ਕਰੋਨਾ ਦਾ ਕਹਿਰ – ਭਾਰਤ ਦੀ ਸਥਿਤੀ ਇਟਲੀ ਤੋਂ ਇੱਕ ਮਹੀਨਾ ਅਤੇ ਅਮਰੀਕਾ ਤੋਂ ਸਿਰਫ਼ 15 ਦਿਨ ਦੂਰ

1574

ਹਜ਼ਾਰਾਂ ਲੋਕਾਂ ਦੀ ਜਾਨ ਲੈਣ ਵਾਲੇ ਕਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਇੱਕ ਬਾਅਦ ਇੱਕ ਦੇਸ਼ ਇਸਦੀ ਲਪੇਟ ਵਿੱਚ ਆ ਰਹੇ ਹਨ। ਡਿੱਗ ਰਹੇ ਆਰਥਿਕ ਢਾਂਚੇ ਨੂੰ ਪੈਰਾਂ ਸਿਰ ਕਰਨ ਲਈ ਸਰਕਾਰਾਂ ਨੇ ਖਜ਼ਾਨੇ ਖੋਲ੍ਹ ਦਿੱਤੇ ਹਨ। ਭਾਂਵੇ ਭਾਰਤ ਵਿੱਚ ਇਸ ਸਮੇਂ ਤੱਕ ਵਾਇਰਸ ਦਾ ਫੈਲਾਅ ਜਿ਼ਆਦਾ ਵਿਆਪਕ ਨਹੀਂ ਪਰ ਕਾਬੂ ਨਾ ਹੋਣ ਦੀ ਸਥਿਤੀ ਵਿੱਚ ਇਹ ਇਟਲੀ ਤੋਂ ਇੱਕ ਮਹੀਨਾ ਅਤੇ ਅਮਰੀਕਾ ਤੋਂ 15 ਦਿਨ ਦੂਰ ਹੈ।
ਦਰਅਸਲ, ਚੀਨ ਦੇ ਗੁਆਂਢੀ ਹੋਣ ਦੇ ਬਾਵਜੂਦ ਦੋਵਾਂ ਵੱਡੇ ਦੇਸ਼ਾਂ ਵਿੱਚ ਆਵਾਜਾਈ ਸੀਮਿਤ ਹੀ ਹੈ। ਈਰਾਨ, ਇਟਲੀ ਵਰਗੇ ਦੇਸ਼ਾਂ ਵਿੱਚੋਂ ਵੀ ਬਹੁਤੇ ਲੋਕ ਆਉਂਦੇ –ਜਾਂਦੇ ਨਹੀਂ। ਇਹਨਾ ਦੇਸ਼ਾਂ ਵਿੱਚ ਚੀਨ ਤੋਂ ਬਾਅਦ ਤੇਜ਼ੀ ਨਾਲ ਵਾਇਰਸ ਫੈਲਿਆ ਹੈ।
‘ਦ ਇਕਨੋਮਿਸਟ’ ਨੇ ਕਰੋਨਾ ਨਾਲ ਦੁਨੀਆ ਉਪਰ ਪੈ ਰਹੇ ਪ੍ਰਭਾਵਾਂ ਦਾ ਗਹਿਰਾ ਵਿਸ਼ਲੇਸ਼ਣ ਕੀਤਾ ਹੈ। ਰਿਪੋਰਟ ‘ਚ ਕਿਹਾ ਕਿ ਭਾਰਤ ਵਿੱਚ ਘੱਟ ਸੰਖਿਆ ਵਿੱਚ ਲੋਕਾਂ ਦੀ ਸਕਰੀਨਿੰਗ ਹੋਣ ਕਾਰਨ ਸਹੀ ਹਾਲਾਤ ਸਾਹਮਣੇ ਨਹੀਂ ਆ ਰਹੇ ।
ਕੇਂਦਰ ਅਤੇ ਰਾਜ ਸਰਕਾਰਾਂ ਨੇ ਤੇਜੀ ਨਾਲ ਕਦਮ ਉਠਾਏ ਹਨ। ਵੁਹਾਨ, ਤਹਿਰਾਨ, ਮਿਲਾਨ ਵਿੱਚ ਫਸੇ ਹੋਏ ਸੈਂਕੜੇ ਭਾਰਤੀਆਂ ਨੂੰ ਦੇਸ ‘ਚ ਲਿਆਂਦਾ ਗਿਆ ਹੈ। ਟੈਲੀਵਿਜਨਾਂ ਅਤੇ 90 ਕਰੋੜ ਤੋਂ ਵੱਧ ਮੋਬਾਈਲ ਫੋਨਾਂ ਉਪਰ ਕਰੋਨਾ ਤੋਂ ਸਾਵਧਾਨੀ ਵਰਤਣ ਦੇ ਮੈਸੇਜ ਲਗਾਤਾਰ ਚੱਲ ਰਹੇ ਹਨ। ਵਧੀਆ ਸਿਹਤ ਸਹੂਲਤਾਂ ਨਾਲ ਲੈੱਸ ਕੇਰਲ ਨੇ ਚੰਗੀ ਉਦਾਹਰਨ ਪੇਸ਼ ਕੀਤੀ ਹੈ। ਉੱਥੇ ਵਾਲੰਟੀਅਰ ਲੋਕਾਂ ਨੂੰ ਮੁਫ਼ਤ ਖਾਣਾ ਪਹੁੰਚਾ ਰਹੇ ਹਨ । ਕੇਰਲ ਨੇ 2018 ਵਿੱਚ ਨਿਪਾਹ ਵਾਇਰਸ ਉਪਰ ਕਾਬੂ ਪਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ । ਉਦੋਂ ਇੱਕ ਪਰਿਵਾਰ ਤੋਂ 1000 ਲੋਕਾਂ ਤੱਕ ਫੈਲੇ ਵਾਇਰਸ ਦਾ ਪਤਾ ਲਗਾਇਆ ਸੀ । ਪਰ ਉਦੋਂ ਬਾਕੀ ਰਾਜਾਂ ਦੀ ਸਥਿਤੀ ਅਜਿਹੀ ਨਹੀਂ ਸੀ । ਹੁਣ ਰਾਜਾਂ ਦੀ ਹੱਦਾਂ ‘ਤੇ ਤਾਪਮਾਨ ਚੈੱਕ ਕਰਨ ਤੱਕ ਹੀ ਸਕਰੀਨਿੰਗ ਹੋ ਰਹੀ ਹੈ। ਇੱਕ ਡਾਕਟਰ ਦਾ ਕਹਿਣਾ ਹੈ , ‘ ਕਰੋਨਾ ਪੀੜਤ ਕੋਈ ਵੀ ਵਿਅਕਤੀ ਪੈਰਾਸੀਟਾਮੋਲ ਦੀ ਗੋਲੀ ਲੈ ਕੇ ਬੁਖਾਰ ਨੂੰ ਕਾਬੂ ਕਰਕੇ ਕਿਤੇ ਵੀ ਜਾ ਸਕਦਾ ਹੈ। ਸਿਹਤ ਨਾਲ ਜੁੜੇ ਅਧਿਕਾਰੀ ਦੱਸਦੇ ਹਨ ਕਿ ਵਿਦੇਸ਼ਾਂ ਵਿੱਚੋਂ ਆਏ ਲੋਕਾਂ ਕਾਰਨ ਇਹ ਵਾਇਰਸ ਭਾਰਤ ਵਿੱਚ ਆ ਰਿਹਾ ਹੈ।
ਕਈ ਲੋਕ ਦੇਸ਼ ਵਿੱਚ ਟੈਸਟਿੰਗ ਕਿੱਟ ਦੀ ਕਮੀ ਦਾ ਜਿ਼ਕਰ ਕਰਦੇ ਹਨ। 18 ਮਾਰਚ ਤੱਕ ਦੇਸ ਵਿੱਚ 12 ਹਜ਼ਾਰ ਲੋਕਾਂ ਦੀ ਟੈਸਟਿੰਗ ਹੋਈ ਸੀ । ਭਾਰਤ ਦੀ ਤੁਲਨਾ ਵਿੱਚ ਬਹੁਤ ਘੱਟ ਆਬਾਦੀ ਵਾਲੇ ਦੱਖਣੀ
ਕੋਰੀਆ ਵਿੱਚ ਦੋ ਲੱਖ 70 ਲੋਕਾਂ ਦੀ ਜਾਂਚ ਹੋ ਚੁੱਕੀ ਹੈ।
ਪ੍ਰਿੰਸਟਨ ਯੂਨੀਵਰਸਿਟੀ ਦੇ ਰਮਨਨ ਲਕਸ਼ਮੀਨਾਰਾਇਣ ਦਾ ਕਹਿਣਾ ਹੈ, ‘ ਮੇਰਾ ਸ਼ੱਕ ਹੈ , ਜੇ ਸਾਡੇ ਇੱਥੇ 20 ਗੁਣਾ ਜਿ਼ਆਦਾ ਟੈਸਟ ਹੋਣ ਤਾਂ 20 ਗੁਣਾ ਤੋਂ ਜਿ਼ਆਦਾ ਮਾਮਲੇ ਸਾਹਮਣੇ ਆ ਸਕਦੇ ਹਨ। ਜੇ ਵਾਇਰਸ ਭਾਰਤ ਵਿੱਚ ਅੱਗੇ ਵੱਧ ਗਿਆ ਤਾਂ ਉਸਦੀ ਸਥਿਤੀ ਬਾਕੀ ਦੇਸਾਂ ਨਾਲੋਂ ਅਲੱਗ ਹੋਵੇਗੀ। ਅਜਿਹੀ ਸਥਿਤੀ ਵਿੱਚ ਭਾਰਤ , ਅਮਰੀਕਾ ਨਾਲੋਂ ਦੋ ਹਫ਼ਤੇ ਅਤੇ ਇਟਲੀ ਤੋਂ ਇੱਕ ਮਹੀਨਾ ਪਿੱਛੇ ਰਹੇਗਾ। ਦੇਸ਼ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੀ ਅਣਹੋਂਦ ਚਿੰਤਾ ਦਾ ਵਿਸ਼ਾ ਹੈ।’
ਬੀਤੇ ਕਈ ਸਾਲਾਂ ਤੋਂ ਦੇਸ਼ ਦੀ ਜੀਡੀਪੀ ਦਾ ਕੇਵਲ 1.6 ਪ੍ਰਤੀਸ਼ਤ ਹਿੱਸਾ ਸਿਹਤ –ਸਹੂਲਤਾਂ ‘ਤੇ ਖਰਚ ਹੋ ਰਿਹਾ ਹੈ। ਭਾਰਤ ਵਿੱਚ ਆਈਸੀਯੂ ਵਿੱਚ ਕੇਵਲ ਇੱਕ ਲੱਖ ਬੈਡ ਦਾ ਪ੍ਰਬੰਧ ਹੈ। ਜਿੱਥੇ ਸਾਲ ਵਿੱਚ 50 ਲੱਖ ਲੋਕ ਭਰਤੀ ਹੁੰਦੇ ਹਨ।ਸੰਕਟ ਦੀ ਸਥਿਤੀ ਵਿੱਚ ਹਰੇਕ ਮਹੀਨੇ ਐਨੇ ਲੋਕਾਂ ਲਈ ਇਸ ਸਹੂਲਤ ਦੀ ਜਰੂਰਤ ਪਵੇਗੀ।

Real Estate