ਬਿੱਲ ਗੇਟਸ ਨੇ ਸਮਾਜ ਸੇਵਾ ਲਈ ਬੋਰਡ ਆਫ ਡਾਇਰੈਕਟਰ ਦਾ ਅਹੁਦਾ ਛੱਡਿਆ

4521

ਵਾਸਿ਼ੰਗਟਨ – ਮਾਈਕਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਬੋਰਡ ਆਪ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਹ ਮਾਈਕਰੋਸਾਫਟ ਦੇ ਸੀਈਓ ਸਤਿਆ ਨਡੇਲਾ ਨਾਲ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਦੇ ਰਹਿਣਗੇ।
ਕੰਪਨੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ , ਦੁਨੀਆਂ ਦੇ ਦੂਜੇ ਸਭ ਤੋਂ ਅਮੀਰ ਬਿੱਲ ਗੇਟਸ ਹੁਣ ਵਿਸ਼ਵ ਪੱਧਰ ‘ਤੇ ਸਮਾਜਿਕ ਕੰਮ ਕਰਨਾ ਚਾਹੁੰਦੇ ਹਨ। ਉਹ ਸਿਹਤ , ਸਿੱਖਿਆ ਅਤੇ ਜਲਵਾਯੂ ਪਰਿਵਰਤਨ ਲਈ ਕੰਮ ਕਰਨਗੇ।
ਅਸਤੀਫੇ ਮਗਰੋਂ ਬਿੱਲ ਗੇਟਸ ਨੇ ਕਿਹਾ, ‘ ਮਾਈਕਰੋਸਾਫ਼ਟ ਹਮੇਸਾ ਮੇਰੇ ਜੀਵਨ ਦਾ ਅਹਿਮ ਹਿੱਸਾ ਰਹੇਗਾ। ਮੈਨੂੰ ਦੋਵੇ ਕੰਪਨੀਆਂ ‘ਤੇ ਮਾਣ ਹੈ। ਅੱਗੇ ਦੀਆਂ ਚੁਣੌਤੀਆਂ ਲਈ ਵੀ ਮੈਂ ਸਕਾਰਾਤਮਕ ਤੌਰ ‘ਤੇ ਤਿਆਰ ਹਾਂ।’
ਗੇਟਸ 2014 ਤੋਂ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਸਨ । ਉਹਨਾ ਨੇ 1975 ਵਿੱਚ ਪਾਲ ਐਲਨ ਨਾਲ ਮਿਲ ਮਾਈਕਰੋਸਾਫਟ ਕੰਪਨੀ ਬਣਾਈ ਸੀ । ਉਹ ਸਾਲ 2000 ਤੱਕ ਕੰਪਨੀ ਦੇ ਸੀਈਓ ਰਹੇ । 2008 ਵਿੱਚ ਉਹਨਾਂ ਨੇ ਸਮਾਜਕ ਦੇ ਕਲਿਆਣ ਲਈ ਬਿੱਲ ਐਂਡ ਮੇਲਿੰਡਾ ਗੇਟਸ ਫਾਊਡੇਸ਼ਨ ਦੀ ਸਥਾਪਨਾ ਕੀਤੀ ਸੀ । ਉਹਨਾਂ ਨੇ 2018 ਵਿੱਚ ਇਸ ਸੰਸਥਾ ਨੂੰ 335 ਕਰੋੜ ਰੁਪਏ ਦਾਨ ਦਿੱਤੇ ਸਨ।

Real Estate