ਧਾਰਮਿਕ ਸਥਾਨਾਂ ‘ਤੇ ਘੰਟੀ ਵਜਾਉਣ ਦਾ ਕੀ ਮਹੱਤਵ ?

ਧਾਰਮਿਕ ਸਥਾਨਾਂ ਜਿ਼ਆਦਾਤਰ ਮੰਦਰਾਂ ਵਿੱਚ ਘੰਟੀ ਜਾਂ ਟੱਲ ਲਗਾਉਣ ਦਾ ਰਵਾਇਤ ਸਦੀਆਂ ਪੁਰਾਣੀ ਹੈ। ਪ੍ਰੰਤੂ ਘੰਟੀ ਜਾਂ ਟੱਲ ਨੂੰ ਲਗਾਉਣ ਦਾ ਧਾਰਮਿਕ ਅਤੇ ਵਿਗਿਆਨਕ ਮਹੱਤਵ ਕੀ ਹੈ ਆਓ ਗੱਲ ਕਰੀਏ।
ਘੰਟੀਆਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ – 1 ਗਰੁੜ ਘੰਟੀ 2 ਦਵਾਰ ਘੰਟੀ – ਭਾਵ ਮੁੱਖ ਦਰਵਾਜੇ ‘ਤੇ ਟੰਗਿਆ ਟੱਲ 3 ਹੱਥ ਘੰਟੀ 4 ਘੰਟਾ
1 ਗਰੁੜ ਘੰਟੀ – ਗਰੁੜ ਘੰਟੀ ਛੋਟੀ ਜਿਹੀ ਟੱਲੀ ਹੁੰਦੀ ਹੈ ਜਿਸ ਨੂੰ ਹੱਥ ਨਾਲ ਵਜਾਇਆ ਜਾਂਦਾ ਹੈ।
2 ਦਵਾਰ ਘੰਟੀ – ਇਹ ਕੰਧ ਜਾਂ ਦਰਵਾਜੇ ‘ਤੇ ਟੰਗੀ ਹੁੰਦੀ ਹੈ । ਇਹ ਛੋਟੀ ਜਾਂ ਵੱਡੀ ਵੀ ਹੁੰਦੀ ਹੈ।
3 ਹੱਥ ਘੰਟੀ – ਇਹ ਪਿੱਤਲ ਦੀ ਠੋਸ ਗੋਲ ਪਲੇਟ ਦੀ ਤਰ੍ਹਾਂ ਹੁੰਦੀ ਹੈ ਜਿਸਨੂੰ ਲੱਕੜ ਦੀ ਹਥੌੜੀ ਨਾਲ ਵਜਾਇਆ ਜਾਂਦਾ ਹੈ।
4 – ਘੰਟਾ ਬਹੁਤ ਵੱਡਾ ਹੁੰਦਾ ਹੈ। ਇਹ ਘੱਟੋ ਘੱਟ 5 ਫੁੱਟ ਲੰਬਾ –ਚੌੜਾ ਹੁੰਦਾ ਹੈ। ਜਿਸ ਨੂੰ ਵਜਾਉਣ ਦੀ ਆਵਾਜ਼ ਕਈ ਕਿਲੋਮੀਟਰ ਤੱਕ ਜਾਂਦੀ ਹੈ।
ਮੰਦਰ ‘ਚ ਘੰਟੀ ਲਗਾਏ ਜਾਣ ਪਿੱਛੇ ਨਾ ਸਿਰਫ਼ ਧਾਰਮਿਕ ਕਾਰਨ ਹੈ ਬਲਕਿ ਵਿਗਿਆਨਕ ਕਾਰਨ ਵੀ ਹੈ ਜਿਹੜੇ ਇਸਦੀ ਆਵਾਜ਼ ਨੂੰ ਆਧਾਰ ਦਿੰਦੇ ਹਨ। ਵਿਗਿਆਨਕ ਮੰਨਦੇ ਹਨ ਕਿ ਜਦੋਂ ਘੰਟੀ ਵਜਾਈ ਜਾਂਦੀ ਹੈ ਤਾਂ ਵਾਤਾਵਰਣ ਵਿੱਚ ਤਰੰਗਾਂ ਪੈਦਾ ਹੁੰਦੀਆਂ ਹਨ, ਜੋ ਵਾਯੂਮੰਡਲ ਰਾਹੀਂ ਕਾਫੀ ਦੂਰ ਤੱਕ ਜਾਂਦੀਆਂ ਹਨ। ਇਹ ਤਰੰਗਾਂ ਜਿੱਥੋ ਤੱਕ ਜਾਂਦੀਆਂ ਹਨ ਉਥੋਂ ਤੱਕ ਜੀਵਾਣੂ , ਵਿਸ਼ਾਣੂ ਅਤੇ ਸੂਖਮ ਜੀਵ ਆਦਿ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਆਸਪਾਸ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ।
ਜਿੰਨ੍ਹਾਂ ਸਥਾਨਾਂ ‘ਤੇ ਘੰਟੀ ਵੱਜਣ ਦੀਆਂ ਆਵਾਜ਼ਾਂ ਰੋਜ਼ਾਨਾ ਆਉਂਦੀਆਂ ਰਹਿੰਦੀਆਂ ਹਨ ਉੱਥੋਂ ਦਾ ਵਾਤਾਵਰਣ ਹਮੇਸ਼ਾ ਸ਼ੁੱਧ ਅਤੇ ਪਵਿੱਤਰ ਬਣਿਆ ਰਹਿੰਦਾ ਹੈ। ਇਹਨਾ ਪਾਜਿਟਿਵ ਤਰੰਗਾਂ ਨਾਲ ਨਾਕਾਰਤਮਕ ਤਰੰਗਾਂ ਨਹੀਂ ਉਪਜਦੀਆਂ ।
ਧਾਰਮਿਕ ਵਿਸ਼ਵਾਸ਼ ਮੁਤਾਬਿਕ ਟੱਲ ਖੜਕਾਉਣ ਨਾਲ ਦੇਵੀ –ਦੇਵਤਿਆਂ ਦੇ ਸਨਮੁੱਖ ਹਾਜ਼ਰੀ ਲੱਗ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਘੰਟੀ ਵਜਾਉਣ ਨਾਲ ਮੰਦਿਰ ਵਿੱਚ ਸਥਾਪਿਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵਿੱਚ ਚੇਤਨਾ ਜਾਗ੍ਰਤਿ ਹੁੰਦੀ ਹੈ ਜਿਸਤੋਂ ਬਾਅਦ ਉਹਨਾਂ ਦੀ ਪੂਜਾ ਅਤੇ ਅਰਾਧਨਾ ਜਿ਼ਆਦਾ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।
ਦੂਜਾ ਕਾਰਨ ਹੈ ਕਿ ਘੰਟੀਆਂ ਦੀ ਮਨਮੋਹਕ ਆਵਾਜ਼ ਅਤੇ ਤਰੰਗਾਂ ਤੁਹਾਡੇ ਮਨ- ਮਸਤਕ ਨੂੰ ਅਧਿਆਤਮ ਭਾਵ ਵੱਲ ਲੈ ਜਾਣ ਦੇ ਸਮਰੱਥ ਹੁੰਦੀਆਂ ਹਨ। ਮਨ , ਘੰਟੀ ਦੀ ਲੈਅ ਨਾਲ ਜੁੜ ਕੇ ਸ਼ਾਂਤੀ ਦਾ ਅਨਭੁਵ ਕਰਦਾ ਹੈ। ਸਵੇਰੇ ਅਤੇ ਸ਼ਾਮ ਮੰਦਰ ਵਿੱਚ ਪੂਜਾ ਜਾਂ ਆਰਤੀ ਹੁੰਦੀ ਹੈ ਤਾਂ ਇੱਕ ਵਿਸ਼ੇਸ਼ ਲੈਅ ਅਤੇ ਵਿਸ਼ੇਸ਼ ਧੁਨ ਵਿੱਚ ਘੰਟੀਆਂ ਵਜਾਈਆਂ ਜਾਂਦੀਆਂ ਹਨ ਜੋ ਉੱਥੇ ਮੌਜੂਦ ਲੋਕਾਂ ਨੂੰ ਇਕਾਗਰਤਾ ਅਤੇ ਆਤਮਿਕ ਸ਼ਾਂਤੀ ਬਖਸ਼ਦੀਆਂ ਹਨ।
ਵਿਸ਼ਵਾਸ਼ ਹੈ ਕਿ ਜਦੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਜੋ ਨਾਦ ਗੂੰਜਿਆ ਸੀ ਉਸ ਤਰ੍ਹਾਂ ਦੀ ਆਵਾਜ਼ ਘੰਟੀ ਵਜਾਉਣ ‘ਤੇ ਵੀ ਉਪਜਦੀ ਹੈ । ਘੰਟੀ , ਉਸ ਨਾਦ ਦਾ ਪ੍ਰਤੀਕ ਵੀ ਹੈ।
ਜਿ਼ਕਰਯੋਗ ਹੈ ਕਿ ਇਹ ਨਾਦ ‘ਓਕਾਰ’ ਦੇ ਉਚਾਰਨ ‘ਚ ਜਾਗਰਤ ਹੁੰਦਾ ਹੈ ਇਹੀ ‘ਓਮ’ ਦੇ ਉਚਾਰਨ ਨਾਲ ਵੀ ।
ਇਹ ਵੀ ਮੰਨਿਆ ਜਾਂਦਾ ਜਦੋਂ ਕਦੇ ਪਰਲੋ ਆਵੇਗੀ ਉਦੋਂ ਵੀ ਅਜਿਹਾ ਹੀ ਨਾਦ ਗੂੰਜੇਗਾ।

Real Estate