ਮਨਪ੍ਰੀਤ ਬਾਦਲ ਦੇ ਮਾਤਾ ਦਾ ਅਕਾਲ ਚਲਾਣਾ

1530

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਤਾ ਹਰਮਿੰਦਰ ਕੌਰ ਵੀਰਵਾਰ ਦੀ ਮੌਤ ਹੋ ਗਈ ।
ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਧਰਮ ਪਤਨੀ , ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਰਜਾਈ , ਸੁਖਬੀਰ ਸਿੰਘ ਬਾਦਲ ਦੇ ਚਾਚੀ ਸ੍ਰੀ ਮਤੀ ਹਰਮਿੰਦਰ ਕੌਰ ਬੀਤੇ ਕਈ ਦਿਨਾਂ ਤੋਂ ਚੰਡੀਗੜ੍ਹ ‘ਚ ਜ਼ੇਰੇ ਇਲਾਜ ਸਨ । ਬੁੱਧਵਾਰ ਰਾਤ ਉਹਨਾਂ ਨੂੰ ਪਿੰਡ ਬਾਦਲ ਲਿਆਂਦਾ ਗਿਆ ਜਿੱਥੇ ਅੱਜ ਉਹਨਾਂ ਆਖਰੀ ਸਾਹ ਲਏ।
ਅੱਜ 3 ਵਜੇ ਪਿੰਡ ਬਾਦਲ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Real Estate