ਭਾਰਤ ‘ਚ ਕਰੋਨਾ – 2 ਦਿਨ ‘ਚ 5 ਮੌਤਾਂ, ਮਰੀਜ਼ਾਂ ਦੀ ਗਿਣਤੀ 450 ਨੂੰ ਪਾਰ

1045

ਭਾਰਤ ਵਿੱਚ ਕਰੋਨਾ ਵਾਇਰਸ ਦੇ ਖਤਰੇ ਨਾਲ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਥੇ ਪੀੜਤਾਂ ਦਾ ਅੰਕੜਾ 450 ਨੂੰ ਪਾਰ ਗਿਆ ਹੈ। ਦੋ ਦਿਨ ਵਿੱਚ 5 ਮੌਤਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਬੰਗਾਲ ਵਿੱਚ ਸੋਮਵਾਰ ਨੂੰ 57 ਸਾਲ ਦੀ ਇੱਕ ਔਰਤ ਦੀ ਮੌਤ ਹੋ ਗਈ । ਹਿਮਾਚਲ ਵਿੱਚ ਅਮਰੀਕਾ ਤੋਂ ਵਾਪਿਸ ਆਏ ਇੱਕ ਤਿੱਬਤੀ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਐਤਵਾਰ ਨੂੰ ਮੁੰਬਈ ਵਿੱਚ 63 ਸਾਲ ਦੇ ਇੱਕ ਮਰੀਜ ਦੀ ਮੌਤ ਹੋ ਗਈ ਸੀ । ਇਸ ਦਿਨ ਪਟਨਾ ਵਿੱਚ 38 ਸਾਲ ਦੇ ਮਰੀਜ਼ ਅਤੇ ਗੁਜਰਾਤ ਦੇ ਸੂਰਤ ਵਿੱਚ 67 ਸਾਲ ਦੇ ਬੁਜਰਗ ਦੀ ਮੌਤ ਹੋ ਗਈ , ਉਹ ਸਾਹ ਦੀ ਬਿਮਾਰੀ ਤੋਂ ਪੀੜਤ ਵੀ ਸੀ ।
ਹੁਣ ਤੱਕ ਭਾਰਤ ਵਿੱਚ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਸੰਖਿਆ 9 ਹੋ ਗਈ ਹੈ।

Real Estate