COVID 19 ਦਾ ਸਭ ਤੋਂ ਵੱਧ ਆਰਥਿਕ ਅਸਰ ਸਟੂਡੈਂਟ ਤੇ ਮਾਪਿਆਂ ਤੇ ਹੀ ਪੈਣਾ ਹੈ

ਪਰਮਿੰਦਰ ਕੌਰ ਹਾਰਫੋਰਡ

ਦੋਸਤੋ , ਤੁਹਾਡੇ ਚੋਂ ਬਹੁਤ ਪੇਰੇਂਟਸ ਜਾਂ ਉਹ ਲੋਕ ਮੇਰੀ ਲਿਸਟ ਚ ਹੋਣਗੇ ਜਿਨਾਂ ਦੇ ਬੱਚੇ ਵਿਦੇਸ਼ਾਂ ਚ ਸਟੂਡੈਂਟ ਵੀਜ਼ਾ ਤੇ ਆਏ ਨੇ ।

COVID 19 ਦਾ ਸਭ ਤੋਂ ਵੱਧ ਆਰਥਿਕ ਅਸਰ ਸਟੂਡੈਂਟ ਤੇ ਮਾਪਿਆਂ ਤੇ ਹੀ ਪੈਣਾ ਹੈ ।

ਮੈਂ ਆਪਣੇ ਤਜ਼ਰਬੇ ਅਧਾਰਤ ਸਿਰਫ ਯੂ ਕੇ ਦੀ ਹੀ ਗੱਲ ਕਰ ਸਕਦੀ ਹਾਂ । ਅਕਸਰ ਬਹੁਤੇ ਮਾਪੇ ਪਹਿਲੇ ਸਾਲ ਦੀ ਫ਼ੀਸ ਤੇ ਲੋੜੀਂਦਾ ਸਮਾਨ ਦੇ ਬੱਚੇ ਨੂੰ ਵਿਦਾ ਕਰਦੇ ਹਨ ਤੇ ਨਾਲ ਹੀ ਉਮੀਦ ਹੁੰਦੀ ਹੈ ਕਿ ਅਗਲੀਆਂ ਫ਼ੀਸਾਂ , ਕਿਰਾਏ , ਰੋਟੀ ਤੇ ਹੋਰ ਨਿਜੀ ਖ਼ਰਚੇ ਬੱਚਾ ਆਪ ਕਮਾਕੇ ਕਰੇਗਾ ।

ਬਹੁਤੇ ਮਾਪੇ ਆਪਣੇ ਲਈ ਮਾਲੀ ਮਦਦ ਦੀ ਵੀ ਉਮੀਦ ਕਰਦੇ ਹਨ । ਜਿਸ ਨਾਲ ਮੇਰੀ ਨਿਜੀ ਸਹਿਮਤੀ ਵੀ ਹੈ । ਮਾਪੇ ਬਹੁਤ ਕੁਝ ਕੁਰਬਾਨ ਕਰ ਬੱਚੇ ਜਹਾਜ਼ ਚੜਾਉਂਦੇ ਨੇ।

ਜਿਹੜੇ ਮਾਪੇ ਬੱਚਿਆਂ ਦਾ ਹਰ ਖ਼ਰਚਾ ਪਿੱਛਿਉਂ ਭੇਜ ਪੜਾ ਸਕਦੇ ਹੋਣ ਉਹ ਵਿਰਲੇ ਹੀ ਹੋਣਗੇ । ਮੈਂ ਐਸੇ ਕਿਸੇ ਪਰਿਵਾਰ ਨੂੰ ਨਹੀਂ ਜਾਣਦੀ ।
ਖ਼ੈਰ , ਕੰਮ ਬੰਦ ਨੇ ! ਕਿਸੇ ਖ਼ਾਸ ਸਮੇਂ ਲਈ ਏਥੋਂ ਤੱਕ ਕਿ ਛੇ ਤੋਂ ਵੱਧ ਮਹੀਨੇ ਦੇ ਸਮੇਂ ਤੱਕ ਲਈ ਵੀ ਬੰਦ ਰਹਿਣ ।

ਕਿਰਾਏਦਾਰਾਂ ਨੇ ਕਿਰਾਇਆ ਮੁਆਫ ਨਹੀਂ ਕਰਨਾ , ਬਿੱਲ ਤੇ ਹੋਰ ਖ਼ਰਚੇ ਬੱਚਿਆਂ ਨੂੰ ਕਰਨੇ ਹੀ ਪੈਣੇ ਨੇ ।

ਇਸ ਸਮੇਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਫੋਰਮ ਬਣਾਕੇ ਆਪਣੀਆਂ ਲੋਕਲ ਅਥਾਰਟੀ ਤੇ University welfare officers ਨੂੰ ਲਿਖਣ ਤਾਂ ਕਿ ਆਉਣ ਵਾਲੀ ਫ਼ੀਸ ਚ ਰਿਆਇਤ ਹੋ ਸਕੇ । ਸਰਕਾਰ ਇਹਨਾਂ ਲਈ ਵੀ ਰਾਹਤ ਪੈਕੇਜ ਦੇਵੇ ।

ਲੋਕਲ ਅਥਾਰਟੀ ਦੇ ਕੰਨਾਂ ਚ ਇਹ ਗੱਲ ਹੁਣ ਤੋਂ ਪਾਉਣੀ ਸ਼ੁਰੂ ਕਰਨ । ਘਰ ਬੈਠ ਟਿਕ ਟੌਕ ਦੀ ਬਜਾਏ authority and universities ਨੂੰ ਹਾਲ ਦੁਹਾਈ ਪਾ aware ਜ਼ਰੂਰ ਕਰਨ !

ਯੂ ਕੇ ਚ ਸੁਪਰ ਮਾਰਕਿਟ ਵੀਹ ਹਜ਼ਾਰ ਨੌਕਰੀਆਂ ਦੇ ਰਹੀ ਹੈ । ਹਰ ਬੱਚਾ ਅਪਲਾਈ ਕਰੇ । ਇੱਕ ਤੋਂ ਵੱਧ ਥਾਂ ਅਪਲਾਈ ਕਰੇ ।

ਮੈ ਇਸ ਗੱਲ ਦੀ ਗਰੰਟੀ ਤਾਂ ਨਹੀਂ ਦੇ ਸਕਦੀ ਕਿ ਰਾਹਤ ਯਕੀਨੀ ਹੈ ਪਰ ਲੰਮਾ ਸਮਾਂ ਏਥੇ ਰਹਿਣ ਤੇ ਇਹ ਜ਼ਰੂਰ ਜਾਣਦੀ ਹਾਂ ਕਿ ਮਦਦ ਕਦੀ ਘਰ ਚੱਲਕੇ ਨਹੀਂ ਆਉਂਦੀ ਪਰ ਮੰਗਣ ਤੇ ਲੱਭਣ ਜਾਣੀ ਪੈਂਦੀ ਹੈ ।

ਵਿਦੇਸ਼ ਦੀਆਂ ਸਰਕਾਰਾਂ ਦੇ ਤੁਹਾਡੇ ਬੱਚਿਆਂ ਪਰਤੀ ਵੀ ਫਰਜ ਨੇ ਬੱਸ ਹੁਣ ਸਮਾਂ ਹੈ ਯਾਦ ਕਰਵਾਉਣ ਦਾ । ਹਰ ਬੱਚਾ ਆਪਣੇ ਵੀਜ਼ੇ ਦੀ Term and condition ਜ਼ਰੂਰ ਪੜੇ ਤੇ ਦੇਖੇ ਕਿ ਕੁਦਰਤੀ ਕਰੋਪੀ ਸਮੇਂ ਉਹਦੇ ਲਈ ਕੀ ਰਾਹਤ ਹੈ ?

ਇਹ ਸਿਰਫ ਰਾਏ ਹੈ । ਤਜ਼ਰਬਾ ਦੇ ਬੇਸ ਹੈ ।

ਸਭ ਦੇ ਬੱਚਿਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਹੈ।

Real Estate