ਕਨਿਕਾ ਕਪੂਰ ਦੀ ਹਸਪਤਾਲ ਵਿੱਚ ਵੀ ਸਟਾਰਾਂ ਵਾਲੀ ਫੀਲਿੰਗ- ਡਾਕਟਰ

1498

ਸੁੱਕਰਵਾਰ ਨੂੰ ਕਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ ਗਾਇਕਾ ਕਨਿਕਾ ਕਪੂਰ ਨੂੰ ਲਖਨਊ ਦੇ ਸੰਜੇ ਗਾਂਧੀ ਮੈਡੀਕਲ ਕਾਲਜ (ਪੀਜੀਆਈ) ਵਿੱਚ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉਸਨੇ ਕੱਲ੍ਹ ਹਸਪਤਾਲ ਵਿੱਚ ਵਧੀਆ ਸਹੂਲਤਾਂ ਨਾ ਹੋਣ ਦਾ ਦੋਸ਼ ਲਾਇਆ ਸੀ ।
ਹੁਣ ਪੀਜੀਆਈ ਦੇ ਨਿਰਦੇਸ਼ਕ ਨੇ ਲਿਖਤੀ ਬਿਆਨ ‘ਚ ਆਖਿਆ ਕਿ ਕਨਿਕਾ ਇੱਕ ਮਰੀਜ਼ ਵੀ ਬਜਾਏ ,ਸੈਲੀਬ੍ਰਿਟੀ ਦੀ ਤਰ੍ਹਾਂ ਵਤੀਰਾ ਰੱਖਦੀ ਹੈ। ਉਸਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਉਸ ਹਸਪਤਾਲ ਦੇ ਸਟਾਫ ਤੇ ਦਬਾਅ ਪਾ ਰਹੀ ਹੈ।
ਨਿਰਦੇਸ਼ਕ ਨੇ ਕਿਹਾ ਕਿ ਕਨਿਕਾ ਨੂੰ ਇੱਕ ਮਰੀਜ਼ ਵਰਗਾ ਵਿਵਹਾਰ ਕਰਨਾ ਚਾਹੀਦਾ ਨਾ ਕਿ ਸਟਾਰ ਵਾਂਗੂੰ । ਉਸਨੂੰ ਇਲਾਜ ਦੇ ਦੌਰਾਨ ਸਹਿਯੋਗ ਕਰਨਾ ਪਵੇਗਾ। ਉਹਦੇ ਲਈ ਅਲੱਗ ਬੈਡਸ਼ੀਟ, ਬਾਥਰੂਮ, ਬਿਸਤਰ ਅਤੇ ਟੀਵੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੱਥੇ ਤੱਕ ਉਸਨੂੰ ਗਲੂਟਿਨ ਫ੍ਰੀ ਖਾਣਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

Real Estate