ਭਾਰਤ – 5 ਦਿਨ ਪਹਿਲਾਂ ਸੀ ਨੈਗੇਟਿਵ ਹੁਣ ਹੋਈ ਕੋਰੋਨਾ ਨਾਲ ਮੌਤ #coronavirus

1633

ਰਾਜਸਥਾਨ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਰਹੇ ਇਟਲੀ ਤੋਂ ਆਏ ਟੂਰਿਸਟ ਐਂਡਰੀ ਕਾਰਲੀ (69) ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ।
ਐਂਡਰੀ ,29 ਫਰਵਰੀ ਤੋਂ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਸੀ। 2 ਮਾਰਚ ਨੂੰ ਟੈਸਟ ਰਿਪੋਰਟ ਵਿੱਚ ਉਹ ਕਰੋਨਾ ਤੋਂ ਪੀੜਤ ਪਾਇਆ ਗਿਆ ਸੀ । ਇਲਾਜ ਦੇ ਦੌਰਾਨ ਡਾਕਟਰਾਂ ਨੇ ਜਾਂਚ ਵਾਸਤੇ ਦੂਜੀ ਵਾਰੀ ਸੈਂਪਲ ਭੇਜੇ ਸਨ। 14 ਮਾਰਚ ਨੂੰ ਇਸਦੀ ਰਿਪੋਰਟ ਨੈਗੇਟਿਵ ਆਈ ਸੀ । ਐਂਡਰੀ ਭਾਰਤ ਵਿੱਚ ਕੋਰੋਨਾ ਤੋਂ ਪੀੜਤ ਪਹਿਲਾ ਵਿਦੇਸੀ ਸੀ ।
ਐਂਡਰੀ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਸਦੀ ਪਤਨੀ ਨੇ ਇਟਲੀ ਦੇ ਦੂਤਾਵਾਸ ਰਾਹੀਂ ਉਸਨੂੰ ਜੈਪੁਰ ਦੇ ਹੀ ਫੋਰਟਿਸ ਹਸਪਤਾਲ ‘ਚ ਦਾਖਲ ਕਰਨ ਦੀ ਆਗਿਆ ਮੰਗੀ ਸੀ ।
15 ਮਾਰਚ ਨੂੰ ਉਸਨੂੰ ਫੋਰਟਿਸ ਵਿੱਚ ਤਬਦੀਲ ਵੀ ਕਰ ਦਿੱਤਾ ਸੀ । ਜਿੱਥੇ ਉਸਦੀ ਤਬੀਅਤ ਠੀਕ ਨਹੀਂ ਸੀ । ਉਹ ਲਾਈਫ਼ ਸਪੋਰਟ ਸਿਸਟਮ ‘ਤੇ ਸਨ ।
ਐਂਡਰੀ ,ਇਟਲੀ ਦੇ ਉਸ ਗਰੁੱਪ ਦਾ ਹਿੱਸਾ ਸਨ , ਜਿਸ ਵਿੱਚੋਂ 16 ਲੋਕ ਕੋਰੋਨਾ ਤੋਂ ਪ੍ਰਭਾਵਿਤ ਸਨ। ਬਾਅਦ ਵਿੱਚ ਐਂਡਰੀ ਦੀ ਪਤਨੀ ਦੀ ਰਿਪੋਰਟ ਵੀ ਪਾਜਿਟਿਵ ਆਈ ਸੀ , ਬਾਅਦ ਵਿੱਚ ਠੀਕ ਹੋ ਗਈ । ਉਸਨੂੰ ਵੀ ਹਸਪਤਾਲ ਵਿੱਚ ਨਿਗਰਾਨੀ ‘ਚ ਰੱਖਿਆ ਗਿਆ , ਉਸਦੀ ਦੂਜੀ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਸੀ । ਹੁਣ ਉਹ ਸਿਹਤਯਾਬ ਦੱਸੀ ਜਾ ਰਹੀ ਹੈ।
ਇਟਲੀ ਦੀ ਜਿਹੜੀ ਟੋਲੀ ਵਿੱਚ ਐਂਡਰੀ ਆਏ ਸਨ , ਉਸ ਵਿੱਚ 23 ਵਿਦੇਸ਼ੀ ਸੈਲਾਨੀ , ਇੱਕ ਡਰਾਈਵਰ , ਇੱਕ ਸਹਾਇਕ ਅਤੇ ਇੱਕ ਗਾਈਡ ਸ਼ਾਮਿਲ ਸਨ । ਇਹ ਦਲ 21 ਫਰਵਰੀ ਨੂੰ ਸਭ ਤੋਂ ਪਹਿਲਾਂ ਰਾਜਸਥਾਨ ਦੇ ਝੁਨਝੁਨੂ ਪਹੁੰਚਿਆ । ਫਿਰ ਬੀਕਾਨੇਰ, ਹੁੰਦਾ ਹੋਇਆ ਜੈਸਲਮੇਰ , ਜੋਧਪੁਰ ਅਤੇ ਉਦੈਪੁਰ ਦੇ ਰਸਤੇ ਜੈਪੁਰ ਗਿਆ ਸੀ । ਐਂਡਰੀ ਦੇ ਪਾਜਿਟਿਵ ਪਾਏ ਜਾਣ ‘ਤੇ ਸਾਰੇ ਜਥੇ ਦੀ ਜਾਂਚ ਕੀਤੀ ਗਈ , ਜਿਸ ਵਿੱਚੋਂ 16 ਵਿਦੇਸੀ ਨਾਗਰਿਕਾਂ ਸਮੇਤ 17 ਲੋਕ ਪਾਜਿਟਿਵ ਪਾਏ ਸਨ। ਇਸ ਮਗਰੋਂ ਤਿੰਨ ਵਿਆਕਤੀਆਂ ਨੂੰ ਜੈਪੁਰ ਵਿੱਚ ਦਾਖਿਲ ਕੀਤਾ ਗਿਆ ਸੀ , ਜਦਕਿ ਬਾਕੀਆਂ ਨੂੰ ਦਿੱਲੀ ਵਿੱਚ ਭਰਤੀ ਕੀਤਾ ਗਿਆ।
ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਕਰਨਾਟਕ ਦੇ ਕੁਲਬੁਰਗੀ, ਦਿੱਲੀ , ਮੁੰਬਈ , ਨਵਾਂਸ਼ਹਿਰ (ਪੰਜਾਬ) ਅਤੇ ਜੈਪੁਰ ਵਿੱਚ 5 ਮੌਤਾਂ ਹੋ ਚੁੱਕੀਆਂ ਹਨ। ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਮ੍ਰਿਤਕਾਂ ਦੀ ਉਪਰ 60 ਸਾਲ ਤੋਂ ਜਿ਼ਆਦਾ ਹੈ।

Real Estate