ਕਰੋਨਾ ਨਾਲ ਮੌਤਾਂ ਪਿੱਛੇ ਇੱਕ ਪੱਖ ਇਹ ਵੀ – ਭਾਰਤ ਵਿੱਚ 11 ਮ੍ਰਿਤਕਾਂ ਵਿੱਚ 8 ਪਹਿਲਾਂ ਹੀ ਸੂਗਰ ਦੇ ਮਰੀਜ਼ ਸਨ

2321

ਦੁਨੀਆ ਵਾਂਗੂੰ ਭਾਰਤ ਵਿੱਚ ਵੀ ਕਰੋਨਾ ਵਾਇਰਸ ਦਾ ਪ੍ਰਭਾਵ ਗੰਭੀਰ ਰੂਪ ਧਾਰਨ ਕਰ ਰਿਹਾ ਹੈ ਅਤੇ ਇੱਥੇ ਪੀੜਤਾਂ ਦਾ ਅੰਕੜਾ 500 ਨੂੰ ਪਾਰ ਗਿਆ ਹੈ। 15 ਦਿਨਾਂ ਵਿੱਚ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੁੱਧਵਾਰ ਸਵੇਰੇ ਮੁਦਰਈ ਵਿੱਚ 54 ਸਾਲਾ ਕਰੋਨਾ ਪ੍ਰਭਾਵਿਤ ਮਰੀਜ਼ ਦੀ ਮੌਤ ਹੋ ਗਈ । ਤਾਮਿਲਨਾਡੂ ਦੇ ਸਿਹਤ ਮੰਤਰੀ ਸੀ ਵਿਜੇ ਭਾਸਕਰ ਨੇ ਦੱਸਿਆ ਕਿ ਮਰੀਜ਼ ਲੰਬੇ ਸਮੇਂ ਤੋਂ ਸੂਗਰ ਅਤੇ ਬਲੱਡਪ੍ਰੈਸ਼ਰ ਦਾ ਮਰੀਜ਼ ਸਨ। ਵੈਸੇ ਕਰੋਨਾ ਨਾਲ ਇਹ ਤਾਮਿਲਨਾਡੂ ‘ਚ ਪਹਿਲੀ ਮੌਤ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਇੱਕ ਮੌਤ ਹੋਈ ਸੀ। 63 ਸਾਲ ਦੇ ਬਜੁਰਗ ਦੀ ਰਿਪੋਰਟ ਵਿੱਚ ਕਰੋਨਾ ਪਾਜਿਟਿਵ ਆਈ ਸੀ । ਉਸਨੂੰ ਪਹਿਲਾਂ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ । ਹੁਣ ਤੱਕ 11 ਲੋਕਾਂ ਦੀ ਜਾਨ ਗਈ ਹੈ, ਇਹਨਾਂ ਵਿੱਚੋਂ 8 ਮਰੀਜ਼ਾਂ ਨੂੰ ਸੂਗਰ ਜਾਂ ਬਲੱਡ ਪ੍ਰੈਸ਼ਰ ਸੀ ।
10 ਮਾਰਚ ਨੂੰ ਕੁਲਬੁਰਗੀ (ਕਰਨਾਟਕ) ਵਿੱਚ 75 ਸਾਲ ਦੇ ਵਿਅਕਤੀ ਦੀ ਮੌਤ ਹੋਈ ਉਹ ਸੂਗਰ ਦਾ ਮਰੀਜ਼ ਸੀ ।
13 ਮਾਰਚ ਨੂੰ ਦਿੱਲੀ ਵਿੱਚ 68 ਸਾਲ ਦੇ ਵਿਅਕਤੀ ਦੀ ਮੌਤ ਹੋਈ ਉਸਨੂੰ ਵੀ ਸੂਗਰ ਸੀ ।
17 ਮਾਰਚ ਨੂੰ ਮੁੰਬਈ ਵਿੱਚ 64 ਦੇ ਵਿਅਕਤੀ ਦੀ ਮੌਤ ਹੁੰਦੀ ਹੈ, ਉਹ ਸੂਗਰ ਪੀੜਤ ਸੀ ।
18 ਮਾਰਚ ਨੂੰ ਪੰਜਾਬ ਦੇ ਨਵਾਸ਼ਹਿਰ ਦਾ 70 ਸਾਲ ਦਾ ਵਿਅਕਤੀ ਆਖਰੀ ਸਾਹ ਲੈਂਦਾ ਉਹ ਵੀ ਪਹਿਲਾਂ ਸੂਗਰ ਤੋਂ ਪ੍ਰਭਾਵਿਤ ਸੀ ।
21 ਮਾਰਚ ਨੂੰ ਮੁੰਬਈ ਵਿੱਚ 63 ਦੇ ਵਿਅਕਤੀ ਦੀ ਮੌਤ ਹੋਈ , ਉਹ ਵੀ ਸੂਗਰ ਪੀੜਤ ਸੀ ।
21 ਮਾਰਚ ਨੂੰ ਹੀ ਬਿਹਾਰ ਵਿੱਚ 38 ਸਾਲ ਦੇ ਵਿਅਕਤੀ ਦੀ ਮੌਤ ਹੋਈ , ਉਹ ਕਿਡਨੀ ਦੀ ਸਮੱਸਿਆ ਤੋਂ ਪੀੜਤ ਦੱਸਿਆ ਗਿਆ।
24 ਮਾਰਚ ਨੂੰ ਮੁੰਬਈ 63 ਸਾਲ ਦੇ ਵਿਅਕਤੀ ਦੀ ਮੌਤ ਖ਼ਬਰ ਨਾਲ ਪਤਾ ਲੱਗਦਾ ਕਿ ਉਹ ਵੀ ਸੂਗਰ ਦਾ ਮਰੀਜ਼ ਸੀ ।
25 ਮਾਰਚ ਨੂੰ ਮੁਦਰਈ ਵਿੱਚ ਮਰਨ ਵਾਲਾ 54 ਸਾਲ ਵਿਅਕਤੀ ਵੀ ਸੂਗਰ ਤੋਂ ਪੀੜਤ ਸੀ ।
ਅੰਕੜਾ ਦੱਸਦੇ ਹਨ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਨੂੰ ਕਰੋਨਾ ਆਪਣੀ ਲਪੇਟ ਵਿੱਚ ਜਲਦੀ ਲੈਂਦਾ ਹੈ।
ਹੁਣ ਤੱਕ ਦੇਸ਼ ਵਿੱਚ 50 ਸਾਲ ਤੋਂ ਘੱਟ ਉਮਰ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਿਹੜਾ ਬਿਹਾਰ ਦਾ ਰਹਿਣ ਵਾਲਾ ਸੀ । ਜਿਸਦੀ ਉਮਰ 38 ਸਾਲ ਸੀ ਅਤੇ ਉਹ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ।

Real Estate