇੱਕ ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਪਹਿਲੇ ਕਰੋਨਾ ਪਾਜਿਟਿਵ ਪਾਏ ਗਏ ਦੋਵੇ ਕੇਸ ਠੀਕ ਹੋ ਗਏ ਹਨ । ਉਹਨਾਂ ਨੂੰ ਦੋ ਹਫ਼ਤੇ ਪਹਿਲਾਂ ਪ੍ਰਭਾਵਿਤ ਪਾਇਆ ਗਿਆ ਸੀ । ਮੰਗਲਵਾਰ ਨੂੰ ਦੋਵਾਂ ਦੀ ਰਿਪਰੋਟ ਨੈਗੇਟਿਵ ਆਈ ਹੈ। ਬੁੱਧਵਾਰ ਸਵੇਰ ਤੱਕ ਦੋਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਨਾਲ ਹੀ ਪੂਰੇ ਦੇਸ਼ ਵਿੱਚੋਂ ਹੁਣ ਤੱਕ 42 ਲੋਕ ਠੀਕ ਹੋ ਚੁੱਕੇ ਹਨ। ਜਦਕਿ 469 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਕੱਲ੍ਹ ਪੰਜਾਬ ਦੇ ਸਿਹਤ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 26 ਮਰੀਜ਼ ਕਰੋਨਾ ਤੋਂ ਪੀੜਤ ਹਨ ਪਰੰਤੂ ਹਾਲੇ ਤੱਕ ਕਿਸੇ ਵੀ ਹਾਲਤ ਬਹੁਤ ਜਿ਼ਆਦਾ ਗੰਭੀਰ ਨਹੀਂ ।

Real Estate