ਨਿਰਭੈਆ ਦਾ ਸਾਰਾ ਸਾਮਾਨ ਅਤੇ ਕੱਪੜੇ ਲੈ ਗਏ ਸਨ ਬਲਾਤਕਾਰੀ ਦਰਿੰਦੇ

1477

ਨਿਰਭੈਆ ਨਾਲ ਕਿਸ ਹੱਦ ਤੱਕ ਹੈਵਾਨੀਅਤ ਕੀਤੀ ਗਈ ਇਸਦਾ ਅੰਦਾਜਾ ਇਸ ਗੱਲ ਲਾਇਆ ਜਾ ਸਕਦਾ ਕਿ ਬਲਾਤਕਾਰੀ ਉਸਦੇ ਕੱਪੜੇ ਵੀ ਉਤਾਰ ਕੇ ਲੈ ਗਏ ਸਨ । ਬਾਅਦ ਵਿੱਚ ਇਹਨਾਂ ਕੱਪੜਿਆਂ ਨਾਲ ਹੀ ਉਹਨਾਂ ਨੇ ਬੱਸ ਸਾਫ਼ ਕੀਤੀ ਸੀ ਫਿਰ ਕੱਪੜਿਆਂ ਨੂੰ ਅੱਗ ਲਗਾ ਦਿੱਤੀ । ਐਨਾ ਹੀ ਨਹੀਂ , ਦੋਸ਼ੀ ਨਿਰਭੈਆ ਅਤੇ ਉਸਦੇ ਦੋਸਤ ਦਾ ਸਾਰਾ ਸਮਾਨ ਵੀ ਲੁੱਟ ਕੇ ਲੈ ਗਏ ।
ਗ੍ਰਿਫ਼ਤਾਰੀ ਮਗਰੋਂ ਕੁਝ ਸਮਾਨ ਬਿਹਾਰ ਦੇ ਔਰੰਗਾਬਾਦ ਤੋਂ ਮਿਲਿਆ ਤੇ ਕੁਝ ਰਾਜਸਥਾਨ ਦੇ ਕਰੋਲੀ ਪਿੰਡ ਵਿੱਚੋਂ । ਇਸ ਤੋਂ ਬਿਨਾ ਪੁਲੀਸ ਨੇ ਕੁਝ ਸਮਾਨ ਦਿੱਲੀ ਦੇ ਰਵਿਦਾਸ ਕੈਂਪ ਦੀਆਂ ਝੁੱਗੀਆਂ ਵਿੱਚੋਂ ਵੀ ਕੁਝ ਸਮਾਨ ਬਰਾਮਦ ਕੀਤਾ ਸੀ ।
16 ਦਸੰਬਰ 2012 ਨੂੰ ਜਿਸ ਰਾਤ ਨੂੰ ਨਿਰਭੈਆ ਨਾਲ ਇਹ ਵਹਿਸ਼ੀ ਕਾਰਾ ਹੋਇਆ । ਉਸੇ ਰਾਤ ਉਹਨਾਂ ਨੇ ਇੱਕ ਹੋਰ ਵਿਅਕਤੀ ਰਾਮ ਆਧਾਰ ਦੀ ਵੀ ਲੁੱਟਮਾਰ ਕੀਤੀ ਸੀ ।
ਇਹ ਸਾਰੇ 6 ਦੇ 6 ਦੋਸ਼ੀ ਨਸ਼ੇ ‘ਚ ਧੁੱਤ ਸਨ। ਲਗਭਗ ਰਾਤ 9 ਵਜੇ ਦੇ ਆਸਪਾਸ ਮੁਨੀਰਕਾ ਬੱਸ ਸਟੈਂਡ ਤੋਂ ਨਿਰਭੈਆ ਅਤੇ ਉਸਦਾ ਦੋਸਤ ਜਿਉਂ ਹੀ ਬੱਦ ਵਿੱਚ ਚੜ੍ਹੇ ਤਾਂ ਇਹਨਾਂ ਦੋਸ਼ੀਆਂ ਨੇ ਉਹਨਾਂ ਨਾਲ ਬਦਤਮੀਜ਼ੀ ਸੁਰੂ ਕਰ ਦਿੱਤੀ । ਇੱਕ ਨੇ ਪਹਿਲਾਂ ਨਿਰਭੈਆ ਦੇ ਦੋਸਤ ਦੇ ਥੱਪੜ ਮਾਰਿਆ । ਇੱਕ ਨੇ ਨਿਰਭੈਆ ਨੂੰ ਫੜਿਆ । ਫਿਰ ਵਾਰੀ –ਵਾਰੀ ਸਭ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਹਨਾ ਨੇ ਉਹਨਾਂ ਦਾ ਸਾਰਾ ਸਮਾਨ ਵੀ ਖੋਹ ਲਿਆ । ਕੱਪੜੇ ਉਤਾਰ ਦਿੱਤੇ ਅਤੇ ਗੈਂਗਰੇਪ ਕਰਕੇ ਦੋਵਾਂ ਨੂੰ ਬੱਸ ਵਿੱਚ ਧੱਕਾ ਦੇ ਦਿੱਤਾ । ਫਿਰ ਲੁੱਟ ਦਾ ਸਾਮਾਨ ਆਪਸ ਵਿੱਚ ਵੰਡ ਲਿਆ । ਅਕਸ਼ੈ , ਨਿਰਭੈਆ ਦੇ ਦੋਸਤ ਦੀ ਚਾਂਦੀ ਅਤੇ ਸੋਨੇ ਦੀ ਅੰਗੂਠੀ ਲੈ ਕੇ ਬਿਹਾਰ ਚਲਾ ਗਿਆ। ਮੁਕੇਸ਼ ਨੇ ਨਿਰਭੈਆ ਦੇ ਦੋਸਤ ਦਾ ਸਮਾਰਟਫੋਨ ਖੋਹਿਆ ਅਤੇ ਰਾਜਸਥਾਨ ਨੂੰ ਤੁਰ ਗਿਆ। ਮੁੱਖ ਦੋਸ਼ੀ ਰਾਮ ਸਿੰਘ ਨੇ ਨਿਰਭੈਆ ਦੀ ਮਾਂ ਦਾ ਡੇਬਿਟ ਕਾਰਡ ਰੱਖ ਲਿਆ ਸੀ , ਜਦਕਿ ਨਾਬਾਲਗ ਬਲਾਤਕਾਰੀ ਨੇ 11 ਰੁਪਏ ਰੱਖੇ ।

Real Estate