ਕਰੋਨਾਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ 80 ਪ੍ਰਤੀਸ਼ਤ ਲੋਕ ਮਾਮੂਲੀ ਤੌਰ ‘ਤੇ ਹੀ ਬਿਮਾਰ ਹੋਏ ਹਨ। ਜਦਕਿ 14 ਪ੍ਰਤੀਸ਼ਤ ਗੰਭੀਰ ਰੂਪ ਪੀੜਤ ਹਨ ਅਤੇ ਸਿਰਫ਼ 5 ਪ੍ਰਤੀਸ਼ਤ ਬਹੁਤ ਜਿ਼ਆਦਾ ਗੰਭੀਰ ਸ਼੍ਰੇਣੀ ਵਿੱਚ ਹਨ। ਜਦਕਿ ਕਰੋਨਾ ਦਾ ਜਿ਼ਆਦਾ ਖਤਰਾ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵੱਧ ਹੈ। ਇਹ ਖੁਲਾਸਾ ਚੀਨ ਵਿੱਚ ਕਰੋਨਾ ਵਾਇਰਸ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਮਗਰੋਂ ਕੀਤਾ ਗਿਆ ।
ਚਾਈਨੀਜ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰਿਵੇਸ਼ਨ ਦੇ ਵਿਗਿਆਨੀਆਂ ਨੇ ਕਰੋਨਾ ਪ੍ਰਭਾਵਿਤ 72314 ਬੱਚਿਆਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ । ਮੈਡੀਕਲ ਜਨਰਲ ਪੇਡਿਆਟ੍ਰਿਕਸ ਵਿੱਚ ਪ੍ਰਕਾਸਿ਼ਤ ਖੋਜ ਵਿੱਚ ਕਿਹਾ ਗਿਆ ਹੈ ਕਿ ਚੀਨ ਵਿੱਚ ਬੱਚਿਆਂ ਦੇ 2143 ਕੇਸਾਂ ਵਿੱਚੋਂ 13 ਪ੍ਰਤੀਸ਼ਤ ਹੀ ਪਾਜਿਟਿਵ ਮਿਲੇ , ਪਰ ਇਹਨਾਂ ਵਿੱਚੋਂ ਸਿਰਫ 6 % ਬੱਚੇ ਹੀ ਗੰਭੀਰ ਰੂਪ ਵਿੱਚ ਬਿਮਾਰ ਹੋਏ । ਮਾਹਿਰਾਂ ਅਤੇ ਵਿਸ਼ਵ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਬੇਸ਼ੱਕ ਨੌਜਵਾਨਾਂ ਉਪਰ ਵਾਇਰਸ ਦਾ ਅਸਰ ਘੱਟ ਹੈ ਪਰ ਇਹਨਾਂ ਖਤਰਿਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ।
44672 ਪ੍ਰਭਾਵਿਤ ਲੋਕਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਮਹਿਲਾ- ਪੁਰਸ਼ ਦੇ ਪ੍ਰਭਾਵਿਤ ਹੋਣ ਦੇ ਮੌਕੇ ਇੱਕੋ ਜਿਹੇ ਹਨ । ਇਹਨਾਂ 51.4% ਪੁਰਸ਼ ਅਤੇ 48.6% ਔਰਤਾਂ ਹਨ। ਪ੍ਰੰਤੂ , ਮ੍ਰਿਤਕਾਂ ਵਿੱਚ 63.8 % ਪੁਰਸ਼ ਅਤੇ 36.2 % ਔਰਤਾਂ ਹਨ।
ਚੀਨ ਅਤੇ ਇਟਲੀ ਵਿੱਚ ਵਾਇਰਸ ਦਾ ਪ੍ਰਭਾਵ ਇੱਕੋ ਜਿਹੇ ਪੈਟਰਨ ‘ਤੇ ਹੈ। ਇਟਲੀ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਔਸਤ ਉਮਰ 80.5 ਹੈ ਅਤੇ ਵਾਇਰਸ ਦੀ ਲਪੇਟ ਵਿੱਚ ਆਏ ਲੋਕਾਂ ਦੀ ਔਸਤ ਉਮਰ 63 ਸਾਲ ਹੈ। ਜਦਕਿ ਫਰਾਂਸ ਵਿੱਚ ਵਾਇਰਸ ਤੋਂ ਪ੍ਰਭਾਵਿਤ ਅੱਧੇ ਤੋਂ ਵੱਧ ਲੋਕ 60 ਸਾਲ ਤੋਂ ਘੱਟ ਉਮਰ ਦੇ ਹਨ ।
ਕਰੋਨਾ ਖਤਰਾ ਤਾਂ ਹੈ ਪਰ ਐਨਾ ਖਤਰਨਾਕ ਵੀ ਨਹੀ – ਵਾਇਰਸ ਨਾਲ 80 ਪ੍ਰਤੀਸ਼ਤ ਲੋਕ ਮਾਮੂਲੀ ਪ੍ਰਭਾਵਿਤ , 5 % ਜਿ਼ਆਦਾ ਗੰਭੀਰ
Real Estate